ਇੱਕ ਤੁਰਕੀ ਦੇਸ਼ ਦੇ ਬੰਦੇ ਨਾਲ ਫੇਸਬੁੱਕ ਤੇ ਜੁੜਿਆ..ਤੇ ਜਦ ਗੱਲ ਹੋਈ ਤਾਂ ਟੁੱਟੀ ਫੁੱਟੀ ਅੰਗਰੇਜ਼ੀ ਚ ਮਖਿਆ -“ਵਈ ਤੁਸੀਂ ਏਨਾ ਵੱਡਾ “ਆਟੋਮਾਨ ਅਮਪੈਰ..ਯਾਨੀ ਤੁਰਕ ਰਾਜ ਕਿਵੇਂ ਬਣਾਇਆ ਸੀ”
ਕਹਿੰਦਾ-“ਅਸੀਂ ਦੁਸ਼ਮਣ ਨਾਲ ਬਾਅਦ ਚ ਲੜਦੇ ਸਾਂ..ਪਰ ਪਹਿਲਾਂ ਕੌਮ ਵਿਚਲੇ ਗੱਦਾਰ ਮਾਰਦੇ ਸੀ”
ਤੇ ਦੂਜਾ ਕਾਰਨ “ਸਾਡੇ ਬਜ਼ੁਰਗਾਂ ਨੇਂ ਹਰ ਉਸ ਬੰਦੇ ਦੀ ਇੱਜਤ ਕੀਤੀ ਜੋ ਕੌਮ ਲਈ ਲੜਿਆ..
ਤੀਜਾ ਕਾਰਨ ਇਹੋ ਸੀ ਕਿ ਜਿਹੜਾ ਗੱਦਾਰੀ ਕਰਦਾ ਸੀ ਉਸ ਦੇ ਘਰ ਵਾਲੇ ਕਦੇ ਵੀ ਉਸਦੀ ਹਮਾਇਤ ਨਹੀਂ ਸਨ ਕਰਦੇ..
ਮੈਂ ਸਵਾਲ ਕੀਤਾ ਕਿ- “ਸਿੱਖ ਧਰਮ ਬਾਰੇ ਕਿੰਨਾ ਕੁ ਜਾਣਦੇ ਹੋ?”
ਕਹਿੰਦਾ -” ਨਹੀਂ ਜਾਣਦਾ”
ਮਖਿਆ-“ਮਹਾਰਾਜਾ ਰਣਜੀਤ ਸਿੰਘ ਬਾਰੇ ਸੁਣਿਆਂ ਏ? ”
ਕਹਿੰਦਾ-“ਹਾਂ..ਲੰਡਨ ਦੇ ਇੱਕ ਮਿਊਜਿਅਮ ਵਿੱਚ ਓਹਦੀ ਤਸਵੀਰ ਦੇਖੀ ਸੀ..
ਮਖਿਆ- “ਉਹ ਸਾਡੇ ਸਿੱਖ ਧਰਮ ਦੇ ਹੀ ਰਾਜੇ ਸਨ..ਅਤੇ ਉਹਨਾਂ ਨੇਂ ਹੀ ਮੁਲਤਾਨ ਅਤੇ ਕਾਬੁਲ ਕੰਧਾਰ ਉੱਤੇ ਰਾਜ ਕੀਤਾ ਸੀ… ਤੇ ਸਾਡੀਆਂ ਜੰਗਾਂ ਤੁਹਾਡੇ ਨਾਲ ਵੀ ਹੋਈਆਂ ਸਨ ”
ਸ਼ਰਮ ਤਾਂ ਉਦੋਂ ਆਈ ਜਦ ਓਹਨੇ ਮੋੜ ਕੇ ਕਿਹਾ ਕਿ- “ਤੁਹਾਡੇ ਮਹਾਰਾਜੇ ਦੀ ਤਸਵੀਰ ਵਿੱਚ ਦੇਖਿਆ ਕਿ ਉਸਦੇ ਦਾਹੜੀ ਏ… ਪਰ ਤੇਰੀ ਤਸਵੀਰ ਵਿੱਚ ਤੇਰੇ ਦਾਹੜੀ ਨਹੀਂ ਦਿਖ ਰਹੀ…”
ਮੈਂ ਸਰਮਿੰਦਾ ਹੋਇਆ ਇਹੋ ਆਖ ਸਕਿਆ ਕਿ -“ਕਦੇ ਸਾਡਾ ਮੂੰਹ ਵੀ ਅਨੰਦਪੁਰ ਵੱਲ ਹੋ ਜਾਊ..”
ਏਨਾ ਆਖ ਕੇ ਮੈਨੂੰ ਗੱਲਬਾਤ ਬੰਦ ਕਰਨੀ ਪਈ..!
✍️ਗੈਰੀ ਢਿੱਲੋਂ