ਹਿਟਲਰ | hitler

ਕਿਸੇ ਉਚੇਚਾ ਆਖਿਆ..ਨਾਜੀ ਦੌਰ ਤੇ ਬਣੀ ਆਹ ਫਿਲਮ ਜਰੂਰ ਵੇਖਿਓ..ਜਦੋਂ ਵੇਖੀ ਤਾਂ ਹਿੱਲ ਗਿਆ..ਛਿੰਦਲਰ ਇੱਕ ਜਰਮਨ ਵਿਓਪਾਰੀ..ਪੋਲੈਂਡ ਭਾਂਡਿਆਂ ਦੀ ਫੈਕਟਰੀ ਲਈ ਨਾਜੀ ਅਫਸਰਾਂ ਨੂੰ ਰਿਸ਼ਵਤ ਦੇ ਕੇ ਗੁਲਾਮ ਯਹੂਦੀਆਂ ਨੂੰ ਕੰਮ ਤੇ ਰੱਖ ਲੈਂਦਾ..!
ਓਮਾਨ ਗੋਥ ਨਾਮ ਦਾ ਨਾਜੀ ਅਫਸਰ..ਬੜਾ ਨਿਰਦਈ..ਵਹਿਸ਼ੀ ਸੋਚ..ਮਾੜੀ ਮਾੜੀ ਗੱਲ ਤੇ ਕਤਲ..ਜ਼ੁਲਮ ਦੀ ਇੰਤਿਹਾ..ਇੱਕ ਸੁਨੱਖੀ ਕੁੜੀ ਸਿਰਫ ਇਸ ਲਈ ਮੁਕਾ ਦਿੰਦਾ ਕੇ ਉਸ ਤੋਂ ਵੱਧ ਪੜੀ ਹੁੰਦੀ..ਇੱਕ ਬੂਟ ਦੇ ਤਸਮੇਂ ਬੰਨ ਰਹੀ ਹੁੰਦੀ..ਇੱਕ ਥੱਕ ਕੇ ਸੁੱਤੇ ਪਏ ਨੂੰ..ਮਾਰ ਕੇ ਲਾਸ਼ਾਂ ਦੇ ਸੋਨੇ ਦੇ ਦੰਦ ਪੁੱਟ ਲੈਂਦਾ..ਇੱਕ ਨਿੱਕੇ ਜਿਹੇ ਨੂੰ ਮਾਰ ਦਿੰਦਾ ਕੇ ਉਸ ਵੱਲੋਂ ਸਾਫ ਕੀਤੇ ਟੱਬ ਨਾਲ ਫਸ ਕੇ ਉਸਦਾ ਨਹੁੰ ਟੁੱਟ ਜਾਂਦਾ..!
ਸ਼ਿੰਦਲਰ ਵਿਚ ਇਨਸਾਨੀਅਤ ਜਾਗ ਜਾਂਦੀ..ਆਪਣੀ ਲੇਬਰ ਬਚਾਉਣ ਲਈ ਪੈਰ ਪੈਰ ਤੇ ਰਿਸ਼ਵਤ ਦਿੰਦਾ ਹੋਇਆ ਅਖੀਰ ਕੰਗਾਲ ਹੋ ਜਾਂਦਾ..ਪਰ ਯਹੂਦੀ ਖੁਸ਼ੀ ਖੁਸ਼ੀ ਆਪਣੇ ਦੰਦ ਤੋੜ ਅੰਦਰ ਲੱਗਾ ਸੋਨਾ ਉਸਨੂੰ ਭੇਂਟ ਕਰਦੇ..!
