ਸੰਨ 1981ਦੀ, ਜਦੋਂ ਪ੍ਰਾਈਮਰੀ ਸਕੂਲ ਪਾਸ ਕਰਕੇ,ਛੇਵੀਂ ਕਲਾਸ ਚ’ ਨਵਾਂ-ਨਵਾਂ ਦਾਖਲਾ ਲਿਆ ਸੀ..ਇਕ ਦਿਨ ਮਾਂ ਨੂੰ ਫਰਮਾਇਸ਼ ਪਾਈ..ਮੈਨੂੰ ਨਵੀਂ ਪੈਂਟ ਸ਼ਰਟ ਸਵਾ ਕੇ ਦਿਓ, ਪਰ ਨਾਲ ਹੀ ਸ਼ਰਤ ਇਹ ਰੱਖ ਦਿੱਤੀ ਕਿ ਸੂਟ ਮੈਂ ਆਪਣੀ ਮਨ-ਪਸੰਦੀਦਾ ਲੈਣਾ ਹੈ..ਦੁਕਾਨ ਤੇ ਪਹੁੰਚੇ, ਭੋਲਾ ਜਿਹਾ ਮੂੰਹ ਬਣਾ, ਆਪਣੀ ਪਸੰਦ ਜਦੋਂ ਦੁਕਾਨਦਾਰ ਅੱਗੇ ਰੱਖੀ…ਗਲ ਸੁਣਕੇ,ਕਦੇ ਦੁਕਾਨਦਾਰ ਮੇਰੇ ਵਲ ਤੇ ਕਦੇ ਮਾਤਾ ਜੀ ਵੱਲ ਵੇਖੇ…ਪਸੰਦ ਸੀ..ਅੰਕਲ ਜੀ ਮੈਂ ਤਾਂ “ਟੈਰਾਮਾਈਸੀਨ” ਦੀ ਪੈਂਟ ਲੈਣੀ ਆ..ਬਸ ਫੇਰ ਕੀ ਸੀ.. ਦੁਕਾਨਦਾਰ ਤੇ ਮਾਤਾ ਜੀ ਦੀਆਂ ਹਸ ਹਸ ਕੇ ਵੱਖੀਆਂ ਦੁਖਣ ਲਗੀਆਂ….ਬਸ ਪਤਾ ਹੀ ਨਹੀਂ ਸੀ..ਹੁੰਦਾ.ਕਿ ਕੱਪੜਾ ਟੈਰਾਮਾਈਸੀਨ ਨਹੀਂ…ਅਸਲ ਚ” ਗੈਵਾਡੀਨ ਹੁੰਦਾ ਸੀ…
(✍ਅਜੀਤ ਸਿੰਘ ਸੋਹਲ)