ਹੁਣ ਤੂੰ ਦੱਸ ਬੂਟਾ ਕਿਵੇਂ ਹਰਾ ਹੋਜੇ | hun das boota kive hara hoju

ਕਿਵੇਂ ਹੈ ਬੂਟਿਆ ਕੁਬ ਜਿਹਾ ਕੱਢ ਕੇ ਤੁਰਦਾ ਹੈ। ਊਂ ਮੋਟਾ ਹੋਈ ਜਾਂਦਾ ਹੈ ਪਰ ਬੁਢਾਪਾ ਦਿਸਣ ਲੱਗ ਪਿਆ ਤੇਰੇ ਤੇ ਤਾਂ।ਹਰਾ ਹੋ ਜਾ ਹਰਾ।ਕਿਉ ਮੁਰਝਾਈ ਜਾਂਦਾ ਹੈ ਦਿਨ ਬ ਦਿਨ। ਰੇਲਵੇ ਸਟੇਸਨ ਤੇ ਘਰਆਲੀ ਨਾਲ ਸaਾਮ ਦੀ ਸੈਰ ਕਰਦੇ ਸਮੇ ਮੈ ਸਾਹਮਣੇ ਆਉਂਦੇ ਬੂਟਾ ਰਾਮ ਨੂੰ ਪੁਛਿਆ। ਬੂਟਾ ਰਾਮ ਕਿਸੇ ਮਹਿਕਮੇ ਚ ਲੱਗਿਆ ਬਾਬੂ ਹੈ। ਆਮ ਤੋਰ ਤੇ ਲੋਕ ਉਸ ਨੂੰ ਭੁਲੇਖੇ ਨਾਲ ਮਾਸਟਰ ਜੀ ਵੀ ਆਖ ਦਿੰਦੇ ਹਨ।ਉਸ ਦੇ ਘਰ ਵਾਲੀ ਕਿਸੇ ਸਕੂਲ ਵਿੱਚ ਟੀਚਰ ਲੱਗੀ ਹੋਈ ਹੈ।ਉਸ ਦਾ ਮੁੰਡਾ ਵੀ ਕਿਤੇ ਬਾਹਰ ਨੋਕਰੀ ਕਰਦਾ ਹੈ। ਤੇ ਸਰਕਾਰ ਦੀ ਚੰਗੀ ਛਿੱਲ ਕੁਟਦੇ ਸਨ।ਪਰ ਬੂਟਾ ਰਾਮ ਤਾਂ ਮੈਨੂੰ ਅੱਜ ਜਿਆਦਾ ਹੀ ਉਦਾਸ ਜਿਹਾ ਲੱਗਿਆ। ਬੂਟਾ ਰਾਮ ਲੰਬਾ ਜਿਹਾ ਸਾਹ ਲੈ ਕੇ ਬਨਾਵਟੀ ਜਿਹਾ ਹਾਸਾ ਹੱਸਿਆ। ਮੈਨੂੰ ਜਾਪਿਆ ਇਹ ਕੋਈ ਲੰਬੀ ਕਹਾਣੀ ਸੁਣਾਊ। ਕਿਓੁਕਿ ਬੂਟਾ ਰਾਮ ਸੁਰੂ ਤੋ ਹੀ ਗਾਲੜ੍ਹੀ ਹੈ ਤੇ ਗੱਲ ਨੂੰ ਬਹੁਤ ਲਮਕਾਉਦਾ ਹੈ। ਮੈ ਘਰਦਿਆਂ ਨੂੰ ਇਕੱਲੇ ਹੀ ਪਲੇਟ ਫਾਰਮ ਤੇ ਸੈਰ ਕਰਨ ਦਾ ਇਸaਾਰਾ ਕਰ ਦਿੱਤਾ। ਤੇ ਉਹ ਵੀ ਤੁਰ ਪਈ। ਉਂਜ ਵੀ ਉਹ ਵਾਹਵਾ ਤੇਜ ਤੇਜ ਤੁਰਦੀ ਹੁੰਦੀ ਹੈ ਸੈਰ ਵੇਲੇ ਤੇ ਮੈ ਅਕਸਰ ਪਿੱਛੇ ਰਹਿ ਜਾਂਦਾ ਹਾਂ। ਮੈਨੂੰ ਲੱਗਿਆ ਚਲ ਮੈ ਵੀ ਭੋਰਾ ਰਮਾਣ ਕਰਲੂੰ ਗਾ।ਸੈਰ ਵਲੋ ਖਹਿੜਾ ਛੁੱਟਜੂ ਗਾ ਮੇਰਾ।
ਬਾਬੂ ਜੀ ਜਦੋ ਬੰਦਾ ਜਿੰਦਗੀ ਵਿੱਚ ਫੇਲ ਹੀ ਹੋਜੇ। ਆਪਣੇ ਹੀ ਦੁਸਮਨ ਬਣ ਜਾਣ ਜਾ ਧੋਖਾ ਦੇ ਦੇਣ ਲੱਗ ਪੈਣ ਤਾਂ ਬੰਦਾ ਬੁੱਢਾ ਨਾ ਹੋਊ ਤੇ ਹੋਰ ਕੀ ਜਵਾਨ ਹੋਊ? ਜਦੋ ਮਨ ਦੀਆਂ ਖੁਸaੀਆਂ ਮਰ ਜਾਣ ਤੇ ਸੱਧਰਾਂ ਮਿਟ ਜਾਣ ਤਾਂ ਬੰਦੇ ਨੂੰ ਬੀਮਾਰੀਆਂ ਤਾਂ ਲੱਗਣੀਆਂ ਹੀ ਹੋਈਆਂ। ਜੇ ਅੰਦਰ ਖੁਸੀ ਹੋਵੇ ਤਾਂ ਬੰਦਾ ਹਵਾ ਚ ਹੀ Tੁੱਡਿਆ ਫਿਰਦਾ ਹੈ। ਉਸ ਦੇ ਰੱਬ ਯਾਦ ਨਹੀ ਹੁੰਦਾ। ਤੇ ਇਹ ਸਭ ਕਰਮਾਂ ਦੀਆਂ ਖੇਡਾਂ ਹਨ। ਮੈਨੂੰ ਵੇਖਣ ਤੇ ਕੀ ਲੱਗਦਾ ਹੈ ਬਈ ਇਹ ਬੰਦਾ ਵੀ ਦੁਖੀ ਹੋਵੇਗਾ? ਗੱਲ ਕਰਦੇ ਦਾ ਉਸਦਾ ਚੇਹਰਾ ਮਾਸੂਮ ਜਿਹਾ ਹੋ ਗਿਆ। ਫਿਰ ਵੀ ਕੀ ਹੋਇਆ? ਮੈ ਹੰਗੂਰਾ ਭਰਣ ਦੇ ਲਹਿਜੇ ਨਾਲ ਪੁਛਿਆ।
ਬਾਬੂ ਜੀ ਪਹਿਲਾ ਤਾਂ ਮੇਰੀ ਜੁਆਕਾਂ ਦੇ ਮਾਮਿਆਂ ਨਾਲ ਵਿਗੜ ਗਈ। ਉਹ ਚਾਰੇ ਇੱਕੱਠੇ ਹੋ ਗਏ। ਉਹ ਗੱਲ ਗੱਲ ਤੇ ਆਪਣੀਆਂ ਚਾਲਾਂ ਚੱਲਣ ਲੱਗੇ। ਉਹਨਾ ਆਪਣੀ ਮਾਂ ਨੂੰ ਜਰੀਆ ਬਣਾਕੇ ਮੇਰੇ ਘਰੇ ਬੇਲੋੜੀ ਦਖਲ ਅੰਦਾਜੀ ਸੁਰੂ ਕਰ ਦਿੱਤੀ। ਮਾਂ ਧੀ ਦੀ ਫੋਨ ਤੇ ਹੁੰਦੀ ਗੁਫਤਗੂ ਮੇਰੇ ਘਰੇ ਕਲੇਸ ਦਾ ਕਾਰਣ ਬਨਣ ਲੱਗੀ।