ਇਹ ਕਹਾਣੀ ਬਿਲਕੁਲ ਸੱਚ ਦੇ ਆਧਾਰ ਤੇ ਹੈ ਕੋਈ ਮਨਘੜ੍ਹਤ ਨਹੀਂ ਹੈ ਜੀ ਕੋਈ ਮਿਲਾਵਟ ਨਹੀਂ ਹੈ ਮੇਰਾ ਮਤਲਬ ਕੋਈ ਗੱਲ ਨਾਲ ਨਹੀਂ ਜੋੜੀ ਗਈ ਹੈ ਜੀ। ਇਹ ਗੱਲ ਕੱਲ੍ਹ ਦੀ ਤੇ ਅੱਜ ਸਵੇਰ ਦੀ ਹੀ ਹੈ। ਮੈਂ ਆਮ ਤੌਰ ਤੇ ਪਿੰਡ ਦੀ ਹੀ ਗੱਲ ਕਰਦੀ ਰਹਿੰਦੀ ਹਾਂ ਕਿਉਂਕਿ ਮੈਂ ਇੱਕ ਪਿੰਡ ਦੀ ਹੀ ਵਸਨੀਕ ਹਾਂ। ਕਹਾਣੀ ਇਹ ਬਣੀ ਕਿ ਕੱਲ੍ਹ ਮੇਰੇ ਕੰਮ ਵਾਲੀ ਕੰਮ ਤੇ ਆਈ। ਪਿੰਡ ਵਿੱਚ ਕੀ ਹੁੰਦਾ ਕੰਮ ਵਾਲੀ ਵੀ ਸਾਡੀ ਦੋਸਤ ਹੀ ਹੁੰਦੀ ਹੈ। ਅਸੀਂ ਤਾਂ ਉਹਨਾਂ ਨਾਲ ਵੀ ਦੁੱਖ ਸੁੱਖ ਸਾਂਝੇ ਕਰ ਲੈਂਦੇ ਹਾਂ। ਸਾਡੇ ਪਿੰਡ ਵਿੱਚ ਕੁੱਝ ਲੋਕ ਬਾਹਰ ਤੋਂ ਮੇਰਾ ਮਤਲਬ ਹੈ ਤਾਂ ਭਾਰਤ ਵਿੱਚੋਂ ਹੀ ਨੇਂ ਪਰ ਗਰੀਬ ਦੇਸ਼ ਤੋਂ ਆ ਕੇ ਰਹਿੰਦੇ ਨੇ ਉਨ੍ਹਾਂ ਦੀ ਇੱਕ ਔਰਤ ਮੇਰੇ ਕੰਮ ਤੇ ਲੱਗੀ ਹੋਈ ਹੈ। ਉਸ ਵਿਚਾਰੀ ਦੇ ਤਿੰਨ ਬੱਚੇ ਨੇਂ ਛੋਟੇ ਨੇ ਪਰ ਥੋੜਾ ਬਹੁਤ ਕੰਮ ਉਹ ਵੀ ਕਰਦੇ ਨੇ।ਉਸ ਦਾ ਪਤੀ ਸ਼ਰਾਬੀ ਏ ਕੋਈ ਕੰਮ ਨਹੀਂ ਕਰਦਾ ਸਗੋਂ ਇਸ ਵਿਚਾਰੀ ਕੋਲੋਂ ਖਾਣ ਨੂੰ ਤੇ ਸ਼ਰਾਬ ਨੂੰ ਪੈਸੇ ਮੰਗਦਾ ਹੈ ਤੇ ਜੇ ਨਹੀਂ ਦਿੰਦੀ ਤਾਂ ਕੁੱਟ ਮਾਰ ਕਰਕੇ ਖੋਹ ਲੈਂਦਾ ਹੈ ।ਉਹ ਔਰਤ ਮੈਂ ਕਿਸੇ ਦਾ ਵੀ ਨਾਮ ਨਹੀਂ ਲੈਣਾ ਚਾਹਵਾਂਗੀ ਉਹ ਸਵੇਰੇ ਪਹਿਲਾਂ ਮੇਰੇ ਕੰਮ ਤੇ ਆਉਂਦੀ ਹੈ ਤੇ ਫੇਰ ਮਨਰੇਗਾ ਦੇ ਕੰਮ ਤੇ ਜਾਂਦੀ ਏ। ਪਰਸੋਂ ਉਸ ਵਿਚਾਰੀ ਨੂੰ ਮਨਰੇਗਾ ਕੰਮ ਤੋਂ ਪੈਸੇ ਮਿਲੇ ਸਨ ਉਹ ਕੁਝ ਪੈਸਿਆਂ ਦਾ ਸੌਦਾ ਲੈ ਕੇ ਘਰ ਰੱਖ ਆਈ ਤੇ ਇੱਕ ਹਜ਼ਾਰ ਰੁਪਿਆ ਉਸ ਨੇ ਚੁੰਨੀ ਦੇ ਲੜ ਨਾਲ ਬੰਨਾ ਹੋਇਆ ਸੀ। ਉਸ ਵਿੱਚੋਂ ਪੰਜ ਸੌ ਰੁਪਏ ਉਸ ਦੇ ਰਸਤੇ ਵਿੱਚ ਹੀ ਡਿੱਗ ਪਏ ਤੇ ਪੰਜ ਸੌ ਰੁਪਏ ਸਾਡੇ ਗੇਟ ਤੇ ਡਿੱਗ ਪਏ ਜੋ ਉਸ ਦੇ ਜਾਣ ਤੋਂ ਬਾਅਦ ਮੇਰੇ ਬੇਟੇ ਨੂੰ ਮਿਲ ਗਏ। ਮੇਰੇ ਬੇਟੇ ਨੇ ਉਹ ਪੈਸੇ ਮੈਨੂੰ ਲਿਆ ਕੇ ਫੜਾ ਦਿੱਤੇ ਤੇ ਮੈਂ ਪੈਸਿਆਂ ਦੀ ਹਾਲਤ ਵੇਖ ਕੇ ਸਮਝ ਗਈ ਸੀ ਕਿ ਇਹ ਪੈਸੇ ਉਸੇ ਦੇ ਹੀ ਨੇ ਮੈਂ ਪੈਸੇ ਸਾਂਭ ਕੇ ਰੱਖ ਦਿੱਤੇ ਤੇ ਜਦੋਂ ਅੱਜ ਉਹ ਮੇਰੇ ਘਰ ਆਈ ਤਾਂ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਤੇ ਚਿਹਰੇ ਉੱਤੇ ਚਿੰਤਾ ਝਲਕ ਰਹੀ ਸੀ ਕਿਉਂਕਿ ਉਸ ਦੀ ਮਿਹਨਤ ਦੀ ਕਮਾਈ ਡਿੱਗ ਪਈ ਸੀ।ਉਹ ਹੌਲੀ ਹੌਲੀ ਮੇਰੇ ਕੋਲ ਆਈ ਤੇ ਸਲੀਕੇ ਨਾਲ ਮੈਨੂੰ ਪੁੱਛਣ ਲੱਗੀ ਕਿ ਕੱਲ੍ਹ ਤੁਹਾਨੂੰ ਮੇਰੀ ਕੋਈ ਚੀਜ਼ ਲੱਭੀ ਹੋਵੇ। ਮੈਂ ਉਸ ਦਾ ਮੁਰਝਾਇਆ ਚੇਹਰਾ ਵੇਖ ਕੇ ਪਹਿਲਾਂ ਗੱਲ ਜਾਣ ਬੁੱਝ ਕੇ ਹਾਸੇ ਵਿਚ ਪਾ ਲਈ ਮੈਂ ਕਿਹਾ ਤੂੰ ਮੈਨੂੰ ਕੁਝ ਨਹੀਂ ਫੜਾ ਕੇ ਗਈ।ਪਰ ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਤੇ ਉਹ ਵਿਚਾਰੀ ਬੜੇ ਤਰਲੇ ਜਿਹੇ ਨਾਲ ਆਪਣੀ ਹੱਡ ਬੀਤੀ ਦੱਸਣ ਲੱਗੀ। ਧਰਮ ਨਾਲ ਮੈਨੂੰ ਬਹੁਤ ਤਰਸ ਆਇਆ ਇੰਨੀ ਜ਼ਿਆਦਾ ਮਜਬੂਰੀ ਬੇਵਸੀ ਮੈਂ ਕਿਸੇ ਦੇ ਚਿਹਰੇ ਤੇ ਕਦੇ ਨਹੀਂ ਵੇਖੀ ਸੀ। ਮੈਂ ਪੁੱਛ ਲਿਆ ਕਿੰਨੇ ਪੈਸੇ ਸੀ ਤੇਰੇ ਉਹ ਕਹਿਣ ਲੱਗੀ ਕਿ ਹਜ਼ਾਰ ਰੁਪਏ ਸੀ ਕੱਲ੍ਹ ਹੀ ਮਨਰੇਗਾ ਦੇ ਕੰਮ ਤੋਂ ਮਿਲੇ ਸੀ ਮੈਂ ਤਾਂ ਸਾਰੀ ਰਾਤ ਨੀ ਸੁੱਤੀ ਤੇ ਰੋਂਦੀ ਰਹੀ ਕਿ ਕਿੱਥੇ ਡਿੱਗ ਪਏ ਮੈਂ ਤਾਂ ਪਰਮਾਤਮਾ ਅੱਗੇ ਸੁੱਖ ਵੀ ਸੁੱਖੀ ਏ ਕਿ ਮੈਂ ਮਿਠਾਈ ਦਾ ਡੱਬਾ ਗੁਰਦੁਆਰਾ ਸਾਹਿਬ ਵਿਖੇ ਚੜ੍ਹਾ ਕੇ ਆਵਾਂਗੀ ਮੈਨੂੰ ਮੇਰੇ ਪੈਸੇ ਮਿਲ ਜਾਣ। ਮੈਂ ਮੇਰੇ ਬੱਚੇ ਨੂੰ ਉਸ ਦੇ ਪੈਸੇ ਲਿਆ ਕੇ ਦੇਣ ਲਈ ਕਿਹਾ ਜਿੰਨਾ ਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋਈ ਬਹੁਤ ਅਸੀਸਾਂ ਦਿੱਤੀਆਂ ਉਸ ਨੇ ਮੇਰੇ ਘਰ ਪਰਿਵਾਰ ਨੂੰ ਮੇਰੇ ਬੱਚੇ ਨੂੰ ਤੇ ਉਹ ਮੇਰੇ ਬੱਚੇ ਨੂੰ ਪੁੱਛਣ ਲੱਗੀ ਕਿ ਤੂੰ ਸ਼ਹਿਰ ਕਦੋਂ ਜਾਵੇਗਾ ਪੁੱਤਰ ਮੈਂ ਮਿਠਾਈ ਵਾਲਾ ਡੱਬਾ ਮੰਗਵਾਉਣਾ ਏ ਮੈਂ ਕਹਿ ਦਿੱਤਾ ਕਿ ਜਦੋਂ ਵੀ ਗਿਆ ਤੈਨੂੰ ਡੱਬਾ ਜ਼ਰੂਰ ਲਿਆ ਕੇ ਦੇਵੇਗਾ। ਸਬੱਬੀਂ ਅੱਜ ਮੇਰੇ ਪਤੀ ਅਤੇ ਬੱਚੇ ਨੂੰ ਸ਼ਹਿਰ ਜਾਣਾ ਪਿਆ ਤੇ ਮੈਂ ਉਸ ਲਈ ਡੱਬਾ ਮੰਗਵਾ ਦਿੱਤਾ ਤੇ ਮੈਂ ਉਸ ਕੋਲੋਂ ਉਸ ਡੱਬੇ ਦਾ ਕੋਈ ਪੈਸਾ ਨਹੀਂ ਲੈਣਾ। ਕਿਵੇਂ ਲੱਗਦਾ ਦੋਸਤੋ ਮੈਂ ਠੀਕ ਕੀਤਾ ਕੀ ਮੈਨੂੰ ਉਸ ਦਾ ਦੂਸਰਾ ਪੰਜ ਸੌ ਦਾ ਨੋਟ ਵੀ ਆਪਣੇ ਕੋਲੋਂ ਦੇ ਦੇਣਾ ਚਾਹੀਦਾ ਏ ਰਾਏ ਜ਼ਰੂਰ ਦੇਣਾ ਜੀ। ਧੰਨਵਾਦ ਜੀ।
ਬਹੁਤ ਵਧੀਆ ਲਿਖਤ ਹੈ ਜੀ
ਧੰਨਵਾਦ ਸੁਖਪਾਲ ਸਿੰਘ ਜੀ