ਬੱਚਾ ਅੰਦਰ ਹੀ ਮੁੱਕ ਚੁੱਕਿਆ ਸੀ..ਮੈਂ ਓਪਰੇਸ਼ਨ ਸ਼ੁਰੂ ਕਰ ਦਿੱਤਾ..ਪੂਰੇ ਦੋ ਘੰਟੇ ਲੱਗੇ..ਧੰਨਵਾਦ ਕਰਨ ਲੱਗੀ ਪਰ ਮੈਂ ਝਿੜਕ ਦਿੱਤਾ..ਅਜੇ ਸਾਲ ਵੀ ਨਹੀਂ ਹੋਇਆ ਤੇ ਇਹ ਤੀਜਾ..ਕੀ ਲੋੜ ਸੀ..ਥੋੜਾ ਇੰਤਜਾਰ ਨਹੀਂ ਸੀ ਕਰ ਸਕਦੀ?
ਅੱਗਿਓਂ ਰੋ ਪਈ ਅਖ਼ੇ ਮੇਰਾ ਵੱਸ ਨਹੀਂ ਚੱਲਦਾ..ਚੋਵੀਂ ਘੰਟੇ ਦੀਆਂ ਸੁਣਾਓਤਾਂ..ਮੁੰਡਾ ਹੈਨੀ..ਛੇਤੀ ਜੰਮ!
ਮੈਂ ਕਲਾਵੇ ਵਿਚ ਲੈ ਲਿਆ..ਆਖਿਆ ਤੈਨੂੰ ਪਤਾ ਕਿੰਨਾ ਜ਼ਹਿਰ ਫੈਲ ਚੁੱਕਿਆ ਸੀ..ਜਰਾ ਜਿੰਨੀ ਘੜੀ ਲੱਗ ਜਾਂਦੀ ਤਾਂ ਤੂੰ ਮੁੱਕ ਜਾਣਾ ਸੀ!
ਮੈਂ ਓਥੋਂ ਤੁਰਨ ਲੱਗੀ ਤਾਂ ਮੇਰਾ ਹੱਥ ਫੜ ਲਿਆ ਅਖ਼ੇ ਇੱਕ ਇਹਸਾਨ ਹੋਰ ਕਰਦੇ ਜਾਓ..ਨਾਲਦੇ ਦੇ ਕੰਨੀ ਪਉਂਦੇ ਜਾਓ ਕੇ ਬੱਚੇਦਾਨੀ ਵਿੱਚ ਜਹਿਰ ਦਾ ਅਸਰ ਅਜੇ ਦੋ ਢਾਈ ਸਾਲ ਹੋਰ ਰਹੇਗਾ..ਜੇ ਧਿਆਨ ਨਾ ਰਖਿਆ ਤਾਂ ਮੌਤ ਪੱਕੀ ਏ!
ਮੈਂ ਹਾਮੀਂ ਭਰ ਦਿੱਤੀ!
ਪੰਜ ਸਾਲ ਬਾਅਦ ਫੇਰ ਮਿਲੀ..ਠੀਕ ਸੀ..ਖੁਸ਼ ਸੀ..ਅੱਖੀਆਂ ਵਿਚੋਂ ਧੰਨਵਾਦ ਦੇ ਬੇਹਿਸਾਬੇ ਇਹਸਾਸ ਝਲਕ ਰਹੇ ਸਨ..!
ਮੈਂ ਸੋਚ ਰਹੀ ਸਾਂ ਕੇ ਜਰੂਰੀ ਨਹੀਂ ਕੇ ਜਹਿਰ ਦਾ ਇਹਸਾਸ ਹਰ ਵੇਰ ਮਾਰਦਾ ਹੀ ਹੋਵੇ..ਇਹ ਕਈ ਵੇਰ ਜਿਉਂਦੇ ਵੀ ਰੱਖਦਾ..ਲਗਪਗ ਮੁੱਕ ਗਿਆ ਨੂੰ!
ਹਰਪ੍ਰੀਤ ਸਿੰਘ ਜਵੰਦਾ