ਇਨਸਾਨੀਅਤ ਦੇ ਕਿੰਨੇ ਸਾਰੇ ਪੱਖ..ਓਮਾਨ ਗੋਥ ਕਈ ਵੇਰ ਤੀਹ ਸਾਲ ਪਹਿਲੋਂ ਵਾਲੀ ਪੁਲਸ ਦਾ ਕੋਈ ਅਫਸਰ ਲੱਗਦਾ..ਸ਼ੌਕ ਇਨਾਮ ਤਰੱਕੀ ਜਨੂੰਨ ਨਫਰਤ ਪਾਗਲਪਨ ਅਤੇ ਖੁਸ਼ਾਮਦ ਵੱਸ ਅੰਨੇਵਾਹ ਜ਼ੁਲਮ ਕਰਦਾ ਹੋਇਆ..ਲਾਸ਼ਾਂ ਖੁਰਦ ਬੁਰਦ ਕਰਦਾ..ਇਨਸਾਨ ਨੂੰ ਗੋਲੀ ਵੱਜਦੀ ਪਰ ਆਸੇ ਪਾਸੇ ਕੋਈ ਪ੍ਰਤੀਕਿਰਿਆ ਨਹੀਂ,,ਇੱਕ ਵੇਰ ਵਿਚ ਬਰੀਕੀਆਂ ਸਮਝ ਨਾ ਆਉਣ ਤੇ ਦੋਬਾਰਾ ਵੇਖ ਲਿਓ..!
ਨਾਲ ਹੀ ਗੁਜਰਾਤ ਤੋਂ ਇੱਕ ਖਬਰ..ਇੱਕੀ ਸਾਲ ਪਹਿਲੋਂ ਗਿਆਰਾਂ ਮੁਸਲਮਾਨਾਂ ਦੇ ਸਮੂਹਿਕ ਕਤਲੇਆਮ ਦੇ ਇੱਕ ਕੇਸ ਵਿਚ ਸਪੈਸ਼ਲ ਕੋਰਟ ਨੇ ਸਾਰੇ ਦੇ ਸਾਰੇ ਦੋਸ਼ੀ ਸਾਫ ਬਰੀ ਕਰ ਦਿੱਤੇ..ਬਰੀ ਕੀਤਿਆਂ ਵਿਚ ਬਾਬੂ ਬਜਰੰਗੀ ਵੀ ਜਿਹੜਾ ਖੁਲੇਆਮ ਆਖਦਾ ਸੀ ਕੇ ਜਦੋਂ ਇੱਕ ਗਰਭਵਤੀ ਦਾ ਢਿੱਡ ਪਾੜ ਕੇ ਉਸਦਾ ਅਨਜੰਮਿਆ ਬੱਚਾ ਤਲਵਾਰ ਦੀ ਨੋਕ ਤੇ ਟੰਗ ਉਤਾਂਹ ਨੂੰ ਚੁੱਕਿਆ ਤਾਂ ਇੰਝ ਲੱਗਿਆ ਮੇਰੇ ਵਿਚ ਮਹਾਰਾਣਾ ਪ੍ਰਤਾਪ ਆ ਗਿਆ ਹੋਵੇ..!
ਸ਼ਕਲਾਂ ਸਰੂਪ ਹੀ ਬਦਲਦੇ ਨੇ..ਮਾਨਸਿਕਤਾ ਓਹੀ ਰਹਿੰਦੀ..ਹਿਟਲਰ ਹਰ ਯੁੱਗ ਵਿਚ ਜੰਮਦੇ ਹੀ ਆਏ ਤੇ ਅੱਗੋਂ ਵੀ ਜੰਮਦੇ ਰਹਿਣਗੇ..!
ਹਰਪ੍ਰੀਤ ਸਿੰਘ ਜਵੰਦਾ

One comment

  1. ਸੱਚੀ ਗੱਲ ਹੈ। ਹਿਟਲਰ ਹਰ ਯੁੱਗ ਵਿੱਚ ਜੰਮਦੇ. ਬਸ ਚਿਹਰਿਆਂ ਦਾ ਹੀ ਫਰਕ ਹੁੰਦਾ।

Leave a Reply

Your email address will not be published. Required fields are marked *