ਛੇ ਸੱਤ ਦਿਨ ਹੋ ਗਏ ਇਕ ਫਿਲਮ ਦੇਖੀ ਸੀ ਜਿਸ ਦੀ ਇਕ ਘਟਨਾ ਮੇਰੇ ਦਿਮਾਗ ਵਿਚੋਂ ਨਹੀਂ ਨਿਕਲ ਰਹੀ ।ਘਟਨਾ ਇਸ ਤਰ੍ਹਾਂ ਹੈ ਕਿ ਇਕ ਜੋੜੇ ਦੇ ਵਿਆਹ ਨੂੰ ਪੱਚੀ ਸਾਲ ਹੋ ਗਏ ਸਨ ਪਰ ਹੁਣ ਪਿਛਲੇ ਸੱਤ ਸਾਲਾਂ ਤੋਂ ਉਹ ਇੱਕ ਛੱਤ ਥੱਲੇ ਰਹਿੰਦੇ ਹੋਏ ਵੀ ਆਪਸ ਵਿਚ ਕੋਈ ਗੱਲਬਾਤ ਨਹੀਂ ਕਰ ਰਹੇ ਸਨ। ਇਸ ਦਾ ਕਾਰਨ ਇਹ ਸੀ ਕਿ 7 ਸਾਲ ਪਹਿਲਾਂ ਪਤੀ ਨੇ ਕਿਸੇ ਹੋਰ ਔਰਤ ਨਾਲ ਪਿਆਰ ਸਬੰਧ ਬਣਾ ਲਏ ਸਨ। ਇਸੇ ਕਾਰਨ ਪਤੀ-ਪਤਨੀ ਇਸ ਤਰਾਂ ਰਹਿ ਰਹੇ ਸਨ ਪਰ ਉਨ੍ਹਾਂ ਦੇ ਬੇਟੇ ਕਾਰਨ ਅੱਜ ਪਤੀ ਨੇ ਆਪਣੀ ਪਤਨੀ ਤੋਂ ਮੁਆਫ਼ੀ ਮੰਗ ਲਈ ਸੀ ਜਿਸ ਕਾਰਨ ਪਤਨੀ ਨੇ ਉਸ ਨੂੰ ਮੁਆਫ਼ ਕਰ ਦਿੱਤਾ ਕਹਾਣੀ ਦਾ ਅੰਤ ਸੁਖਦਾਈ ਹੋ ਨਿਬੜਿਆ।
ਪਰ ਕੁਝ ਗੱਲਾਂ ਮੇਰੇ ਦਿਮਾਗ ਵਿੱਚ ਅਜੇ ਵੀ ਘੁੰਮ ਰਹੀਆਂ ਹਨ ਕਹਾਣੀ ਵਿਚ ਦਿਖਾਇਆ ਗਿਆ ਹੈ ਕਿ ਪਤੀ ਪਤਨੀ ਦਾ ਪ੍ਰੇਮ ਵਿਆਹ ਸੀ ਅਤੇ ਪਤਨੀ ਨੇ ਉਸ ਸਮੇਂ ਪਤੀ ਦੇ ਕਹਿਣ ਤੇ ਆਪਣੇ ਪਿਤਾ ਜੀ ਨੂੰ ਇਸ ਵਿਆਹ ਲਈ ਰਾਜ਼ੀ ਕੀਤਾ ਸੀ। ਸਵਾਲ ਇਹ ਹੈ ਕਿ ਜੇਕਰ ਪਹਿਲਾਂ ਹੀ ਉਨ੍ਹਾਂ ਨੇ ਇਕ ਦੂਸਰੇ ਦੀ ਪਸੰਦ ਨਾਲ ਵਿਆਹ ਕਰਾਇਆ ਸੀ ਅਤੇ ਉਹਨਾਂ ਦਾ ਵਿਆਹੁਤਾ ਜੀਵਨ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ
ਤਾਂ ਪਤੀ ਨੂੰ ਵਿਆਹ ਤੋਂ 18 ਸਾਲ ਬਾਅਦ ਕਿਸੇ ਦੂਜੀ ਔਰਤ ਨਾਲ ਪਿਆਰ ਕਿਵੇਂ ਹੋ ਸਕਦਾ ਹੈ ?ਕੀ ਉਸਨੂੰ ਆਪਣੇ ਪਿਆਰ,ਆਪਣੀ ਪਤਨੀ ਅਤੇ ਪਰਿਵਾਰ ਦਾ ਕੋਈ ਖਿਆਲ ਨਹੀਂ ਸੀ ?ਆਪਣੇ ਬੇਟੇ ਦਾ ਕੋਈ ਧਿਆਨ ਆਇਆ ?ਕੀ ਹੱਕ ਸੀ ਕਿ ਉਹ ਆਪਣੀ ਪਤਨੀ ਨੂੰ ਧੋਖਾ ਦਿੰਦਾ? ਦੂਜਾ ਸਵਾਲ ਇਹ ਪਰੇਸ਼ਾਨ ਕਰ ਰਿਹਾ ਪਤੀ ਪਤਨੀ ਨੇ ਕੋਈ ਐਕਸ਼ਨ ਨਹੀਂ ਲਿਆ? ਅੰਤ ਉਹ ਕਹਿੰਦੀ ਹੈ ਕਿ ਉਹ ਆਪਣੇ ਪੇਕਿਆਂ ਅਤੇ ਸਹੁਰਿਆਂ ਦੀ ਇਜੱਤ ਰੋਲਣਾ ਨਹੀਂ ਚਾਹੁੰਦੀ ਇਸ ਕਾਰਨ ਉਹ ਹਮੇਸ਼ਾ ਚੁੱਪ ਰਹੀ। ਸੋ ਮੇਰੇ ਅਨੁਸਾਰ
ਜੇਕਰ ਪਿਆਰ ਹੈ ਤਾ ਵਫ਼ਾ ਦੋਨਾਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਪਤਨੀ ਨੇ ਅੰਤ ਵਿਚ ਪਤੀ ਨੂੰ ਮਾਫ਼ ਕਰ ਦਿੱਤਾ ਪਰ ਜੇਕਰ ਸਾਰੀ ਕਹਾਣੀ ਨੂੰ ਉਲਟਾ ਕਰਕੇ ਦੇਖੋ ਜੇ ਪਤਨੀ ਗੈਰ ਮਰਦ ਨਾਲ ਪਿਆਰ ਸਬੰਧ ਵਿਚ ਪੈ ਜਾਵੇ ਤਾਂ ਕੀ ਪਤੀ ਵੀ ਉਸਨੂੰ ਮਾਫ਼ ਕਰ ਦੇਵੇਗਾ?
ਇਹ ਪ੍ਰਸ਼ਨ ਚਿੰਨ ਹੈ ਅੱਜ ਦੇ ਸਮਾਜ ਉੱਤੇ।
ਕਿਰਪਾ ਕਰਕੇ ਕਰਕੇ ਇਸ ਦੇ ਪੱਖ ਜਾਂ ਵਿਪਖ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ।
ਵੀਰਪਾਲ ਕੌਰ ਕੈਂਥ