ਅੱਜ ਕੱਲ ਹਰ ਤਰਾਂ ਦੇ ਰਿਸ਼ਤੇ ਵਿੱਚ ਪਿਆਰ ਬਹੁਤ ਹੀ ਮਨਫੀ ਹੋ ਗਿਆ ਨਾ ਤਾਂ ਪਹਿਲਾਂ ਵਾਲੇ ਰਿਸ਼ਤੇ ਰਹੇ ਨੇ ਤੇ ਨਾ ਹੀ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਉਹ ਲੋਕ…
ਪਰ ਅੱਜ ਵੀ ਜਿਹੜੇ ਲੋਕਾਂ ਨੂੰ ਰਿਸ਼ਤਿਆਂ ਦੀ ਥੁੜ ਰਹੀ ਉਨ੍ਹਾਂ ਨੂੰ ਪੁੱਛ ਕਿ ਵੇਖੋ ਕਿ ਕਿਸੇ ਰਿਸ਼ਤੇ ਦੇ ਨਾ ਹੋਣ ਦੀ ਪੀੜ ਕਹਿ ਹੁੰਦੀ ਹੈ..
ਜਦੋਂ ਇੱਕ ਬਾਪ ਆਪਣੇ ਛੇ ਫੁੱਟ ਦੇ ਗੱਭਰੂ ਪੁੱਤ ਦੀ ਮੌਤ ਤੋਂ ਬਾਅਦ ਫੁੱਲਾਂ ਵਾਲੀ ਪੋਟਲ਼ੀ ਆਪਣੀ ਹਿੱਕ ਨਾਲ ਬੰਨਕੇ ਘਰੋਂ ਰਿਵਾਜ ਨਾਲ ਤੁਰਨ ਲੱਗਿਆ ਅਵਾਜ਼ ਮਾਰਦਾ ਚੱਲ ਪੁੱਤ ਚੱਲੀਏ…ਉਸ ਪਿਉ ਤੋ ਪੁੱਛੋ ਕਿ ਪੀੜ ਕੀ ਹੁੰਦੀ ਹੈ..
ਜਦੋਂ ਇੱਕ ਪੁੱਤ ਆਪਣੇ ਬਾਪ ਤੋ ਬਿੰਨਾਂ ਜੰਝ ਚੜਦਾ ਹੈ ਤੇ ਡੋਲੀ ਤੁਰਨ ਵੇਲੇ ਪੈਸੇ ਸੁੱਟਣ ਵਾਲੀ ਥੈਲੀ ਆਪਣੇ ਬਾਪ ਦੀ ਜਗ੍ਹਾ ਕਿਸੇ ਹੋਰ ਦੇ ਹੱਥ ਵੇਖਦਾ ਉਸ ਪੁੱਤ ਤੋ ਪੁੱਛੋ ਪੀੜ ਕੀ ਹੁੰਦੀ ਹੈ..
ਜਦੋਂ ਅਨੰਦ ਕਾਰਜ ਦੀ ਰਸਮ ਵੇਲੇ ਪਾਠੀ ਸਿੰਘ ਕਹਿੰਦਾ ਕਿ ਲੜਕੀ ਦਾ ਪਿਤਾ ਖੜਾ ਹੋ ਕਿ ਪੱਲਾ ਲੜਕੀ ਨੂੰ ਫੜਾਵੇ…ਉਸ ਪਿਉ ਵਾਰੀ ਧੀ ਤੋ ਪੁੱਛੋ ਕਿ ਉਸ ਸਮੇਂ ਪਿਉ ਦੀ ਘਾਟ ਦੀ ਪੀੜ ਕੀ ਹੁੰਦੀ ਹੈ..
ਜਦੋਂ ਵਿਆਹ ਕਿ ਆਏ ਪੁੱਤ ਤੋ ਮਾਂ ਦੀ ਜਗ੍ਹਾ ਪਾਣੀ ਕੋਈ ਹੋਰ ਵਾਰ ਕਿ ਪੀਵੇ ਉਸ ਪੁੱਤ ਤੋ ਪੁੱਛੋ ਪੀੜ ਕੀ ਹੁੰਦੀ ਹੈ..
ਜਿਸ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਕਿਸੇ ਸ਼ਗਨਾਂ ਦੇ ਦਿਨ ਤੇ ਕੋਈ ਸ਼ਗਨਾਂ ਦੀ ਰਸਮ ਵਿੱਚ ਇਸ ਕਰਕੇ ਸਾਮਿਲ ਨਹੀਂ ਕੀਤੀ ਜਾਂਦੀ ਕਿ ਉਸ ਦੇ ਸਿਰ ਦੇ ਸ਼ਾਂਈ ਦੀ ਮੌਤ ਹੋ ਚੁੱਕੀ ਹੈ ਤੇ ਉਹ ਪਿੱਛੇ ਖੜੀ ਚੁੱਪ ਚਾਪ ਉਸ ਰਸਮ ਨੂੰ ਇੱਕ ਕੋਨੇ ਖੜੀ ਦੇਖਦੀ ਹੈ ਤਾਂ ਜੋ ਉਸ ਸਮੇਂ ਉਸ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਉਸ ਔਰਤ ਤੋ ਪੁੱਛੋ ਕਿ ਪੀੜ ਕੀ ਹੁੰਦੀ ਹੈ…
ਜਿਸ ਸ਼ਖਸ ਲਈ ਉਸ ਦਾ ਮਹਿਬੂਬ ਹੀ ਰੱਬ ਹੋਵੇ ..ਤੇ ਮਹਿਬੂਬ ਜਾਣ ਬੁੱਝ ਕਿ ਉਸਨੂੰ ਨਜ਼ਰ ਅੰਦਾਜ਼ ਕਰ ਤਾਂ ਉਸ ਸ਼ਖਸ ਤੋ ਪੁੱਛੋ ਕਿ ਮਹਿਬੂਬ ਦੇ ਵਿੱਛੜਨ ਦੀ ਪੀੜ ਕੀ ਹੁੰਦੀ ਹੈ…
ਇਸ ਕਰਕੇ ਸਾਡੇ ਕੋਲ ਜੋ ਵੀ ਰਿਸ਼ਤੇ ਨੇ ਉਨ੍ਹਾਂ ਦੀ ਕਦਰ ਕਰੀਏ ਪਿਆਰ ਨਾਲ ਰਹੀਏ ਆਪਣੇ ਰਿਸ਼ਤਿਆਂ ਨੂੰ ਆਪ ਸਾਂਭੀਏ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਆ…
#ਸਤਨਾਮ_ਸਿੰਘ_ਬਰਾੜ_ਰਾਜਿਆਣਾ
99141-40002
Very Good 👍