ਖੁਸ਼ੀਆਂ ਦੇ ਬਦਲਦੇ ਰੰਗ | khushiyan de badlde rang

ਮਨਜੀਤ ਅੱਜ ਬਹੁਤ ਖੁਸ਼ ਸੀ ਪਰ ਅੰਦਰੋਂ ਥੋੜੀ ਚਿੰਤਤ ਵੀ ਸੀ,ਉਸਦੀ ਲਾਡਲੀ ਧੀ ਅੰਬਰ ਨੂੰ ਦੇਖਣ ਵਾਲਿਆਂ ਨੇ ਆਉਣਾ ਸੀ।
ਵਿਚੋਲੇ ਦਾ ਕਹਿਣਾ ਸੀ ਲੜਕੇ ਵਾਲੇ ਖਾਨਦਾਨੀ,ਸਾਂਝੇ ਪਰਿਵਾਰ ਵਾਲੇ ਹਨ, ਅਸੂਲੀ ਹਨ। ਲੜਕਾ ਵੀ ਵੱਧ ਪੜ੍ਹਿਅ ਲਿਖਿਆ ਸੀ,ਚੰਗੀ ਨੌਕਰੀ ਸੀ,ਸੰਸਕਾਰੀ ਸੀ।
ਅੰਬਰ ਵੀ ਆਤਮ-ਨਿਰਭਰ ਸੀ,ਇਕਲੌਤੀ ਧੀ ਲਾਡਲੀ,ਬੇਬਾਕ ਬੋਲਣ ਵਾਲੀ,ਹੱਸਮੁੱਖ ਮਿਲਣਸਾਰ ਸੀ। ਸਪੱਸ਼ਟ ਗੱਲ ਕਰਨ ਵਾਲੀ ਸੀ।
ਅੰਬਰ ਅਤੇ ਉਸਦੇ ਪਰਿਵਾਰ ਨੇ ਉਹਨਾਂ ਸਵਾਗਤ ਕੀਤਾ ਅਤੇ ਚਾਹ-ਪਾਣੀ ਦਾ ਨਿਪਟਾ ਕੇ,ਬੈਠਿਆ ਹੀ,ਵਿਚੋਲੇ ਨੇ ਮੁੰਡੇ ਦੇ ਮਾਪਿਆਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਬੱਚੇ ਵੀ ਆਪਸ ਵਿਚ ਗੱਲ ਕਰ ਲੈਣ।
ਅੰਬਰ ਦੇ ਮਾਂ-ਬਾਪ ਨੇ ਵੀ ਹਾਮੀ ਭਰਦਿਆਂ ਕਿਹਾ ,ਜ਼ਰੂਰ ਜੀ।
ਅੰਬਰ ਤੇ ਲੜਕਾ ਉਠ ਕੇ ਦੂਸਰੇ ਕਮਰੇ ਵਿਚ ਚਲੇ ਗਏ, ਅੰਬਰ ਨੇ ਆਪਣੇ ਸੁਭਾਅ ਅਨੁਸਾਰ ਪਹਿਲਾ ਹੀ ਗੱਲ ਸ਼ੁਰੂ ਕਰਦਿਆਂ….
ਹਾਂ ਜੀ…ਤੁਸੀਂ ਕਿਹੋ ਜਿਹੀ ਲੜਕੀ ਪਸੰਦ ਕਰਦੇ ਹੋ ?
ਬਹੁਤ ਗੱਲ ਕਰਨ ਵਾਲਾ ਬੋਲਣ ਤੋ ਪਹਿਲਾਂ ਹੀ ਚੁੱਪ ਕਰਵਾ ਦਿੱਤਾ,ਉਸ ਨੇ ਆਪਣੇ ਮਾਪਿਆਂ ਦੀ ਸੇਵਾ ਕਰਨ ਵਾਲੀ,ਇੱਜ਼ਤ ਕਰਨ ਵਾਲੀ ਲੜਕੀ ਦੀ ਖੁਹਾਇਸ਼ ਕੀਤੀ।
ਅੰਬਰ ਦੀ ਬੇਬਾਕੀ…..ਉਹ ਤਾਂ ! ਤੁਹਾਡੇ ਮਾਂ-ਬਾਪ ਨੂੰ ਨੂੰਹ ਚਾਹੀਦੀ ਹੈ,
ਤੁਹਾਨੂੰ ਕਿਹੋ ਜਿਹੀ ਪਤਨੀ ਚਾਹੀਦੀ ਹੈ,…
(ਲੜਕਾ) ਸਨਦੀਪ ਨੇ ਉਸਦੇ ਚਿਹਰੇ ਵੱਲ ਦੇਖਿਆ..ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਹਟ ਭਰੇ ਲਹਿਜੇ ਵਿਚ ..ਬਿਲਕੁਲ ਤੁਹਾਡੇ ਵਰਗੀ ਬੇਬਾਕ-ਸਪੱਸ਼ਟ ਗੱਲ ਕਰਨ ਵਾਲੀ,ਆਤਮ-ਵਿਸ਼ਵਾਸ਼ੀ।
ਕੁੱਝ ਦੇਰ ਚੁੱਪ ਤੋਂ ਬਾਅਦ……।
ਅੰਬਰ…ਮੈਨੂੰ ਨਹੀਂ ਪੁੱਛੋਗੇ ? ਮੈਂ ……..?
ਹਾਂਜੀ-ਹਾਂਜੀ…ਬਿਲਕੁਲ,ਤੁਹਾਡੀ ਕੀ ਪਸੰਦ ਹੈ…ਸਨਦੀਪ ਇੰਨਾ ਹੀ ਬੋਲ ਸਕਿਆ।
ਅੰਬਰ..ਸ਼ਰਾਰਤੀ ਆਵਾਜ਼ ਵਿਚ….ਬਾਹਰ ਜਾ ਕੇ ਦੱਸਾਂਗੀ,ਸੱਭ ਦੇ ਸਾਹਮਣੇ ਕਹਿ, ਕਮਰੇ ਵਿਚੋਂ ਬਾਹਰ ਆ ਗਈ…..।
ਕੁਝ ਰਸਮੀ ਗੱਲਾਂ ਤੋਂ ਬਾਅਦ …ਸਨਦੀਪ ਦੇ ਮਾਪਿਆਂ ਨੇ ਸਵਾਲੀਆ ਨਜ਼ਰ ਨਾਲ ਉਸ ਵੱਲ ਦੇਖਿਆ…ਜਾਨਣਾ ਚਾਹਿਆ।
ਸਨਦੀਪ ਨੇ ..ਅੰਬਰ ਵੱਲ ਦੇਖਿਆ…।
ਅੰਬਰ ਜੋ ਪਹਿਲਾਂ ਹੀ ਤਿਆਰ ਸੀ ਨੇ ….ਆਪਣੀ ਬੇਬਾਕੀ ਨਾਲ ਆਪਣਾ ਹੱਥ ਮਿਲਾਉਣ ਲਈ ਸਨਦੀਪ ਵੱਲ ਕੱਢਿਆ…..
ਸਨਦੀਪ ਨੇ ਉਸਦਾ ਹੱਥ ਆਪਣੇ ਹੱਥ ਵਿਚ ਲੈ ਲਿਆ…।
ਨਜ਼ਰਾਂ ਨਾਲ ਹੀ ਸ਼ੁਕਰੀਆ ਕੀਤਾ।
ਵਿਚੋਲੇ ਨੇ ਮਿਠਾਈ ਵਾਲਾ ਡੱਬਾ ਸਾਰਿਆਂ ਅੱਗੇ ਕਰਦਿਆਂ ਵਧਾਈਆਂ ਦਿੱਤੀਆਂ….।
ਜਸਵੀਰ ਕੌਰ।

Leave a Reply

Your email address will not be published. Required fields are marked *