ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ।
ਅਗਲੇ ਦਿਨ ਪਾਪਾ ਜੀ ਸ਼ਰੀਫ ਲੋਹਾਰ ਤੋਂ ਤੇਸਾ ਲਿਆਉਂਦੇ। ਬੋਰੀ ਵਿਛਾ ਕੇ ਅੰਬੀਆਂ ਕੱਟਦੇ। ਅਸੀ ਤਿੰਨੇ ਭੈਣ ਭਰਾ ਬੋਰੀ ਦੇ ਲਾਗੇ ਬੈਠਦੇ। ਸਾਡੀ ਅੱਖ ਕਿਸੇ ਪੀਲੀ ਯ ਪੋਲੀ ਜਿਹੀ ਅੰਬੀ ਤੇ ਹੁੰਦੀ। ਕਿਉਂਕਿ ਪੀਲੀਆਂ ਅੰਬੀਆਂ ਖਟ ਮਿਠੀਆਂ ਹੁੰਦੀਆਂ ਹਨ। ਜੇ ਕੋਈ ਪੀਲੇ ਰੰਗ ਦੀ ਅੰਬੀ ਨਜ਼ਰ ਪੈਂਦੀ ਤਾਂ ਝਪਟ ਕੇ ਪੈਂਦੇ ਕਿ ਬਣ ਗਈ ਮੋਜ਼। ਪਾਪਾ ਜੀ ਵਰਜਦੇ ਕਿ ਕਿਤੇ ਤੈਸਾ ਹੀ ਨਾ ਵੱਜ ਜਾਵੇ। ਪਰ ਓਦੋਂ ਕਿਹੜਾ ਘਰੇ ਮਿੱਠੇ ਅੰਬ ਵਾਧੂ ਆਉਂਦੇ ਸਨ। ਖੱਟੀਆਂ ਅੰਬੀਆਂ ਚੂਸਕੇ ਗੁਜਾਰਾ ਕਰਦੇ।
ਫਿਰ ਇੱਕ ਵਾਰੀ ਅਸੀਂ ਚੰਡੀਗੜ੍ਹ ਗਏ ਵੇਖਿਆ ਲ਼ੋਕ ਕਿੱਲੋ ਯ ਦੋ ਕਿਲੋ ਅੰਬੀਆਂ ਲੈਕੇ ਓਥੋਂ ਹੀ ਕਟਵਾ ਰਹੇ ਸਨ।
ਅੱਜ ਕੱਲ੍ਹ ਹੁਣ ਛੋਟੇ ਸ਼ਹਿਰਾਂ ਵਿੱਚ ਅੰਬੀਆਂ ਬਜ਼ਾਰੋ ਹੀ ਕੱਟੀਆਂ ਮਿਲ ਜਾਂਦੀਆਂ ਹਨ। ਤੇ ਹਰ ਸ਼ਹਿਰ ਹੀ ਚੰਡੀਗੜ੍ਹ ਬਣਿਆ ਪਿਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