ਦੋ ਗ੍ਰਹਿਣ | do grehan

ਡਾਕਟਰ ਦੀ ਘਰੋਂ ਬਿਮਾਰ ਪੈ ਗਈ..ਓਪਰੇਸ਼ਨ ਵੇਲੇ ਮਦਤ ਲਈ ਦੋ ਲੇਡੀ ਡਾਕਟਰ ਬੁਲਾ ਲਈਆਂ..ਬੇਹੋਸ਼ੀ ਦਾ ਟੀਕਾ ਲਾਇਆ..ਕੋਈ ਅਸਰ ਨਹੀਂ..ਫੇਰ ਦੂਜਾ..ਹੁਣ ਵੀ ਬੇਹੋਸ਼ ਨਹੀਂ ਹੋਈ..ਫੇਰ ਕਲੋਰੋਫੋਰਮ ਸੁੰਘਾਉਣ ਵਾਲਾ ਆਖਰੀ ਹਥਿਆਰ ਵਰਤਣ ਲੱਗਾ ਤਾਂ ਹੱਸ ਪਈ..ਅਖ਼ੇ ਜਿੰਨੇ ਮਰਜੀ ਅਹੁੜ ਪੌੜ ਕਰਲੈ..ਓਨੀ ਦੇਰ ਤੀਕਰ ਬੇਹੋਸ਼ ਨਹੀਂ ਹੁੰਦੀ ਜਿੰਨੀ ਦੇਰ ਤੇਰੇ ਨਾਲ ਆਹ ਦੋ ਖਲੋਤੀਆਂ..!
ਇੱਕ ਵੀਰ ਨੇ ਇਨਬਾਕਸ ਕਰ ਸਲਾਹ ਦਿੱਤੀ ਤੁਸੀਂ ਕਹਾਣੀਆਂ ਲਿਖਿਆ ਕਰੋ..ਕੀ ਲੈਣਾ ਤੁਸੀਂ ਸਿਆਸਤ ਵਿਚੋਂ..ਮੈਂ ਆਖਿਆ ਜਿੰਨੀ ਦੇਰ ਤੀਕਰ ਅਹੁ ਦੋ ਗ੍ਰਹਿਣ ਹੈਗੇ ਮੈਂ ਵੀ ਬੇਹੋਸ਼ ਨਹੀਂ ਹੁੰਦਾ..ਹੁਣ ਉਹ ਦੋ ਗ੍ਰਹਿਣ ਕਿਹੜੇ ਨੇ..ਤੁਹਾਡੇ ਤੇ ਛੱਡੇ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *