ਗੱਲ 80/90 ਦੇ ਦਹਾਕੇ ਦੀ,ਸਵੇਰੇ ਸਵਾਣੀਆਂ ਦੇ ਗੋਹੇ ਭੰਨ ਅੱਗ ਬਾਲਦਿਆ ਪਤਾ ਲੱਗ ਜਾਣਾ ਅੰਮ੍ਰਿਤ ਵੇਲਾ ਹੋ ਗਿਆ,ਸਾਡੇ ਘਰ ਅਕਸਰ ਹੀ ਡੱਬੀ ਨਾ ਮਿਲਣੀ,ਜੇ ਮਿਲਣੀ,ਵਿੱਚ ਤੀਲਾਂ ਨਹੀਂ ਹੋਣੀਆ ਜਾਂ ਡੱਬੀ ਗਿੱਲੀ,ਮੈਂ ਸਵੇਰੇ ਖੇਡਣ ਜਾਣ ਤੋ ਚਾਹ ਪੀਂਦਾ ਸੀ,ਮਾਂ ਨੂੰ ਕਹਿਣਾ,”ਬੀਬੀ ਵੇਖ,ਫਲਾਣੀ ਘਰ ਢਾਹ ਢਾਹ ਹੁੰਦੀ,ਅਗ ਬਲ ਪਈ ਮੰਗ ਲਿਆ ਅਗ ,ਵਿਹੜੇ ਖੁੱਲੇ ਤੇ ਚਾਰ ਦੀਵਾਰੀ ਦਰਵਾਜੇ ਘੱਟ ਹੀ ਲੋਕ ਬੰਦ ਕਰਦੇ,ਦੁਪਿਹਰ ਵੇਲੇ ਸਾਂਝਾ ਤੰਦੂਰ ਆਮ ਹੁੰਦਾ,ਓਥੇ ਤਾਜੀਆ ਤੰਦੂਰ ਦੀਆਂ ਪੱਕੀਆਂ ਮੱਨੀਆ ਖਾਣੀਆਂ, ਹਰੇਕ ਘਰ ਇਕ ਦੋ ਰੁੱਖ ਤੇ ਦੋ ਚਾਰ ਡੰਗਰ ਜਰੂਰ ਹੁੰਦੇ ਸਨ,ਕੁੜੀਆਂ ਨੇ ਦਰਖਤਾਂ ਥੱਲੇ ਚਾਂਦਰ,ਕਰੋਸ਼ੀਏ ਬਣਾਉਣਾ ਤੇ ਅਸੀਂ ਬਹਿ ਪੜਣਾ,ਖੁੱਲੇ ਆਲੇ ਦੁਆਲੇ ਤੋਂ ਪਤਾ ਲੱਗ ਜਾਣਾ ਕਿ ਨਿਆਈਂ ਆਲੇ ਖੇਤਾਂ ਚ’ ਕਿਸ ਦਾ ਇੰਜਣ ਯਾ ਮੋਟਰ ਚੱਲਦਾ,ਝੱਟ ਓਥੇ ਨਹਾਉਣ ਚਲੇ ਜਾਣਾ।
ਪੱਕਾ ਸੂਏ ਪਿੰਡ ਤੋਂ ਢੇਡ ਕਿਲੋਮੀਟਰ ਦੂਰ,ਅਜ ਕੱਲ ਨੱਕੋ ਨੱਕ ਵੱਗਦਾ ਸੀ,ਹਰੇਕ ਪਸ਼ੂਆਂ ਨੂੰ ਚਾਰਨ ਤੋ ਬਾਅਦ ਓਥੇ ਵਾੜ,ਆਪ ਵੀ ਨਹਾਉਣਾ,ਖੂਹਾਂ ਬੌਰਾ ਤੇ ਮਿੱਠੇ ਚੋਲਾਂ ਦੀਆਂ ਦੇਗਾ ਆਮ ਹੁੰਦੀਆਂ ਸਨ,ਸਾਡੇ ਵਰਗੇ ਨੇ ਖਾ ਦੁਆ ਕਰਨੀ,ਸਾਨੂੰ ਓਸ ਸਮੇਂ ਦੁਨੀਆ ਦੇ ਖੁਸ਼ ਤੇ ਕਿਸਮਤ ਵਾਲੇ ਲੋਕ ਜਿੰਮੀਦਾਰ ਲੱਗਦੇ ਸਨ,ਪਰ ਅਜ ਦੁਨੀਆਂ ਤੇ ਸਭ ਤੋ ਦੁਖੀ ਬੰਦਾ ਕਿਸਾਨ ਜਾਪਦਾ,ਰੋਜ ਸੜਕਾਂ ਤੇ ਹੁੰਦੇ।
(ਜਰਨੈਲ ਸਿੰਘ ਸਨੌਰੀ )