ਗੁਲ ਖਿਲੇ ਤੋ ਚਾਂਦ ਰਾਤ ਯਾਦ ਆਈ
ਉਨਕੀ ਬਾਤ, ਬਾਤ ਯਾਦ ਆਈ।
ਕਾਲਜ ਦੇ ਦਿਨਾਂ ਚ ਤਕਰੀਬਨ ਹਰ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਜਿਵੇਂ ਗਾਉਣ ਦਾ , ਕੁਝ ਲਿਖਣ ਦਾ , ਐਕਟਿੰਗ ਦਾ ,ਖੇਡਾਂ ਦਾ। ਇਵੇਂ ਈ ਮੈਨੂੰ ਵੀ ਗਾਉਣ ਦੇ ਨਾਲ ਨਾਲ ਸ਼ੇਅਰ ਕੱਠੇ ਕਰ ਕੇ ਡਾਇਰੀ ਚ ਲਿਖਣ ਦਾ ਸ਼ੌਂਕ ਜਾਗ ਪਿਆ। ਬਸ ਫੇਰ ਜਦੋਂ ਬਰੇਕ ਹੋਣੀ , ਜਾਂ ਖਾਲੀ ਪੀਰੀਅਡ ਹੋਣਾ ….ਮਹਿਫ਼ਿਲ ਲੱਗ ਜਾਣੀ …ਓਦੋਂ ਮੈਥ ਦੇ 2 ਪੀਰੀਅਡ ਹੁੰਦੇ ਸੀ। ਇੱਕ ਮੈਡਮ ਲੈਂਦੇ ਸੀ ,ਇੱਕ ਸਰ ਲੈਂਦੇ ਸੀ….ਮੈਡਮ ਥੋੜੀ ਸਖਤ ਸੀ ਪਰ ਸਰ ਨਾਲ ਸਾਡੀ ਬਣਦੀ ਸੀ….ਸਰ ਉੱਪਰ ਤਾਂ ਕਈਆਂ ਨੂੰ crush ਵੀ ਸੀ….ਸਰ ਦੇ ਕਲਾਸ ਚ ਆਉਣ ਤੋਂ ਪਹਿਲਾਂ ਮੈਂ ਬੋਰਡ ਉੱਪਰ ਕੋਈ ਨਾ ਕੋਈ ਸ਼ੇਅਰ ਲਿਖ ਦੇਣਾ….ਥੋੜ੍ਹੇ ਦਿਨ ਤਾਂ ਉਹਨਾਂ ਨੇ ਨਜ਼ਰਅੰਦਾਜ਼ ਕੀਤਾ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਲਿਖਦਾ ਕੌਣ?…ਸਹੇਲੀਆਂ ਨੇ ਵੀ ਹੱਲਾਸ਼ੇਰੀ ਦੇਈ ਜਾਣੀ।ਇੱਕ ਦਿਨ ਅਜੇ ਇਕੋ ਲਾਈਨ ਲਿਖੀ ਸੀ ,ਉਪਰੋਂ ਸਰ ਆ ਗਏ….ਮੈਂ ਫਟਾਫਟ ਜਾ ਕੇ ਬੈੰਚ ਤੇ ਬੈਠ ਗਈ….ਨਾਲ ਈ ਠਾਹ ਕਰਦੀ ਕੈਲਕੁਲਸ ਦੀ 2 ਕਿਲੋ ਦੀ ਕਿਤਾਬ ਮੇਰੇ ਸਿਰ ਚ ਵੱਜੀ….ਸਾਰੇ ਸ਼ੇਅਰ ਭੁੜਕ ਕੇ ਬਾਹਰ ਆ ਗਏ….ਓਹ੍ਹ ਦਿਨ ਗਿਆ ਮੁੜ ਕੇ ਗ੍ਰੈਜੂਏਸ਼ਨ ਖਤਮ ਹੋਣ ਤੱਕ ਸ਼ੇਅਰਾਂ ਵੱਲ ਦੇਖਣਾ ਵੀ ਛੱਡ ਦਿੱਤਾ…..ਹੁਣ ਵੀ ਕਦੀ ਕਦੀ ਦੌਰਾ ਪਵੇ ਤਾਂ ਆਪਣੀ ਵਾਲ ਤੇ ਜਾਂ ਸਟੋਰੀ ਚ ਲਿਖ ਕੇ ਸਾਂਝੇ ਕਰ ਲਈਦੇ…☺️
ਕੁਲਵਿੰਦਰ ਕੌਰ