ਕਿਉਕਿ ਉਹ ਹਰ ਗੱਲ ਨੂੰ ਮੁੱਦਾ ਬਣਾਕੇ ਆਪਣੀ ਮਾਂ ਨੂੰ ਚੁਕਦੇ ਤੇ ਮਾਂ ਆਪਣੀ ਧੀ ਨੂੰ।ਤੇ ਕਲੇਸa ਸੁਰੂ। ਸਾਲੀ ਨਿੱਤ ਦੀ ਮਹਾਂਭਾਰਤ ਨੇ ਮੈਨੂੰ ਦਿਮਾਗੀ ਤੇ ਸਰੀਰਕ ਪੱਖੋ ਤੋੜ ਦਿੱਤਾ। ਉਹ ਮਹਾਂ ਭਾਰਤ ਤਾਂ ਅਠਾਰਾਂ ਦਿਨ ਹੀ ਚੱਲੀ ਸੀ ਤੇ ਇਸ ਨੂੰ ਚਲਦੀ ਨੂੰ ਤਾਂ ਕੋਈ ਪੰਜ ਛੇ ਵਰ੍ਹੇ ਹੋ ਗਏ।ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਸੋਚਕੇ ਮੈ ਉਹਨਾ ਦਾ ਵਰਕਾ ਹੀ ਫਾੜ ਦਿੱਤਾ । ਪਰ ਇਹ ਵੀ ਇੰਨਾ ਸੋਖਾਂ ਨਹੀ ਸੀ ਤੇ ਨਾ ਹੀ ਉਹ ਮੇਰਾ ਖਹਿੜਾ ਛੱਡਦੇ ਸਨ ਸਗੋ ਉਲਟੀਆਂ ਸਿੱਧੀਆਂ ਧਮਕੀਆਂ ਦੇਣ ਲੱਗ ਪਏ।ਤੇ ਮੇਰੇ ਸਰੀਕੇ ਕੋਲ ਜਾਕੇ ਮੇਰੇ ਖਿਲਾਫ ਭੰਡੀ ਪ੍ਰਚਾਰ ਸੁਰੂ ਕਰ ਦਿੱਤਾ।ਅਖੇ ਅਸੀ ਸੁਲਟ ਲਾਂ ਗੇ। ਅਸੀ ਵੇਖੀ ਫੁਫੜ ਵਾਲੀ ਕਰਾਗੇ ਤੇਰੇ ਨਾਲ ।ਘਰੋ ਸਾਂਤੀ ਤਾਂ ਉਡਣੀ ਹੀ ਸੀ ਜੋ ਚਾਰ ਮੂੰਹ ਮੱਥੇ ਲੱਗਣ ਵਾਲੇ ਸਨ ਉਹ ਵੀ ਪਾਸਾ ਵੱਟ ਗਏ। ਰਹਿ ਗਿਆ ਕੱਲਾ। ਉੱਠ ਦੀ ਪੂਛ ਵਰਗਾ। ਯਾਰ ਦੋਸਤ ਤੇ ਕਰੀਬੀ ਵੀ ਮੂੰਹ ਮੋੜ ਗਏ। ਫਿਰ ਹੁਣ ਤੂੰ ਦੱਸ ਬੂਟਾ ਕਿਵੇ ਹਰਾ ਹੋਜੇ?
