ਇਹ ਗੱਲ ਕੋਈ 50 ਸ਼ਾਲ ਪੁਰਾਣੀ ਹੈ । ਸਾਡੇ ਨਾਲ ਜੈਨ ਸਾਹਿਬ ਰੋਜ ਸੈਰ ਤੇ ਜਾਦੇ ਹਨ, ਜਿਹਨਾਂ ਨੂੰ ਅਸੀ ਸਾਰੇ ਤਾਇਆ ਜੀ ਕਹਿ ਕਿ ਹੀ ਬੁਲਾਦੇ ਹਾਂ । ਇਕ ਵਾਰ ਜਦੋਂ ਓੁਹ ਸਾਇਕਲ ਤੇ ਮਿਲਾਪ ਚੋਕ ਜਲੰਧਰ ਕੋਲੋਂ ਜਾ ਰਹੇ ਸਨ, ਤਾਂ ਪੁਲਿਸ ਵਾਲਿਆਂ ਰੋਕ ਲਿਆ। ਓੁਸ ਵੇਲੇ ਸਾਇਕਲ ਤੇ ਡੱਬਲ ਸਵਾਰੀ ਦੀ ਮਨਾਹੀ ਸੀ। ਪੁਲਿਸ ਵਾਲਿਆਂ ਤਾਏ ਨੂੰ ਕਿਹਾ ਕਿ ਤੁਹਾਡਾ ਤਾਂ ਚਲਾਨ ਹੋਓੁ । ਪਰ ਅਗਿਓੁ ਸਾਡੇ ਤਾਇਆ ਸਾਹਿਬ ਕਹਿੰਦੇ ਕਿ ਮੈ ਤਾਂ ਨਹੀ ਚਲਾਨ ਕਰਵਾਓੁਣਾ। ਅਖੀਰ ਵਿੱਚ ਦੋਵਾਂ ਧਿਰਾਂ ਦਾ ਫੈਸਲਾ 1 ਰੁਪਏ ਵਿੱਚ ਨਿੱਬੜਿਆਂ ਤੇ ਓੁਹ ਵੀ 2 ਨੰ: ਵਿੱਚ । ਪੁਲਿਸ ਵਾਲਿਆਂ ਕਿਹਾ ਕਿ ਓੁਹ ਸਾਹਮਣੇ ਜਿਹੜੀ ਇੱਟ ਪਈ ਹੈ , ਓੁਹਦੇ ਥੱਲੇ 1 ਰੁਪਈਆ ਰੱਖ ਆਓੁ । ਤਾਇਆਂ ਜੀ ਨੇ ਜਦੋਂ ਇੱਟ ਚੱਕੀ ਤਾਂ ਦੇਖਿਆ ਕਿ ਓੁਥੇ ਪਹਿਲਾਂ ਹੀ ਚਾਰ ਰੁਪਏ ਹੋਰ ਪਏ ਹਨ ਤਾਂ ਤਾਇਆਂ ਜੀ ਨੇ ਪੁਲਿਸ ਤੋ ਨਜ਼ਰ ਬਚਾ ਕਿ ਓੁਹ ਚਾਰ ਰੁਪਏ ਵੀ ਅਪਣੀ ਜੇਬ ਵਿੱਚ ਪਾ ਲਏ ਤੇ ਓੁਥੋ ਪਤਰਾ ਵਾਚ ਗਏ।