#ਭਾਗ-2
ਭਾਰਤ ਦੀ ਮਾਲੀ ਹਾਲਤ:
ਜੀਅ ਚਾਹੁੰਦਾ ਹੈ ਕਿ ਆਪਣੇ ਪਿਆਰੇ ਭਾਰਤ ਦੀ ਮਾਲੀ ਸੋਭਾ, ਜੋ ਦੂਜੇ-ਵਾਸੀਆਂ ਨੇ ਕੀਤੀ ਹੈ, ਅਤੇ ਜਿਸ ਤਰ੍ਹਾਂ ਪੁਰਾਣੇ ਇਤਿਹਾਸ ਤੋਂ ਪਤਾ ਲੱਗਾ ਹੈ, ਜਨਤਾ ਦੇ ਸਾਹਮਣੇ ਖੋਹਲ ਕੇ ਰੱਖੀ ਜਾਵੇ, ਕਿ ਇਹ ਦੇਸ਼, ਜਿਸ ਵਿੱਚ ਅੱਜ ਅਸੀਂ ਭੁੱਖ ਦੇ ਜੀਵਨ ਵਿੱਚ ਹੌਕੇ ਲੈਂਦਿਆਂ ਅਤਿ ਦੁਖੀ ਗੁਜ਼ਰ ਕਰ ਰਹੇ ਹਾਂ, ‘ਦ੍ਰਿਸ਼ਟੀ ਗੋਚਰਾ’ ਹੋਵੇ, ਕਿ ਇਹ ਕਿੰਨਾ ਕੁ ਹਰਾ-ਭਰਾ, ਜਵਾਹਰਾਤ ਨਾਲ ਜੜ੍ਹਤ ਸੀ, ਜੋ ਦੂਜੇ ਦੇਸ਼ਾਂ ਦੇ ਲੁਟੇਰਿਆਂ ਦੇ ਅਤਿਆਚਾਰਾਂ ਦਾ ਸ਼ਿਕਾਰ ਹੋ ਕੇ ਨਤਾਣਾ ਬੈਠਾ ਹੈ। ਇਸ ਦੇ ਜਿਹਾ ਰੂਪ ਧਾਰੀ ਬੈਠਾ ਹੈ। ਇਸ ਦੇਸ਼ ਬਦਲੇ ਅਨੇਕ ਦੇਸ਼-ਭਗਤਾਂ ਨੇ ਅਨੇਕਾਂ ਤਸੀਹੇ ਸਹਾਰੇ ਤੇ ਸ਼ਾਨ ਬਦਲੇ ਆਪਾ ਵਾਰਿਆ ਪ੍ਰੰਤੂ ਆਪਣਾ ਧਰਮ ਨਹੀਂ ਹਾਰਿਆ।
ਪ੍ਰਚਲਤ ਕਹਾਵਤ ‘ਘਰ ਕਾ ਭੇਤੀ ਲੰਕਾ ਢਾਏ” ਦੇ ਅਨੁਸਾਰ, ਜਦੋਂ ਤੱਕ ਭਾਰਤ ਦੀ ਜਨਤਾ ਦੀ ਆਪਸ ਵਿੱਚ ਪਿਆਰ-ਸੁਹਿਰਦਤਾ ਬਣੀ ਰਹੀ, ਉਦੋਂ ਤੀਕ ਤਾਂ ਦਿਨੋ-ਦਿਨ ਇਸ ਦੇਸ਼ ਦੀ ਸ਼ੋਭਾ ਦੂਜਿਆਂ ਦੇਸ਼ਾਂ ਵਿੱਚ ਭੀ ਬਣਦੀ ਗਈ ਤੇ ਕਿਸੇ ਗੈਰ-ਮੁਲਕ ਨੂੰ ਹੋਸਲਾ ਨਾ ਪਿਆ ਕਿ ਹਿੰਦੁਸਤਾਨ ਵੱਲ ਭੀ ਮੂੰਹ ਕਰ ਸਕੇ। ਕੁਝ ਬਹੁਤਾ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ, ਕੇਵਲ ਸੁਲਤਾਨ ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਪਹਿਲਾਂ ਦਾ ਇੱਕ ਵਾਕਿਆ ਹੈ ਜੋ ਹਿਸਟਰੀ ਨਾਲ ਮੇਲ ਰੱਖਦਾ ਹੈ, ਉਸਨੂੰ ਦ੍ਰਿਸ਼ਟੀਗੋਚਰ ਕਰਦਿਆਂ ਭੀ ਰੋਂਗਟੇ ਖੜੇ ਹੋ ਜਾਂਦੇ ਹਨ।
ਈਰਾਨ ਦੀ ਪ੍ਰਸਿੱਧ ਸ਼ਖਸੀਅਤ ਅਬਦੁਰੱਜ਼ਾਕ ਨਾਮੀ ਸਿੱਯਾਹ ਨੇ ਅਪਣੇ ਸਫ਼ਰਨਾਮੇ ਵਿੱਚ ਜੋ ਲਿਖਿਆ ਹੈ ਜਿਸ ਦਾ ਲੇਖਣੀ ਵਿੱਚ ਜ਼ਿਕਰ ਕਰਨਾ ਅਤਿ ਜ਼ਰੂਰੀ ਹੈ। ਇਸ ਵਿੱਚ ਸੋਚਣ-ਵਿਚਾਰਨ ਵਾਲੀ ਸਭ ਤੋਂ ਵੱਡੀ ਗੱਲ ਇਹ ਹੋਵੇਗੀ, ਕਿ ਸਾਡੇ ਦੇਸ਼ ਲਈ ਇੱਕ ਬਦੇਸ਼ੀ ਮੁਸਲਮਾਨ ਇਨਸਾਨ, ਆਪਣੀ ਇਨਸਾਫ਼-ਪਸੰਦੀ ਦਾ ਇਜ਼ਹਾਰ ਕਰਦਿਆਂ, ਸੰਕੋਚ ਹੀ ਨਹੀਂ ਕਰਦਾ ਬਲਕਿ ਆਪਣੇ ਦੇਸ਼ (ਈਰਾਨ ) ਵਿੱਚ ਪੁੱਜ ਕੇ ਹਿੰਦੁਸਤਾਨ ਦੀ ਅੱਖੀਂ ਵੇਖੀ ਸਭਿਅਤਾ ਦਾ ਪ੍ਰਚਾਰ ਭੀ ਕਰਨਾ ਆਪਣਾ ਫਖ਼ਰ ਸਮਝਦਾ ਹੈ।
ਸੱਯਾਹ (ਯਾਤ੍ਰੀ) ਮਜ਼ਕੂਰ (ਜ਼ਿਕਰ ਅਧੀਨ) ਦਾ ਕਥਨ ਹੈ ਕਿ ਜਦੋਂ ਮੈਂ ੯੭੩ ਬਿਕਰਮੀ (916 ਈ.) ਵਿੱਚ ਭਾਰਤ ਦੀ ਸੈਰ ਲਈ ਆਇਆ, ਤਾਂ ਭਾਰਤ ਦੀ ਆਨ-ਸ਼ਾਨ, ਪਿਆਰ ਤੇ ਇਤਫ਼ਾਕ ਵੇਖਕੇ ਮੇਰੀ ਬੁੱਧੀ ਚਕਰਿਤ ਰਹਿ ਗਈ, ਮੇਰੀ ਹੈਰਾਨਕੁਨ ਯਾਤਰਾ ਨੇ ਸਭ ਤੋਂ ਵੱਡੀ ਗੱਲ ਇਹ ਦੇਖੀ ਕਿ ਹਰ ਇੱਕ ਹਿੰਦੁਸਤਾਨੀ ਨੂੰ ਖੁਸ਼ਹਾਲ ਅਤੇ ਪਾਮਾਲ ਵੇਖਿਆ: ਹਰ ਇੱਕ ਹਿੰਦੀ ਵਸਨੀਕ ਦੇ ਮਕਾਨਾਂ-ਮੰਦਰਾਂ ਉੱਤੇ ਸੋਨੇ-ਚਾਂਦੀ ਦੇ ਕਲਸ ਚਮਕਦੇ ਵੇਖੇ ਅਤੇ ਯਾਕੂਤ, ਜ਼ਮੱਰਦ, ਹੀਰੇ-ਪੰਨਿਆਂ ਦੇ ਜੜਾਉ ਗਹਿਣੇ ਵੇਖੇ; ਗਊਆਂ, ਭੈਸਾਂ, ਲਵੇਰੀਆਂ ਸਨ, ਘਰਾਂ ਦੇ ਬਰਤਨ ਭੀ ਸੋਨੇ-ਚਾਂਦੀ ਦੇ ਵੇਖਣ ਵਿੱਚ ਆਏ । ਦੁੱਧ ਚੋਣ ਵਾਲੇ ਭਾਂਡੇ ਅਤੇ ਲਵੇਰੀਆਂ ਦੇ ਗਲਿਆਂ ਦੇ ਸੰਗਲ ਭੀ ਚਾਂਦੀ ਦੇ ਹੀ ਸਨ ।
ਇਤਿਹਾਸ ਦੀ ਲੜੀ ਜੋੜਨ ਲਈ ਅਗਲਾ ਭਾਗ ਪੜ੍ਹੋ ਜੀ।
2/ ਸੱਯਾਹਤੋ ਬਾਬਾ ਨਾਨਕ
ਹੋਈ ਭੁੱਲ ਦੀ ਖਿਮਾ🙏🏻
ਹਰਦੀਪ ਸਿੰਘ