ਫਿਰ ਲੈ ਆਪਣੇ ਸਰੀਕੇ ਨਾਲ ਵੀ ਆਢਾ ਲੱਗ ਗਿਆ।ਉਹ ਮੋਕਾ ਭਾਲਦੇ ਸਨ। ਸਰੀਕ ਦਾਂ ਸਰੀਕ ਹੀ ਹੁੰਦੇ ਹਨ। ਚਲੋ ਅੋਖਾ ਸੋਖਾ ਕੱਟ ਲੈਦਾ । ਪੁੱਤਰਾਂ ਵਰਗਾ ਛੋਟਾ ਭਰਾ ਵੀ ਵੀਟਹਰ ਗਿਆ। ਅਖੇ ਤੂੰ ਮੇਰੇ ਨਾਲ ਨਿਆਂ ਨਹੀ ਕੀਤਾ। ਵੱਡਾ ਹੋਣ ਕਰਕੇ ਧੱਕਾ ਕਰ ਗਿਆ। ਉਹ ਵੀ ਮੂੰਹ ਸੁਜਾਈ ਫਿਰਦਾ ਹੈ। ਪਾਸਾ ਵੱਟ ਕੇ ਲੰਘ ਜਾਂਦਾ ਹੈ ਕੋਲ ਦੀ। ਘਰੇ ਗਿਆਂ ਨੂੰ ਵੀ ਢੰਗ ਨਾਲ ਨਹੀ ਬਲਾਉਦਾ। ਹੱਥੀ ਜੰਮੇ ਤੇ ਪੁੱਤਰਾਂ ਨਾਲੋ ਵੱਧ ਸਮਝੇ ਜੁਆਕ ਵੀ ਰੁੱਖ ਨਹੀ ਰਲਾਉੱਦੇ।ਉਹਨਾਂ ਨੁੰ ਕਿਵੇ ਸਮਝਾਵਾਂ ਕਾਕਾ ਇਹ ਸਹੀ ਨਹੀ। ਦਿਲ ਦੁੱਖਦਾ ਹੈ ਜਦੋ ਉਸਦਾ ਸੁਜਿਆ ਮੂੰਹ ਵੇਖਦਾ ਹਾਂ।ਉਹ ਤਾਂ ਸaਰੀਕ ਹਨ ਤੂੰ ਤਾਂ ਆਪਣਾ ਹੈ । ਧਰਮ ਨਾਲ ਮੈ ਕਦੇ ਨਿੱਕੇ ਨਾਲ ਫਰਕ ਨਹੀ ਰੱਖਿਆ। ਤੇ ਉਸਦੇ ਵੀ ਪੁਠੀ ਜੱਚ ਗਈ। ਭਰਾ ਤਾਂ ਬੰਦੇ ਦੀ ਬਾਂਹ ਹੁੰਦੇ ਹਨ। ਤੇ ਭਰਾ ਬਿਨਾ ਬੂਟਾ ਕੀ ਕਰੇ? ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇ ਹਰਾ ਹੋਜੇ? ਮੇਰੀ ਨਿਗ੍ਹਾ ਘਰਦਿਆਂ ਵਿੱਚ ਸੀ ਉਹ ਪਹਿਲਾ ਗੇੜਾ ਲਾ ਆਈ ਸੀ। ਤੇ ਕੋੜ੍ਹਾ ਜਿਹਾ ਝਾਕ ਕੇ ਦੂਜਾ ਗੇੜਾ ਲਾਉਣ ਚੱਲੀ ਸੀ।ਤੇ ਮੈ ਉਸ ਵੱਲ ਮਾੜਾ ਜਿਹਾ ਝਾਕ ਕੇ ਨੀਵੀ ਪਾ ਲਈ।
ਬਾਬੂ ਜੀ ਐਡੀ ਕੋਠੀ ਹੈ ਡਬਲ ਸਟੋਰੀ। ਰਹਿਣ ਵਾਲੇ ਦੋ ਟੋਟੜੂ ਹੀ ਹਾਂ। ਕੋਈ ਕਿਰਾਏਦਾਰ ਵੀ ਨਹੀ ਮਿਲਦਾ। ਦੋ ਸਾਲਾਂ ਤੋ ਖਾਲੀ ਪਈ ਹੈ ਕੋਠੀ। ਨਹੀ ਬੰਦਾ ਕਿਰਾਏਦਾਰਾਂ ਦੇ ਜੁਆਕਾਂ ਦੇ ਹੀ ਲਾਲਚ ਲੱਗ ਜਾਵੇ। ਕਦੇ ਉਹਨਾ ਨਾਲ ਹੀ ਹੱਸਕੇ ਬੋਲ ਲਵੇ। ਭੋਰਾ ਮਨ ਪਰਚਾ ਲਵੇ। ਪਰ ਜੇ ਕਿਸਮਤ ਵਿੱਚ ਖੁਸੀ ਲਿਖੀ ਹੋਵੇ ਤਾਂ ਨਾ। ਸਾਰਾ ਦਿਨ ਇਕੱਲੇ ਬੈਠੇ ਰਹੋ। ਨਾ ਖਾਣ ਨੂੰ ਜੀ ਕਰੇ ਨਾ ਭੁੱਖ ਲੱਗੇ।ਇਕੱਲਾ ਬੰਦਾ ਕੀ ਬਣਾਵੇ ਤੇ ਕੀ ਖਾਵੇ। ਬੱਸ ਦਿਨ ਵਾਰ ਤਰੀਕਾਂ ਤੇ ਸਾਲ ਗੁਜਰ ਰਹੇ ਹਨ। ਉਮਰ ਹੀ ਪੂਰੀ ਕਰੀ ਜਾਂਦੇ ਹਾਂ ਹੋਰ ਕੀ? ਤੇ ਜਦੋ ਬੰਦਾ ਦਿਨ ਹੀ ਗਿਣਦਾ ਹੋਵੇ ਤਾਂ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇ ਹਰਾ ਹੋਜੇ? ਮੈ ਉਸਨੂੰ ਪਲੇਟ ਫਾਰਮ ਆਲੇ ਸੀਮੈਂਟ ਦੇ ਬਣੇ ਬੈਂਚ ਤੇ ਬੈਠਣ ਦਾ ਇਸaਾਰਾ ਕੀਤਾ ਤੇ ਅਸੀ ਦੋਨੋ ਬੈਠ ਗਏ।
ਬਾਬੂ ਜੀ ਸੁਖ ਨਾਲ ਰੱਬ ਨੇ ਸੋਹਣਾ ਮੁੰਡਾ ਦੇਤਾ।ਚੰਗਾ ਪੜ੍ਹ ਗਿਆ ਤੇ ਨੋਕਰੀ ਲੱਗ ਵੀ ਗਿਆ। ਹੁਣ ਮੇਰੀ ਉਮਰ ਪੋਤੇ ਪੋਤੀਆਂ ਖਿਡਾਉਣ ਦੀ ਹੈ । ਮਨ ਵਿੱਚ ਬਥੇਰੀਆਂ ਰੀਝਾਂ ਹਨ। ਘਰੇ ਨੂੰਹ ਆਵੇ । ਕੋਈ ਵਿਆਹ ਸਾਦੀ ਵਾਲੇ ਚਾਅ ਲਾਡ ਪੂਰੇ ਕਰੀਏ। ਪਰ ਨਹੀ ਜੀ ਮੁੰਡਾ ਨਹੀ ਮੰਨਦਾ । ਦੱਸ ਭਾਈ ਅਜੇ ਕੀ ਹੋਰ ਬੁਢਾ ਹੋਵੇਗਾ ਸਾਡੀ ਉਮਰ ਦਾ ਖਿਆਲ ਕਰਲੈ। ਲੋਕਾਂ ਨੇ ਟੋਕ ਟੋਕ ਕੇ ਦਿਮਾਗ ਹਿਲਾ ਦਿੱਤਾ। ਅਖੇ ਤੁਸੀ ਮੁੰਡੇ ਦਾ ਵਿਆਹ ਨਹੀ ਕਰਦੇ।ਕਿ ਤੁਹਾਡੀ ਮੰਗ ਵੱਡੀ ਹੈ। ਇਸਦੀ ਮਾਂ ਅੱਡ ਮੇਰਾ ਖੂਨ ਪੀਂਦੀ ਹੈ। ਤੁਸੀ ਫਿਕਰ ਨਹੀ ਕਰਦੇ। ਬੰਦਾ ਪੁਛੇ ਜਦੋ ਅਗਲਾ ਨਹੀ ਰਾਜੀ। ਮੈ ਤਾਂ ਕਰਾਉਣੋ ਰਿਹਾ ਵਿਆਹ।ਬੇ_ਵਜਹਾ ਦੀ ਸਿਰਦਰਦੀ ਹੈ ਤੇ ਪ੍ਰੇਸਾਨੀ ਹੈ। ਫਿਰ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇ ਹਰਾ ਹੋਜੇ?
