ਹੁਣ ਜੂਨ ਜੁਲਾਈ ਦੀਆਂ ਛੁਟੀਆਂ ਹੋ ਜਾਣਗੀਆਂ ਤੇ ਬਹੁਤ ਸਾਰੇ ਦੋਸਤ ਘੁੰਮਣ ਜਾਂਦੇ ਤੇ ਬਹੁਤ ਸਾਰੇ ਦੋਸਤ ਅਮ੍ਰਿਤਸਰ ਸਾਹਿਬ ਮੱਥਾ ਟੇਕਣ ਆਓਦੇ ਆ ❤❤ ਅਮ੍ਰਿਤਸਰ ਬਹੁਤ ਸੋਹਣਾ, ਤੇ ਕਾਫੀ ਵੱਡਾ ਸ਼ਹਿਰ ਆ ,ਇੱਥੇ ਵੇਖਣ ਵਾਸਤੇ ਬਹੁਤ ਸਾਰੀਆਂ ਥਾਵਾਂ ਆ 😍 ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਜਿਸ ਕਰਕੇ ਮੇਰੇ ਸ਼ਹਿਰ ਦਾ ਨਾਮ ਆ 🙏 ਤੁਸੀਂ ਇੱਥੇ ਬਿਲਕੁਲ ਨਾਲ ਜਲਿਆਵਾਲੇ ਬਾਗ ਨੂੰ ਦੇਖ ਸਕਦੇ ਜੋ ਦਰਬਾਰ ਸਾਹਿਬ ਦੇ ਰਸਤੇ ਵਿਚ ਹੀ ਆ ਤੇ ਕੋਈ ਟਿਕਟ ਨਹੀਂ ਲੱਗਦੀ। ਦੁਰਗਿਆਣਾ ਮੰਦਿਰ ਵੀ ਬਾਹਰੋਂ ਆਏ ਲੋਕਾਂ ਨੂੰ ਜਰੂਰ ਦੇਖਣਾ ਚਾਹੀਦਾ ਓਥੇ ਵੀ ਬਹੁਤ ਸ਼ਰਧਾਲੂ ਆਓਦੇ ਆ। ਕਿਲਾ ਗੋਬਿੰਦਗੜ੍ਹ ਵੀ ਅਜਕਲ ਹਰੇਕ ਕੋਈ ਵੇਖਣ ਜਾਂਦਾ ਓ ਵੀ ਬਹੁਤ ਵਧੀਆ ਚੀਜ ਬਣਾਈ ਬੱਚਿਆ ਨੂੰ ਵਖਾਓਣੀ ਚਾਹੀਦੀ ਹੈ । ਇਕ ਬਹੁਤ ਪਿਆਰੀ ਚੀਜ ਬਣਾਈ ਮੇਰੇ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ war memorial ਓ ਜਰੂਰ ਦੇਖਣਾ ਚਾਹੀਦਾ ਓਥੇ ਬਹੁਤ ਕੁਝ ਦੇਖਣ ਵਾਸਤੇ, partition museum ਓ ਵੀ ਹਰੇਕ ਦਾ ਵੇਖਣਾ ਬਣਦਾ ਅਮ੍ਰਿਤਸਰ ਆਉਣ ਵਾਲਿਆਂ ਦਾ ❤❤❤ ਮੇਰੇ ਸ਼ਹਿਰ ਦੀ ਸ਼ਾਨ ਸਾਡਾ ਖਾਲਸਾ ਕਾਲਜ ਹਰੇਕ ਖਿੱਚਿਆ ਜਾਂਦਾ ਓਹਨੂੰ ਵੇਖ ਕੇ, ਰਾਣੀ ਕਾ ਬਾਗ ਏਰੀਆ ਦੇ ਵਿਚੋਂ ਵਿੱਚ ਬਣਿਆ ਮਾਤਾ ਲਾਲ ਦੇਵੀ ਦਾ ਮੰਦਰ ਬਹੁਤ ਹੀ ਖੂਬਸੂਰਤ ਆ ,ਬਹੁਤ ਸ਼ਾਂਤੀ ਮਿਲਦੀ ਓਥੇ 🙏 ਗੁਰਦੁਆਰਾ ਬਾਬਾ ਅਟੱਲ ਰਾਏ ਜੀ ਇਹ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਆ ਜਰੂਰ ਮੱਥਾ ਟੇਕ ਕੇ ਆਇਆ ਕਰੋ 💓 ਰਾਮ ਤੀਰਥ ਮੰਦਿਰ ਜੇ ਇਹ ਨਹੀਂ ਦੇਖਿਆ ਫਿਰ ਅਧੂਰਾਪਨ ਲੱਗਦਾ ਇੱਥੇ ਆਕੇ, ਵਾਹਗਾ ਸਰਹੱਦ ਤੇ ਰੀ ਟਰੀਟ ਸੈਰੇਮਨੀ ਟੂਰਿਸਟਾਂ ਦੀ ਮਨਪਸੰਦ ਜਗਾ ਇੱਥੇ ਖੱਜਲ ਖੁਆਰੀ ਹੁੰਦੀ ਫਿਰ ਵੇਖੇ ਬਿਨਾਂ ਨਹੀਂ ਜਾਂਦੇ ਲੋਕ ।ਖੈਰੂਦੀਨ ਦੀ ਮਸਜਿਦ ਮੰਗੀਆਂ ਮੁਰਾਦਾਂ ਮਿਲਦੀਆਂ ਕਹਿੰਦੇ ਇੱਥੇ ❤ ਸੈਂਟਰਲ ਸਿੱਖ ਮਿਊਜ਼ੀਅਮ ਇਹ ਥਾਵਾਂ ਤੇ ਸਾਨੂੰ ਵੈਸੇ ਹੀ ਸਕਿਪ ਨਹੀਂ ਕਰਨੀਆਂ ਚਾਹੀਦੀਆਂ ਚਾਹੇ ਕਿਸੇ ਵੀ ਸ਼ਹਿਰ ਵਿੱਚ ਹੋਣ 💞 ਇਕ ਸਾਡਾ ਪਿੰਡ ਬਣਿਆ ਇੱਥੇ, ਓਥੇ ਭਾਵੇਂ ਨਾ ਹੀ ਜਾਇਓ ਓਥੇ ਓ ਚੀਜਾਂ ਜੋ ਅਸੀਂ ਘਰਾਂ ਵਿਚ ਹੁਣ ਰੱਖਦੇ ਨਹੀਂ, ਚਰਖੇ,ਖੇਸ, ਦਰੀਆਂ ਟਿਕਟ ਵੀ ਬਹੁਤ ਮਹਿੰਗੀ ਓਥੇ। ਰਾਮਗੜ੍ਹੀਆ ਬੁੰਗਾ ਵੀ ਜਰੂਰੀ ਆ ਦਰਸ਼ਨ ਕਰਨੇ 🙏🙏🙏 ਦਰਬਾਰ ਸਾਹਿਬ ਦੇ ਨਾਲ ਜਿੰਨੀ ਮਾਰਕਿਟ ਓਹਨੂੰ ਸ਼ਾਸਤਰੀ ਮਾਰਕਿਟ ਕਹਿੰਦੇ ਆ ,ਹਾਂ ਸੱਚ ਬੀੜ ਬਾਬਾ ਬੁੱਢਾ ਸਾਹਿਬ ਜੀ ਜਾਣਾ ਕਦੇ ਨਾ ਭੁਲਿਓ 🙏🙏🙏🙏