ਲੱਛੂ ਰਿਕ੍ਸ਼ੇਵਾਲਾ | lashu ricksewala

#ਬੁਹੱਤਰ_ਸਾਲਾਂ_ਰਿਕਸ਼ਾ_ਚਾਲਕ_ਲੱਛੂ।
ਡੱਬਵਾਲੀ ਦੇ ਪਹੂਜਾ ਪਰਿਵਾਰ ਵਿੱਚ ਜੰਮੇ ਇਸ ਸ਼ਖਸ਼ ਦਾ ਨਾਮ ਕਦੇ ਮਾਪਿਆਂ ਨੇ #ਲਛਮਣ_ਦਾਸ_ਪਹੂਜਾ ਰੱਖਿਆ ਸੀ। ਪਰ ਕਹਿੰਦੇ ਗਰੀਬੀ ਨੇ ਲਛਮਣ ਦਾਸ ਨੂੰ ਇਹੋ ਜਿਹਾ #ਲੱਛੂ ਬਣਾਇਆ ਕਿ ਉਸਨੂੰ ਹੁਣ ਆਪਣਾ ਨਾਮ #ਲੱਛੂ ਹੀ ਲਗਦਾ ਹੈ। ਲਛਮਣ ਦਾਸ ਨੂੰ ਉਹ ਉੱਕਾ ਹੀ ਭੁੱਲ ਗਿਆ ਹੈ। ਚੌਵੀ ਪੱਚੀ ਸਾਲ ਦੀ ਉਮਰ ਤੋਂ ਹੀ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਰਿਕਸ਼ਾ ਚਲਾਉਣ ਲੱਗਿਆ ਅੱਜ ਬੁਹੱਤਰ ਸਾਲ ਦਾ ਹੋਕੇ ਵੀ ਉਹ ਰਿਕਸ਼ਾ ਚਲਾ ਰਿਹਾ ਹੈ। ਇਸੀ ਦੌਰਾਨ ਉਸ ਦੀ ਹਮਸਫਰ ਵੀ ਉਸਦਾ ਸਾਥ ਛੱਡ ਗਈ। ਇਕਲੌਤਾ ਮੁੰਡਾ ਜਿਸਦਾ ਉਸਨੇ ਵਿਆਹ ਕੀਤਾ ਅੱਜ ਉਹ ਬਠਿੰਡਾ ਵਿਖੇ ਆਪਣੇ ਹੀ ਸ਼ਰੀਕੇ ਦੀ ਦੁਕਾਨ ਤੇ ਮੁਲਾਜਿਮ ਲੱਗਿਆ ਹੈ ਤੇ ਆਪਣੀ ਗ੍ਰਹਿਸਤੀ ਦੀ ਗੱਡੀ ਨੂੰ ਧੱਕ ਰਿਹਾ ਹੈ। ਪਰ ਚਾਲੀ ਸਾਲ ਹੋਗੇ ਲੱਛੂ ਰਿਕਸ਼ੇ ਨੂੰ ਨਹੀਂ ਛੱਡ ਸਕਿਆ। ਭਾਵੇਂ ਅੱਜ ਈ -ਰਿਕਸ਼ਾ ਦਾ ਯੁੱਗ ਹੈ ਆਮ ਰਿਕਸ਼ੇ ਵਾਲਿਆਂ ਨੂੰ ਉਹ ਕਮਾਈ ਨਹੀਂ ਰਹੀ। ਪਰ ਲੱਛੂ ਫਿਰ ਵੀ ਆਪਣੀ ਦੋ ਟਾਈਮ ਦੀ ਰੋਟੀ ਦਾ ਜੁਗਾੜ ਰਿਕਸ਼ਾ ਚਲਾਕੇ ਕਰ ਹੀ ਲੈਂਦਾ ਹੈ।
“ਬਾਬੂ ਜੀ ਹੁਣ ਮੈਥੋਂ ਇਹ ਕੰਮ ਨਹੀਂ ਹੁੰਦਾ। ਮੈਂ ਕੰਮ ਬਦਲਣਾ ਚਾਹੁੰਦਾ ਹਾਂ ਪਰ ਕਿਥੋਂ ਬਦਲਾਂ?” ਉਸਦੇ ਇਸ ਸਵਾਲ ਦਾ ਜਬਾਬ ਮੇਰੇ ਕੋਲ ਵੀ ਨਹੀਂ ਸੀ।
1980 81 ਵਿੱਚ ਜਦੋਂ ਮੈਂ ਆਪਣੀ ਬੀ ਕਾਮ ਕਰਨ ਲਈ ਜਦੋ ਜਹਿਦ ਕਰ ਰਿਹਾ ਸੀ ਤਾਂ ਮੈਂ ਇਸਨੂੰ ਰਿਕਸ਼ਾ ਚਲਾਉਂਦੇ ਨੂੰ ਵੇਖਦਾ। ਮੇਰਾ ਦਿਲ ਕਹਿੰਦਾ ਇਹ ਜ਼ਰੂਰ ਕਿਸੇ ਚੰਗੇ ਪਰਿਵਾਰ ਚੋ ਹੋਵੇਗਾ। ਇਹ ਕਿਸੇ ਮਹਾਜਨ ਪਰਿਵਾਰ ਚੋ ਹੋ ਸਕਦਾ ਹੈ। ਜਦੋਂ ਵੀ ਮੈਂ ਇਸ ਨੂੰ ਰਿਕਸ਼ਾ ਚਲਾਉਂਦੇ ਨੂੰ ਦੇਖਦਾ ਤਾਂ ਇਸ ਨਾਲ ਗੱਲਬਾਤ ਕਰਨ ਨੂੰ ਦਿਲ ਕਰਦਾ। ਕਦੇ ਇਹ ਅੱਗੇ ਨਿਕਲ ਜਾਂਦਾ ਤੇ ਕਦੇ ਮੈਂ ਕਾਹਲੀ ਵਿੱਚ ਹੁੰਦਾ। ਅੱਜ ਜਦੋਂ ਮੈਂ ਆਪਣੀ ਕਾਰ ਗਲੀ ਦੇ ਵਿਚਾਲੇ ਰੋਕਕੇ ਖੜਾ ਸੀ ਤਾਂ ਇਸਨੇ ਮੈਨੂੰ ਇਕ ਪਾਸੇ ਕਰਨ ਦਾ ਇਸ਼ਾਰਾ ਕੀਤਾ। ਮੈਂ ਗੱਡੀ ਬੈਕ ਕਰਕੇ ਇਸ ਨੂੰ ਅੱਗੇ ਜਾਣ ਲਈ ਰਾਹ ਦੇ ਦਿੱਤਾ ਅਤੇ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ। ਇਸ ਨੇ ਦੱਸਿਆ ਕਿ ਇਹ ਪਹੂਜਾ ਪਰਿਵਾਰ ਤੋਂ ਹੈ ਜੋ ਹਲਵਾਈ ਦਾ ਕੰਮ ਕਰਦੇ ਸਨ। ਦੁਨੀਆ ਵਿੱਚ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ। ਨਾ ਕੋਈ ਜਾਤ ਵੱਡੀ ਛੋਟੀ ਹੁੰਦੀ ਹੈ। ਆਪਣੀ ਮੇਹਨਤ ਨਾਲ ਕੀਤੀ ਗਈ ਕਮਾਈ ਭੀਖ ਵਿੱਚ ਮਿਲੇ ਹਜ਼ਾਰਾਂ ਰੁਪਏ ਨਾਲੋਂ ਕਿਤੇ ਚੰਗੀ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *