ਕਪੜਾ ਖਰੀਦਣ ਲਈ ਅਸੀਂ ਅਕਸਰ ਹੀ ਨਿਊ ਬੱਸ ਸਟੈਂਡ ਰੋਡ ਸਥਿਤ #ਅਸ਼ੋਕਾਵਸਤਰਭੰਡਾਰ ਤੇ ਚਲੇ ਜਾਂਦੇ ਹਾਂ। ਬਸ ਇੱਕੋ ਗੱਲ ਵਧੀਆ ਲਗਦੀ ਹੈ ਕਿ ਰੇਟ ਫਿਕਸ ਹੀ ਹੁੰਦੇ ਹਨ। ਗ੍ਰਾਹਕ ਸੂਟ ਤੇ ਲਿਖਿਆ ਰੇਟ ਪੜ੍ਹ ਲੈਂਦਾ ਹੈ। ਤੇ ਓੰਨੇ ਹੀ ਦੇਣੇ ਪੈਂਦੇ ਹਨ। ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਲੱਗਦੀ। ਬਾਕੀ ਕਮਾਉਣਾ ਸਭ ਨੇ ਹੈ ਪੱਲਿਓ ਪਾਕੇ ਕੋਈ ਨਹੀਂ ਦਿੰਦਾ। ਲੇਡੀਜ਼ ਸੂਟਾਂ ਦੀ ਖਰੀਦਦਾਰੀ ਵਿਚ ਕੁੱਤੇ ਭਕਾਈ ਬਹੁਤ ਹੁੰਦੀ ਹੈ। ਪਰ ਇਥੇ ਕੰਮ ਜਲਦੀ ਨਿਪਟ ਜਾਂਦਾ ਹੈ। ਸਮੇਂ ਦੀ ਬੱਚਤ ਹੋ ਜਾਂਦੀ ਹੈ ਤੇ ਵਿਰਾਇਟੀ ਵੀ ਮਿਲ ਜਾਂਦੀ ਹੈ। ਸੇਲਜ਼ਮੈਨ ਵੀ ਵਧੀਆ ਹਨ ਤੇ #ਅਸ਼ੋਕਵਧਵਾ ਜੀ ਦਾ ਆਪਣਾ ਸੁਭਾਅ ਵੀ ਨਰਮ ਹੈ।
ਹੁਣ ਸੂਟਾਂ ਵਾਲੀਆਂ ਕੰਪਨੀਆਂ ਵੀ ਤੇਜ਼ ਹੋ ਗਈਆਂ। ਹੁਣ ਨਵੇਂ ਸੂਟਾਂ ਦੀ ਪੈਕਿੰਗ ਵਧੀਆ ਬੈਗਾਂ ਵਿੱਚ ਆਉਣ ਲਗ ਪਈ। ਚਾਰ ਕ਼ੁ ਸੂਟ ਲੈਣ ਤੋਂ ਬਾਦ ਮੁਫ਼ਤ ਦੇ ਬੈਗ ਦਾ ਲਾਲਚ ਹੋ ਜਾਂਦਾ ਹੈ। ਪਰ ਬਿਨਾਂ ਮੰਗੇ ਉਹ ਦਿੰਦੇ ਨਹੀਂ । ਮਾਲਵੇ ਵਿਚ ਚਲਦੇ ਰੂੰਗੇ ਦੀ ਤਰਜ਼ ਤੇ ਬੈਗ ਮੰਗਣਾ ਹੀ ਪੈਂਦਾ ਹੈ। ਜੋ ਆਸਾਨੀ ਨਾਲ ਮਿਲ ਹੀ ਜਾਂਦਾ ਹੈ। ਦੁਕਾਨਦਾਰ ਵੀ ਗ੍ਰਾਹਕ ਨੂੰ ਨਾਲ ਜੋੜੇ ਰੱਖਣ ਦੀ ਚਾਹਤ ਨਾਲ ਅਜਿਹੇ ਗਿਫ਼੍ਟ ਦੇ ਕੇ ਖੁਸ਼ ਹੁੰਦੇ ਹਨ। ਅੱਜ ਵੀ ਦੋ ਸੂਟ ਲੈਣ ਗਏ ਵਧੀਆ ਸੇਲਜ਼ਮੈਨਸ਼ਿਪ ਅਤੇ ਬੈਗ ਦੇ ਲਾਲਚ ਨਾਲ ਪੰਜ ਖਰੀਦ ਲਏ।
ਚਾਹੇ ਕੁਝ ਵੀ ਹੋਵੇ ਛੁਰੀ ਖਰਬੂਜੇ ਤੇ ਵੱਜੇ ਯ ਖਰਬੂਜਾ ਛੁਰੀ ਤੇ ਚੀਰਿਆ ਤਾਂ ਖਰਬੂਜੇ ਨੇ ਹੀ ਜਾਣਾ ਹੈ।
ਮਨ ਦੀ ਤਸੱਲੀ ਦੀ ਗੱਲ ਹੈ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