ਬਾਬੂ ਜੀ ਤੁਸੀ ਤਾਂ ਕਹਿਤਾ ਬਈ ਬੂਟਿਆ ਹਰਾ ਹੋਜਾ। ਸਰੀਰ ਨੂੰ ਝੋਰੇ ਝੋਖਿਆਂ ਨੇ ਝੰਬ ਸੁਟਿਆ ਹੈ। ਪ੍ਰਾਈਵੇਟ ਨੋਕਰੀ ਹੈ ਕਦੇ ਕਦੇ ਬੋਸ ਨਾਲ ਉਚੀ ਨੀਚੀ ਗੱਲ ਹੋ ਜਾਂਦੀ ਹੈ। ਬਰਦਾਸaਤ ਤੋ ਬਾਹਰ ਦੀ ਗੱਲ ਹੋਜੇ ਤਾਂ ਟੇਸaਨ ਹੋ ਜਾਂਦੀ ਹੈ । ਦੋ ਸਾਲਾਂ ਦਾ ਵਜਨ ਵੀ ਵੱਧਣ ਲੱਗ ਪਿਆ ਹੈ ਤੇ ਬਲੱਡ ਵੀ। ਨਬਜ ਵੀ ਤੇਜ ਚਲਦੀ ਹੈ।ਨਿੱਤ ਗੋਲੀ ਖਾਕੇ ਸੋਦਾਂ ਹਾਂ ਨੀਦ ਵਾਲੀ। ਸੂਗਰ ਨੇ ਅੱਡ ਲਹੂ ਪੀਤਾ ਹੋਇਆ ਹੈ। ਖਾਣਾ ਪੀਣਾ ਸਭ ਬੰਦ।ਤੇ ਬੂਟਾ ਕੀ ਕਰੇ।ਤੇ ਕਿਵੇ ਹਰਾ ਹੋਜੇ। ਉਹ ਦੂਜਾ ਗੇੜਾ ਵੀ ਲਾ ਆਈ।ਸਾਨੂੰ ਬੈਠਿਆ ਨੂੰ ਵੇਖਕੇ ਉਸਦਾ ਰੰਗ ਬਦਲ ਗਿਆ ਤੇ ਉਸਨੇ ਭਾਂਪ ਲਿਆ ਕਿ ਅੱਜ ਦੀ ਇਹਨਾ ਦੀ ਸੈਰ ਕਂੈਸਲ।ਮੈ ਵੀ ਉਸਦੀ ਰਮਜ ਪਹਿਚਾਣਦਾ ਸੀ ਪਰ ਬੂਟੇ ਦੀ ਕਹਾਣੀ ਅਜੇ ਚਾਲੂ ਸੀ। ਮੈ ਟੇਡੀ ਜਿਹੀ ਅੱਖ ਨਾਲ ਉਸ ਨੂੰ ਬਸ ਹੁਣੇ ਹੀ ਚਲਦੇ ਹਾਂ ਦਾ ਇਸaਾਰਾ ਕੀਤਾ।ਮੈਨੂੰ ਨਾ ਉਠਦੇ ਨੂੰ ਵੇਖਕੇ ਉਹ ਟਾਇਮ ਪਾਸ ਕਰਨ ਲਈ ਦੂਸਰੇ ਪਲੇਟ ਫਾਰਮ ਨੂੰ ਜਾਂਦੀਆਂ ਪੋੜੀਆਂ ਤੇ ਚੜ੍ਹ ਗਈ।ਬੂਟਾ ਰਾਮਾਂ ਇਹ ਸਂਮਸਿਆਵਾਂ ਤਾਂ ਜਿੰਦਗੀ ਵਿੱਚ ਚਲਦੀਆਂ ਹੀ ਰਹਿੰਦੀਆਂ ਹਨ।ਪਰ ਇਸ ਤਰਾਂ ਹੋਸਲਾ ਹਾਰਨ ਤੇ ਨਿਰਾਸਾ ਫੜਣ ਨਾਲ ਕੁਝ ਨਹੀ ਹੋਣਾ। ਹੋਸਲਾ ਰੱਖ ਤੇ ਪ੍ਰਮਾਤਮਾਂ ਦਾ ਨਾਮ ਲਿਆ ਕਰ।ਮੈ ਗੱਲ ਮਕਾਉਣ ਦੇ ਲਹਿਜੇ ਨਾਲ ਕਿਹਾ।
