2008 ਵਿੱਚ ਮੇਰਾ ਵਿਆਹ ਹੋਇਆ ਸਾਡੇ ਵਿਆਹ ਨੂੰ 9ਸਾਲ ਹੋ ਗਏ ਸੀ 2ਮਈ 2017 ਨੂੰ ਮੈਂ ਇਕ ਹਸਪਤਾਲ ਵਿੱਚ ਜੋਬ ਲੱਗ ਗਈ ਸੀ ਮੇਰੇ ਦੇਵਰ ਨੇ ਹੀ ਲਗਵਾਇਆ ਸੀ ਘਰ ਆ ਕੇ ਮੈਂ ਸਿਲਾਈ ਦਾ ਵੀ ਕੰਮ ਕਰਦੀ ਸੀ ਫ਼ਿਰ ਘਰ ਦਾ ਕੰਮ ਵੀ ਕਰਨਾ ਮੇਰੀ ਸੱਸ ਵੀ ਜੋਬ ਕਰਦੇ ਹੈ ਇੱਕ ਨੋਰਮਲ ਜ਼ਿੰਦਗੀ ਵਾਂਗ ਜ਼ਿੰਦਗੀ ਚੱਲ ਰਹੀ ਸੀ ਜਿਵੇਂ ਆਮ ਘਰਾਂ ਵਿੱਚ ਨੂੰਹ ਸੱਸ ਦੀ ਲੜਾਈ ਹੁੰਦੀ ਰਹਿੰਦੀ ਹੈ ਕਦੇ ਕਦੇ ਸਾਡੀ ਬਹੁਤ ਬਣਦੀ ਉਹਨਾਂ ਨੂੰ ਟੋਕਣ ਦੀ ਆਦਤ ਸੀ ਤੇ ਮੈਨੂੰ ਕੋਈ ਟੋਕੇ ਮੈਂ ਪਸੰਦ ਨਹੀਂ ਕਰਦੀ ਸੀ ਬੱਸ ਸਾਡੀ ਇਸੀ ਗੱਲ ਤੋਂ ਲੜਾਈ ਰਹਿੰਦੀ ਜੇ ਸਾਡੀ ਲੜਾਈ ਹੋਣੀ ਤਾਂ ਇੱਦਾ ਜਿਵੇਂ ਬੱਸ ਇੱਕ ਦੂਜੇ ਦੀਆਂ ਦੁਸ਼ਮਣ ਹੋਣ ਤੇ ਜਦੋਂ ਪਿਆਰ ਹੈ ਤਾਂ ਇੱਦਾ ਇਕੱਠੇ ਬੈਠਣਾ ਜਿਵੇਂ ਮਾਵਾਂ ਧੀਆਂ ਵਾਲਾ ਪਿਆਰ ਹੁੰਦਾ(ਇਹ ਮੇਰੇ ਸਹੁਰਾ ਸਾਬ ਦਾ ਕਹਿਣਾ ਸੀ)ਚਲੋ ਜਿਵੇਂ ਤਿਵੇਂ 9 ਸਾਲ ਲੰਘ ਗਏ ਇੰਨਾ 9 ਸਾਲਾਂ ਵਿੱਚ ਸਾਡਾ ਉੱਪਰ ਪੋਰਸ਼ਨ ਵੀ ਬਣ ਗਿਆ ਜਦੋਂ ਸਾਡੀ ਲੜਾਈ ਹੋਣੀ ਮੇਰੀ ਸੱਸ ਨੇ ਕਹਿਣਾ ਇਹ ਉੱਪਰ ਨਹੀਂ ਜਾਂਦੀ ਪੋਰਸ਼ਨ ਵੀ ਬਣਾ ਦਿੱਤਾ ਇਹਨੂੰ ਪਰ ਜਦੋ ਰਾਜੀਨਾਮਾ ਹੋ ਜਾਂਦਾ ਫ਼ਿਰ ਕਹਿਣਾ ਰੁਕ ਕੇ ਚਲੇ ਜਾਣਾ ਰਮਨ ਦਾ ਵਿਆਹ ਹੋ ਜਾਵੇ ਪਹਿਲਾ(ਰਮਨ ਮੇਰਾ ਦੇਵਰ… ਮੇਰਾ ਇੱਕ ਦੇਵਰ ਹੀ ਹੈ ਕੋਈ ਨਨਾਣ ਨਹੀਂ ਹੈ) ਪਰ ਜ਼ਿਆਦਾ ਰੌਲ਼ਾ ਪੈਣ ਕਰਕੇ 4ਨਵੰਬਰ2017 ਨੂੰ ਅਸੀ ਉੱਪਰ ਸ਼ਿਫਟ ਹੋ ਗਏ..ਉੱਪਰ ਸਾਡਾ ਪੋਰਸ਼ਨ ਇੰਨਾ ਸੋਹਣਾ ਬਣਿਆ ਸੀ ਕੀ ਦੱਸਾਂ 2 ਰੂਮ ਰਸੋਈ ਬਾਥਰੂਮ ਸਭ ਕੁਛ ਅੰਦਰ ਹੀ ਅੰਦਰ ਰਸੋਈ ਵਿੱਚ ਕਪਬੋਰਡ ਬੱਸ ਇੱਕ ਸਾਲ ਵਿੱਚ ਹੀ ਅਸੀਂ ਉਹ ਸਭ ਸਹੂਲਤਾਂ ਬਣਾ ਲਈਆਂ ਸੀ ਜੋ ਨੀਚੇ ਰਹਿੰਦੇ ਮੇਰੇ ਵਿਆਹ ਤੋਂ ਵੀ ਬਾਅਦ ਬਣੀਆ ਸੀ ਛੋਟੇ ਜਿਹੇ ਸਾਡੇ ਘਰ ਵਿੱਚ ਸਭ ਸਹੂਲਤਾਂ ਸੀ ਉਸ ਵਾਹਿਗੁਰੂ ਦੀ ਕਿਰਪਾ ਨਾਲ਼ ਜਿਹੜਾ ਵੀ ਆਇਆ ਗਿਆ ਸਾਡੇ ਘਰ ਆਉਂਦਾ ਸਾਡੇ ਘਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਕਹਿੰਦਾ… ਲੱਗਦਾ ਜਿਵੇਂ ਮਿੰਨੀ ਕੋਠੀ ਹੋਵੇ ਤੁਹਾਡੀ, ਕਈ ਤਾਂ ਇਹ ਵੀ ਕਹਿ ਜਾਂਦੇ ਤੂੰ ਐਵੇ ਇੰਨੇ ਟਾਈਮ ਦੀ ਨੀਚੇ ਬੈਠੀ ਸੀ ਉੱਪਰ ਤੇਰਾ ਇੰਨਾ ਸੋਹਣਾ ਪੋਰਸ਼ਨ ਹੈਗਾ ਸੀ…ਪਰ ਉਹ ਕਹਿੰਦੇ ਹੈ ਨਾ ਖੁਸ਼ੀਆਂ ਨੂੰ ਨਜ਼ਰ ਲਗਦੇ ਬਹੁਤਾ ਟਾਈਮ ਨਹੀਂ ਲੱਗਦਾ ਕਈ ਵਾਰ ਤੇ ਖ਼ੁਦ ਦੀ ਵੀ ਨਜ਼ਰ ਲੱਗ ਜਾਂਦੀ ਹੈ ….ਬਾਕੀ ਅਗਲੇ ਭਾਗ ਚ…
ਲਿਖਤ – ਰਮਣੀਕ ਕੌਰ ਸੇਠੀ