#ਪਹਿਲੇਦਿਨ
ਜੀ ਤੁਸੀਂ ਟਿਊਬ ਤੇ ਪੱਖਾ ਬੰਦ ਕਿਓਂ ਕਰ ਦਿੱਤਾ ਇੰਨੀ ਜਲਦੀ । ਮੈ ਅਜੇ ਸਮਾਨ ਚੁੱਕਣਾ ਹੈ ਕਮਰੇ ਚੋ। ਬਾਹਲੀ ਕਾਹਲੀ ਕਰਦੇ ਹੋ ਲਾਈਟਾਂ ਬੰਦ ਕਰਨ ਲੱਗੇ। ਮੈਂ ਚੁੱਪ ਕਰ ਗਿਆ।ਲੱਗਿਆ ਮੈਂ ਗਲਤੀ ਕਰ ਦਿੱਤੀ।
#ਦੂਸਰੇਦਿਨ
ਕਮਰੇ ਚੋ ਜਦੋ ਬਾਹਰ ਆ ਹੀ ਗਏ ਹੋ ਤਾਂ ਟਿਊਬ ਤੇ ਪੱਖਾ ਤਾਂ ਬੰਦ ਕਰ ਦੇਣਾ ਸੀ। ਹੁਣ ਇਹ ਕੰਮ ਵੀ ਮੈ ਕਰੂ। ਤੁਸੀਂ ਬਿਲਕੁਲ ਨਹੀ ਧਿਆਨ ਦਿੰਦੇ। ਸਾਰੇ ਕੰਮ ਮੇਰੇ ਹੀ ਪੱਲੇ ਹਨ ਕਰਨੇ।
#ਤੀਜੇਦਿਨ
ਬਾਹਰ ਜਾਣ ਲੱਗੇ ਤਾਂ ਸਮਝ ਨਾ ਆਵੇ ਕੀ ਕਰਾਂ। ਟਿਊਬ ਪੱਖਾ ਬੰਦ ਕਰਾਂ ਕੇ ਨਾ।
ਮਖਿਆ ਅੱਜ ਤੂੰ ਹੀ ਦਸਦੇ ਬੰਦ ਕਰਾਂ ਕਿ ਨਾ ……………………
ਪੁਰਾਨੀ ਗੱਲ ਚੇਤੇ ਆ ਗਈ।
ਬਸ ਤੇ ਚੱਲਿਆ ਸੀ ਡਬਵਾਲੀ ਤੋ ਮੁਕਤਸਰ।
ਇੱਕ ਸਵਾਰੀ – ਇੱਕ ਟਿਕਟ ਮੁਕਤਸਰ ਦੀ ਦਿਓ ਜੀ।
ਕੋਲ ਬੈਠੇ ਖਾਲਸੇ ਜੀ ਨੇ ਆਹ ਮਾਰਿਆ ਮੁੱਕਾ ਅਖੇ ਲਾਲਾ ਮੁਕਤਸਰ ਨਹੀ ਸ੍ਰੀ ਮੁਕਤਸਰ ਸਾਹਿਬ ਬੋਲੋ।
ਦੂਜੀ ਸਵਾਰੀ – ਇੱਕ ਟਿਕਟ ਸ੍ਰੀ ਮਲੋਟ ਸਾਹਿਬ ਦੀ ਦੇ ਦਿਓ ਜੀ।
ਕੋਲ ਬੈਠੇ ਖਾਲਸਾ ਜੀ ਨੇ ਠਾਹ ਦਿਨੇ ਮੁੱਕਾ ਮਾਰਿਆ ਅਖੇ ਸੇਠ ਜੀ ਸ੍ਰੀ ਮਲੋਟ ਸਾਹਿਬ ਨਹੀ ਮਲੋਟ ਬੋਲਦੇ ਹੁੰਦੇ ਹਨ।
ਇੱਕ ਭਈਆ ਬੈਠਾ ਸੀ ਕਹਿੰਦਾ ਮੈ ਜਾਣਾ ਤੇ ਲੰਬੀ ਹੈਗਾ। ਪਰ ਪਹਿਲੇ ਸਰਦਾਰ ਜੀ ਸੇ ਪੂਛ ਲੋ ਕਿ ਲੰਬੀ ਕੋ ਸ੍ਰੀ ਲੰਬੀ ਸਾਹਿਬ ਬੋਲਨਾ ਹੈਗਾ ਕੇ ਨਹੀ। ………………………….
ਮਖਿਆ ਗੱਲ ਭਾਈਆ ਜੀ ਦੀ ਵੀ ਸ਼ਹੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