ਬਾਬੂ ਜੀ ਰੱਬ ਦਾ ਨਾਮ ਲੈਣ ਲਈ ਵੀ ਮਨ ਦੀ ਇਕਾਗਰਤਾ ਚਾਹੀਦੀ ਹੈ। ਏਨੀਆਂ ਟੇਸaਨਾਂ ਨਾਲ ਰੱਬ ਦਾ ਨਾਮ ਵੀ ਨਹੀ ਲਿਆ ਜਾਂਦਾ। ਜਦੋ ਕੋਈ ਮਨ ਹੋਲਾ ਕਰਨ ਦੀ ਘਰੇ ਗੱਲ ਕਰਦਾ ਹਾਂ ਤਾਂ ਉਹ ਇੰਨਾ ਹੀ ਕਹੂ ਆਪਾਂ ਨੂੰ ਕਿਸੇ ਨੇ ਨਜਰ ਲਾ ਦਿੱਤੇ । ਆਪਾਂ ਲੋਕਾਂ ਕੋਲ ਬਾਹਲੀ ਖੁਸੀ ਜਾਹਿਰ ਕਰਦੇ ਸੀ। ਹਰ ਨਵੀ ਚੀਜ ਲੋਕਾਂ ਨੂੰ ਵਿਖਾਉਦੇ ਸੀ। ਲੋਕ ਜਰਦੇ ਨਹੀ ਕਿਸੇ ਨੂੰ ਖੁਸa ਵੇਖਕੇ। ਬਾਬੂ ਜੀ ਤੁਸੀ ਦੱਸੋ ਇੰਨਾ ਗੱਲਾਂ ਦੀ ਕੀ ਤੁਕ ਬਣੀ। ਲੋਕਾਂ ਦੀ ਨਜਰ ਨੂੰ ਕੀ ਅਸੀ ਸੋਨੇ ਦੇ ਭਾਂਡਿਆਂ ਵਿੱਚ ਰੋਟੀ ਖਾਂਦੇ ਸੀ। ਜਾ ਕਿਤੇ ਠੱਗੀ ਮਾਰ ਕੇ ਕੋਠੀ ਪਾ ਲਈ।ਆਪਣੀ ਮਿਹਨਤ ਦਾ ਖਾਂਦੇ ਤੇ ਪਹਿਣਦੇ ਹਾਂ। ਇਹ ਨਜਰ ਸਾਨੂੰ ਹੀ ਲੱਗਣੀ ਸੀ। ਜਦੋ ਖੁਸੀ ਦਾ ਕੋਈ ਮੁੱਢ ਹੀ ਨਹੀ ਫਿਰ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇ ਹਰਾ ਹੋਜੇ?
ਕੀ ਦੱਸਾਂ ਯਾਰ ਕਹਿਕੇ ਮੈ ਉਸ ਤੋ ਖਹਿੜਾ ਜਿਹਾ ਛੁਡਾਕੇ ਚੱਲ ਪਿਆ ਕਿਉਕਿ ਉਹ ਹੁਣ ਪਲੇਟ ਫਾਰਮ ਦੀਆਂ ਪੋੜੀਆਂ ਦਾ ਗੇੜਾ ਵੀ ਪੂਰਾ ਕਰ ਆਈ ਸੀ ਤੇ ਇਸ ਤੋ ਪਹਿਲਾਂ ਕਿ ਬੂਟਾ ਰਾਮ ਦੇ ਘਰੇ ਹੁੰਦਾ ਮਹਾਂਭਾਰਤ ਸਾਡੇ ਘਰੇ ਆ ਵੜੇ। ਬੂਟੇ ਦੇ ਹਰੇ ਹੋਣ ਬਾਰੇ ਸੋਚਦਾ ਸੋਚਦਾ ਮੈ ਆਪਣੇ ਘਰ ਨੂੰ ਚੱਲ ਪਿਆ ।ਪਰ ਮੇਰੀ ਸੁਤਾ ਬੂਟਾ ਰਾਮ ਦੀਆਂ ਗੱਲਾਂ ਵਿੱਚ ਸੀ।
ਰਮੇਸa ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *