ਮੈਂ ਅਕਸਰ ਆਪਣੀ ਮਾਂ ਨੂੰ ਗੁਆਂਢੀਆਂ ਤੋਂ ਕੁੱਝ ਨਾ ਕੁੱਝ ਮੰਗਦੇ ਦੇਖਦਾ ਰਹਿੰਦਾ ਸੀ।
ਇੱਕ ਦਿਨ ਮਾਂ ਨੂੰ ਗੁਆਂਢੀਆਂ ਤੋਂ ਲੂਣ ਮੰਗਦਿਆਂ ਸੁਣਿਆ,
ਪਰ ਸਾਡੇ ਘਰ ਵਿੱਚ ਲੂਣ ਸੀ, ਇਸ ਲਈ ਮੈਂ ਅਪਣੀ ਮਾਂ ਨੂੰ ਪੁੱਛਿਆ ਤੁਸੀਂ ਗੁਆਂਢੀਆਂ ਨੂੰ ਕਿਉਂ ਪੁੱਛਿਆ ਜਦ ਕਿ ਲੂਣ ਅਪਣੇ ਘਰ ਵੀ ਹੈ …?
ਉਸਨੇ ਜਵਾਬ ਦਿੱਤਾ ਬੇਟਾ:
ਕਿਉਂਕਿ ਉਹਨਾਂ ਕੋਲ ਜ਼ਿਆਦਾ ਪੈਸੇ ਨਹੀਂ ਹਨ, ਅਤੇ ਉਹ ਅਕਸਰ ਸਾਡੇ ਤੋਂ ਕੁੱਝ ਮੰਗਦੇ ਰਹਿੰਦੇ ਹਨ।
ਮੈਂ ਵੀ ਕਈ ਵਾਰ ਛੋਟੀ ਅਤੇ ਸਸਤੀ ਚੀਜ਼ ਮੰਗਦੀ ਹਾਂ ਉਹਨਾਂ ਤੋਂ,
ਤਾਂ ਜੋ ਉਨ੍ਹਾਂ ਨੂੰ ਲੱਗੇ ਕਿ ਸਾਨੂੰ ਵੀ ਉਨ੍ਹਾਂ ਦੀ ਜ਼ਰੂਰਤ ਹੈ।
ਇਹ ਉਹਨਾਂ ਲਈ ਮੰਗਣਾ ਆਸਾਨ ਬਣਾਉਂਦਾ ਹੈ,
ਜਿਸਦੀ ਉਹਨਾਂ ਨੂੰ ਕਈ ਵਾਰ ਲੋੜ ਹੁੰਦੀ ਹੈ।
ਮੈਂ ਚੁੱਪ ਤੇ..
ਤੇ ਕਿਹਾ ਠੀਕ ਹੈ ਮਾਤਾ ਜੀ ਤੁਹਾਡੀ ਸਿੱਖਿਆ ਸਿਰ ਮੱਥੇ ਤੇ
ਅਤੇ ਇਸ ਤੋਂ ਇਹ ਹੈ ਕਿ…
ਜੋ ਮੈਂ ਆਪਣੀ ਮੰਮੀ ਤੋਂ ਸਿੱਖਿਆ ਹੈ…?
ਹਮਦਰਦ, ਮਦਦਗਾਰ ਅਤੇ ਦਿਆਲੂ ਬਣਨਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੌਖਾ ਰਹੇ।
………….
ਅੱਜ ਦੇ ਦੌਰ ਵਿੱਚ ਸਭ ਉੱਲਟ ਹੈ…? ਪ੍ਰਲਾਦ ਵਰਮਾ