ਲੈ ਦੱਸ, ਇਕ ਤਾਂ ਢਿਡੋ ਭੁੱਖਾ ਰਿਹਾ ‘ਤੇ ਦੂਜਾ ਢਾਈ ਸੌ ਦਾ ਨੁਕਸਾਨ।
ਆਹ ਹੁਣ ਲਿਜਾਂਦਾ ਫਿਰੀ ਲਿਫਾਫੇ ਵਿੱਚ ਰੋਟੀਆ।
ਦਿਹਾੜੀ ਤਾ ਪਹਿਲਾਂ ਹੀ ਮਸਾ ਲੱਗਦੀ, ਉਤੋ ਰੱਬ ਵੈਰੀ ਬਣਿਆ ਬੈਠਾ। ਦੂਜੇ ਦਿਨ ਮੀਂਹ ‘ਤੇ ਦਿਹਾੜੀ ਬੰਦ। ਉਤੋ ਆਹ ਕਾਨਿਆਂ ਦੀ ਛੱਤ ਡਰਾਵੇ ਦਿੰਦੀ ਆ, ਆਏ ਭਲਾ ਕਿਵੇਂ ਚੋਰੀ ਹੋ ਗਿਆ ਰੋਟੀ ਵਾਲਾ ਡੱਬਾ ।
ਸੀਤੋ ਨੇ ਜਿਵੇ ਨਵੇ ਸਹੇੜੇ ਖਰਚੇ ਤੋਂ ਪ੍ਰੇਸ਼ਾਨ ਹੋ ਕਿਹਾ।
ਆਹ ਆਪਣੇ ਪਿੰਡ ਬਾਹਰਲੀ ਫਿਰਨੀ ਵਾਲਾ ਬਾਬੂ ਨੀ, ਜਿਹੜਾ ਮੋਗੇ ਡਿਊਟੀ ਕਰਦਾ, ਉਹਦੀ ਨਵੀ ਕੋਠੀ ਬਣਦੀ ਆ ਸਹਿਰ, ਦੁਪਿਹਰੋ ਬਾਅਦ ਬਾਬੂ ਜੀ ਦਾ ਕੋਈ ਸਮਾਨ ਸੀ ,ਜਿਹੜਾ ਦਫਤਰੋਂ ਲੈ ਕੇ ਆਉਣਾ ਸੀ, ਬਾਬੂ ਜੀ ਕਹਿੰਦੇ, ਬੰਤਿਆ ਕੱਲ ਨੂੰ ਮਜਦੂਰ ਦਿਵਸ ਕਰਕੇ ਸਰਕਾਰੀ ਛੁੱਟੀ ਆ, ਦਫਤਰੋਂ ਕੋਈ ਭਾਰੀ ਸਮਾਨ ਲੈ ਕੇ ਆਉਣਾ ‘ਤੇ ਜਦੋਂ ਵਾਪਿਸ ਆਏ ਤਾ ਬਾਹਰ ਨਿਮ ਤੇ ਢੰਗਿਆ ਰੋਟੀ ਵਾਲਾ ਡੱਬਾ ਹੈ ਨਾ।
ਲੈ ਫਿਰ ਤਾ ਆਹ ਮਜਦੂਰ ਦਿਵਸ ਕਰਕੇ ਆਪਣੀ ਵੀ ਦਿਹਾੜੀ ਨੀ ਲੱਗਣੀ।
ਉਹ ਭਲੀਏ ਲੋਕੇ, ਮਜਦੂਰ ਦਿਵਸ ਦੀ ਛੁੱਟੀ ਤਾ ਸਰਕਾਰੀ ਅਫਸਰਾਂ ਨੂੰ ਹੁੰਦੀ ਆ, ਆਪਣੇ ਵਰਗਿਆ ਨੂੰ ਨਹੀਂ, ਚੱਲ ਰੋਟੀ ਬੰਨ ਦੇ ਲਿਫਾਫੇ ਵਿੱਚ, ਜੇ ਦਿਹਾੜੀ ਦੇ ਪੈਸੇ ਮਿਲ ਗਏ ਤਾ ਨਵਾ ਰੋਟੀ ਵਾਲਾ ਡੱਬਾ ਲੈ ਆਓਗਾ।
ਕੁਲਵੰਤ ਘੋਲੀਆ
95172-90006