ਚੌਕ ਦੇ ਇਕ ਪਾਸੇ ਫੁਟਪਾਥ ਤੇ ਕਿੱਕਰ ਦੇ ਥੱਲੇ ਰਾਮਜੂ ਮੋਚੀ ਜੁਤੀਆਂ ਗੰਢਦਾ ।ਲਾਗੇ ਹੀ ਕੰਧ ਤੇ ਲੋਕਾਂ ਵਲੋਂ ਕੀਤੇ ਜਾਂਦੇ ਪੇਸ਼ਾਬ ਦੀ ਬਦਬੂਅ ਉਸਨੂੰ ਸਾਰਾ ਦਿਨ ਪਰੇਸ਼ਾਨ ਕਰਦੀ ਰਹਿੰਦੀ।ਬਦਬੂਅ ਕਾਰਨ ਕਈ ਵਾਰ ਉਸਨੇ ਸੋਚਿਆ ਕਿ ਉਹ ਆਪਣਾ ਅੱਡਾ ਕਿਤੇ ਹੋਰ ਲਗਾ ਲਵੇ ਪਰ ਕਾਫੀ ਚਿਰਾਂ ਤੋਂ ਇੱਥੇ ਜੁੱਤੀਆਂ ਗੰਢਣ ਕਰਕੇ ਉਸਦੀ ਵਾਕਫੀਅਤ ਵੀ ਕਾਫੀ ਹੋ ਗਈ ਸੀ ਤੇ ਗ੍ਰਾਹਕਾਂ ਨੂੰ ਉਸਦੇ ਅਡੇ ਦਾ ਵੀ ਪਤਾ ਸੀ।ਪੇਸ਼ਾਬ ਕਰਨ ਵਾਲਿਆਂ ਨੂੰ ਉਸਨੇ ਕਈ ਵਾਰ ਮਨਾ ਵੀ ਕੀਤਾ ਪਰ ਕਿਸੇ ਨੇ ਉਸਦੀ ਗੱਲ ਨਾ ਮੰਨੀ।ਹੁਣ ਉਹ ਪੇਸ਼ਾਬ ਦੀ ਬਦਬੂਅ ਤੋਂ ਤੰਗ ਆ ਚੁਕਾ ਸੀ।ਇਕ ਦਿਨ ਉਸਨੂੰ ਇਕ ਫੁਰਨਾ ਫੁਰਿਆ। ਉਸਨੇ ਪੇਸ਼ਾਬ ਵਾਲੀ ਕੰਧ ਅਤੇ ਉਸਦੇ ਲਾਗੇ ਵਾਲੀ ਜਗਾ ਨੂੰ ਧੋ ਕੇ ਚੰਗੀ ਤਰਾਂ ਸਾਫ ਕਰ ਦਿਤਾ । ਫਿਰ ਉਥੇ ਇਟਾਂ ਦਾ ਛੇਟਾ ਜਿਹਾ ਚਬੂਤਰਾ ਬਣਾ ਕੇ ਉਸ ਉੱਤੇ ਦੇਵੀ ਮਾਤਾ ਦੀ ਇਕ ਛੋਟੀ ਜਿਹੀ ਮੂਰਤੀ ਰਖ ਦਿਤੀ ਅਤੇ ਉਸਦੇ ਅਗੇ ਧੂਫ ਧੁਖਾ ਦਿਤਾ । ਹੁਣ ਲੋਕ ਉਥੇ ਪੇਸ਼ਾਬ ਕਰਣ ਦੀ ਬਜਾਏ ਹਥ ਜੋੜਕੇ ਲਘੰਦੇ ਅਤੇ ਸਾਰਾ ਦਿਨ ਓਥੋਂ ਅਗਰਬਤੀਆਂ ਦੀ ਖੂਸ਼ਬੂਅ ਆਉਂਦੀ ਰਹਿੰਦੀ
ਜਸਵੰਤ ਸਿੰਘ ਜੇਥਰ