ਮੈਂ ਆਪਣੀ ਦਰਾਣੀ ਨੂੰ ਸੁਨੇਹਾ ਦੇਣ ਗਈ ਕਿ ਆਪਣੀ ਛੋਟੀ ਮਾਮੀ ਦਾ ਫੋਨ ਆਇਆ ਉਹਨੂੰ ਅੱਡੇ ਤੋਂ ਜਾ ਕੇ ਲੈ ਆਉ । ਤੁਸੀਂ ਮਾਮੀ ਦਾ ਫੋਨ ਈ ਨਹੀ ਚੁਕਦੇ ।ਮੇਰਾ ਦਿਉਰ ਫਟਾਫਟ ਮੋਟਰਸਾਈਕਲ ਤੇ ਮਾਮੀ ਨੂੰ ਅੱਡੇ ਤੋਂ ਲੈਣ ਚਲਾ ਗਿਆ । ਸਾਡੇ ਅੱਡਾ ਮੀਲ ਵਾਟ ਤੇ ਹੈ ।
ਮੈਂ ਹਾਲੇ ਉਥੇ ਹੀ ਸੀ ।
ਜਦ ਨੂੰ ਮਾਮੀ ਆ ਗਈ ।
ਮੇਰੀ ਦਰਾਣੀ ਨੇ ਆਪਣੇ ਘਰਵਾਲੇ ਨੂੰ ਫੋਨ ਕੀਤਾ ਕਿ ਮਾਮੀ ਤਾਂ ਆ ਗਈ , ਤੁਸੀਂ ਹੁਣ ਘਰੇ ਮੁੜ ਆਉ ।
ਮਾਮੀ ਹੈਰਾਨ ਕਿ ਇਹਨਾਂ ਨੂੰ ਕਿਵੇਂ ਪਤਾ ਲਗ ਗਿਆ ਕਿ ਮੈਂ ਅਜ ਆਉਂਣਾ। ਉਧਰੋਂ ਮੈਂ ਵੀ ਹੈਰਾਨ ਕਿ ਮਾਮੀ ਤਾਂ ਸੱਚੀਂਓ ਆ ਗਈ ।
ਜਦ ਨੂੰ ਮੇਰਾ ਦਿਉਰ ਵੀ ਆ ਗਿਆ । ਕਹਿੰਦਾ ਮਾਮੀ
ਤੁਸੀਂ ਮੈਨੂੰ ਰਾਹ ਚ ਵੀ ਕਿਤੇ ‘ਨੀ ਮਿਲੇ ।
ਕਿਧਰ ਦੀ ਆ ਗੇ ਉਡ ਕੇ ?
ਮੈਨੂੰ ਜਦੋਂ ਸੁਨੇਹਾ ਮਿਲਿਆ ਉਦੋਂ ਹੀ ਮੈਂ ਤੁਰ ਪਿਆ ।
ਮਾਮੀ ਕਹਿੰਦੀ ਮੈਨੂੰ ਮੇਰਾ ਭਤੀਜਾ ਉਤਾਰ ਕੇ ਗਿਆ।
ਜਿਉਂ ਹੀ ਮਾਮੀ ਨੇ ਪੁਛਿਆ ਕਿ ਤੁਹਾਨੂੰ ਸੁਨੇਹਾ ਕੀਹਨੇ ਦਿੱਤਾ ।
ਸਾਰਿਆਂ ਨੂੰ ਝੱਟ ਯਾਦ ਆ ਗਿਆ ਕਿ ਅੱਜ ਤਾਂ ਇਕ ਅਪ੍ਰੈਲ ਹੈ ।
ਸਾਝਰੇ ਈ
ਬਣ ਗਿਆ ਅਪ੍ਰੈਲ ਫੂਲ ।
ਗੁਸਤਾਖੀ ਮੁਆਫ ਜੀ
ਚਰਨਜੀਤ ਕੌਰ ਗਰੇਵਾਲ