ਸੈਮੀ ਵਾਸ਼ਿੰਗ ਮਸ਼ੀਨ ਹੁੰਦੀ ਸੀ ਪਹਿਲਾਂ ….ਓਹਦੇ ਨਾਲ ਆਪ ਵੀ ਨਾਲ ਲੱਗਣਾ ਪੈਂਦਾ ਸੀ ਤੇ ਸਰਦੀਆਂ ਵਿੱਚ ਤਾਂ ਠੰਢੇ ਪਾਣੀ ਚ ਹੱਥ ਪਾਉਣਾ ਵੈਸੇ ਈ ਔਖਾ ਲੱਗਦਾ ਸੀ….ਜਦੋਂ ਕੱਪੜੇ ਧੋ ਕੇ ਹੱਟਣਾ ਤਾਂ ਬੀਜੀ ਨੇ ਕਹਿਣਾ ….ਥੱਕ ਗਈ ਹੋਵੇਂਗੀ? …ਚਾਹ ਬਣਾ ਦਿਆਂ ਤੈਨੂੰ….ਵਿੱਚੋ ਦਿਲ ਤਾਂ ਕਰਨਾ ਕਿ ਕਹਿ ਦਿਆਂ ….ਬਣਾ ਦਿਓ ਪਰ ਹਿੰਮਤ ਨਾ ਪੈਣੀ….ਬਣਾਉਣੀ ਉਹਨਾਂ ਵੀ ਕੋਈ ਨਾ.. ਪਰ ਮਨ ਖੁਸ਼ ਹੋ ਜਾਂਦਾ ਸੀ ਕਿ ਪੁੱਛਿਆ ਤਾਂ ਹੈ …ਧਿਆਨ ਤਾਂ ਰੱਖਦੇ …ਜਦੋਂ ਚਾਹ ਬਣਾਉਣ ਲੱਗ ਜਾਣਾ ਤਾਂ ਕਹਿਣਾ …ਅੱਧਾ ਕੱਪ ਮੇਰੇ ਲਈ ਵੀ ਬਣਾ ਦੇਈਂ …ਹੁਣ ਜਦੋਂ ਫੁਲੀ ਆਟੋਮੈਟਿਕ ਮਸ਼ੀਨ ਦੀ ਸੁਰੀਲੀ ਜਿਹੀ ਬੀਪ ਦੀ ਆਵਾਜ਼ ਆਉਂਦੀ ਕਿ ਕੱਪੜੇ ਧੋਤੇ ਗਏ ਨੇ….ਓਦੋਂ ਮੇਰਾ ਦਿਲ ਕਰਦਾ ਸੱਸ ਬਣਕੇ ਮਸ਼ੀਨ ਨੂੰ ਪੁੱਛਾਂ ….ਥੱਕ ਤਾਂ ਨਹੀਂ ਗਈ ..ਚਾਹ ਪੀਵੇਂਗੀ ?
ਕੁਲਵਿੰਦਰ ਕੌਰ