ਮੇਰੇ ਪਾਪਾ 1998 ਚ ਨਾਇਬ ਤਹਿਸੀਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ। 2002 ਵਿੱਚ ਕਹਿੰਦੇ ਮੋਬਾਈਲ ਲੈਣਾ ਹੈ। ਵੈਸੇ ਓਹਨਾ ਨੂ ਉਦੋਂ ਉਚਾ ਸੁਣਨ ਲੱਗ ਗਿਆ ਸੀ। ਮੈਂ ਆਪਣੀ ਬੁੱਧੀ ਨਾਲ ਓਹਨਾ ਦੇ ਨਾਲ ਜਾਕੇ ਇੱਕ ਮਟਰੋਲਾ ਦਾ ਫੋਨ ਲੈ ਕੇ ਦਿੱਤਾ। ਸਿਰਫ 1900 ਦਾ। ਭਾਵੇਂ ਇਹ ਪੇਮੈਂਟ ਓਹਨਾ ਖੁਦ ਆਪਣੀ ਜੇਬ ਵਿੱਚੋਂ ਹੀ ਕੀਤੀ ਸੀ।ਪਰ ਉਹ ਅਗਲੇ ਦਿਨ ਉਹ ਫੋਨ ਬਦਲ ਕੇ sony ਅਰਿਕਸਨ ਦਾ ਵਧੀਆ ਫੋਨ ਲੈ ਆਏ ਜੋ 5500 ਰੁਪਏ ਦਾ ਆਇਆ ਸੀ।
ਕਹਿੰਦੇ ਯਾਰ ਮੈਂ ਨਾਇਬ ਤਹਿਸੀਲਦਾਰ ਰੈਂਕ ਦਾ ਅਫਸਰ ਜੋ ਕਾਰਜਕਾਰੀ ਮੈਜਿਸਟ੍ਰੇਟ ਦੀਆਂ ਪਾਵਰਾ ਰੱਖਦਾ ਸੀ ਮਟਰੋਲਾ ਫੋਨ ਰੱਖਦਾ ਚੰਗਾ ਥੋੜੀ ਲਗਦਾ ਹੈ। ਆਹ ਫੋਨ ਮੇਰੇ ਰੁਤਬੇ ਮੁਤਾਬਿਕ ਸ਼ਹੀ ਹੈ। ਸੇਵਾ ਮੁਕਤੀ ਤੋਂ ਬਾਦ ਹੀ ਓਹਨਾ ਨੇ ਕਾਰ ਚਲਾਉਣੀ ਸਿੱਖੀ। ਹਰੇ ਰੰਗ ਦੀ ਟਾਟਾ ਇੰਡੀਕਾਂ ਇਲਾਕੇ ਵਿੱਚ ਮਸ਼ਹੂਰ ਸੀ। ਦੂਰੋਂ ਹੀ ਪਹਿਚਾਣ ਆਉਂਦੀ ਸੀ ਕਿ ਨਾਇਬ ਸਾਹਿਬ ਦੀ ਗੱਡੀ ਆ ਰਹੀ ਹੈ। ਕਹਿੰਦੇ ਹੁੰਦੇ ਸੀ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਲਈ ਆਪਣੇ ਅਖੀਰਲੇ ਸਮੇ ਤੱਕ ਉਹ ਜਿੰਦਾ ਦਿਲੀ ਨਾ ਜੀਏ। ਪਰ ਓਹ ਕਦੇ ਵੀ ਆਪਣਾ ਪਿਛੋਕੜ ਨਹੀਂ ਭੁਲੇ।
ਸਲਾਮ ਗ੍ਰੇਟ ਪਾਪਾ।
#ਰਮੇਸ਼ਸੇਠੀਬਾਦਲ