ਫੁਫੜਗਿਰੀ | fuffadgiti

ਅੱਜ ਮੇਰੀ ਬੇਗਮ ਦੀ ਭਤੀਜੀ #ਕੋਮਲ_ਗਰੋਵਰ ਦੇ ਵਿਆਹ ਵਿੱਚ ਫੁੱਲ ਟਾਈਮ ਹਾਜ਼ਰੀ ਲਵਾਈ ਗਈ ਉਹ ਵੀ ਬਿਨਾਂ ਰੁੱਸੇ। ਇੱਥੇ ਵੀ ਮੇਰਾ ਰੁਤਬਾ ਇੱਕ ਫੁੱਫੜ ਵਾਲਾ ਸੀ। ਪੂਰੇ ਪਰਿਵਾਰ ਨੇ ਵਿਆਹ ਦੇ ਜਸ਼ਨਾਂ ਦਾ ਆਨੰਦ ਲੁੱਟਿਆ। ਇਹ ਉਹ ਪਹਿਲਾ ਪ੍ਰੋਗਰਾਮ ਸੀ ਜਿੱਥੇ ਬੇਗਮ ਨੇ ਆਪਣੀਆਂ ਦੋਨੇ ਨੂੰਹਾਂ ਗਗਨ ਪ੍ਰਤਿਮਾ ਦੇ ਨਾਲ ਪੇਕਿਆਂ ਦੇ ਕਿਸੇ ਸਮਾਰੋਹ ਵਿੱਚ ਪਹਿਲੀ ਵਾਰੀ ਸ਼ਿਰਕਤ ਕੀਤੀ। ਮੇਰਾ ਵੀ ਇਹ ਪਹਿਲਾ ਵਿਆਹ ਸੀ ਜਿੱਥੇ ਮੈਂ ਬਿਨਾਂ ਫੁਫੜਗਿਰੀ ਕੀਤੇ ਸਿਆਣਾ ਜਵਾਈ ਬਣਕੇ ਵਿਚਰਿਆ। ਇਹ ਜਰੂਰੀ ਨਹੀਂ ਹੁੰਦਾ ਕਿ ਕੋਈ ਫੁਫੜ ਤਰਲ ਕੈਮੀਕਲ ਪੀਕੇ ਹੀ ਪੱਕੇ ਫੁਫੜਾਂ ਦਾ ਰੋਲ ਨਿਭਾਉਂਦੇ ਹਨ। ਮੇਰੇ ਵਰਗੇ ਹੋਣ ਹਾਰ ਤਾਂ ਲਿਮਕਾ ਪੀਕੇ ਫੁਫੜਪੁਣਾ ਦਿਖਾ ਦਿੰਦੇ ਹਨ।
ਕੁਲ ਮਿਲਾਕੇ ਵਿਆਹ ਬਹੁਤ ਵਧੀਆ ਰਿਹਾ। ਮੈਂ ਸਭ ਨੂੰ ਹੱਸਕੇ ਮਿਲਿਆ। ਬਣਦੀ ਜਗ੍ਹਾ ਤੇ ਮੋਢਾ ਵੀ ਝੁਕਾਇਆ। ਸਿਰ ਪੁਲਸਾਕੇ ਅਸ਼ੀਰਵਾਦ ਵੀ ਲਿਆ। ਛੋਟਿਆਂ ਨੂੰ ਹੱਸਕੇ ਦੁਆਵਾਂ ਵੀ ਦਿੱਤੀਆਂ ਤੇ ਮੋਢੇ ਅਤੇ ਸਿਰ ਤੇ ਹੱਥ ਵੀ ਫੇਰਿਆ। ਵੱਡਿਆਂ ਨੂੰ ਪੈਰੀਂ ਪੈਣਾ ਕਰਨ ਵਾਲਾ ਜਵਾਈ ਚੰਗੇ ਤੇ ਸੰਸਕਾਰੀ ਜਵਾਈਆਂ ਦੀ ਗਿਣਤੀ ਵਿੱਚ ਆਉਂਦਾ ਹੈ। ਹੋਰ ਕਿਹੜੇ ਚੰਗੇ ਜਵਾਈਆਂ ਦੇ ਸਿੰਗ ਲੱਗੇ ਹੁੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ

Leave a Reply

Your email address will not be published. Required fields are marked *