ਸ਼ਹਿਰ ਦੇ ਕਾਲਜ ਦੀ ਪਿ੍ਸੀਪਲ ਨੇ ਕਾਲਜ ਵਿਚ ਹੋਣ ਜਾ ਰਹੇ ਸਭਿਆਚਾਰਿਕ ਪੋ੍ਗਰਾਮ ਲਈ ਸੰਗੀਤ ਪੋ੍ਫੈਸਰ ਤਿ੍ਪਤਾ ਜੀ ਦੇ ਮੋਢੇ ਤੇ ਜੁੰਮੇਵਾਰੀ ਸੌਪਦੇ ਕਿਹਾ ਕਿ ਉਹ ਲੜਕੀਆ ਨੂੰ ਗੀਤ ,ਗਜ਼ਲ ,ਗਰੁਪ ਸੌਗ ,ਲੋਕ ਗੀਤ ,ਮਲਵਈ ਗਿਧਾ , ਸ਼ਬਦ ਗਾਇਣ ਢਾਡੀ ਵਾਰ ਅਤੇ ਲੋਕ ਗਿਧਾ ਤਿਆਰ ਕਰਾਉਣ । ਅਗਰ ਕਿਸੇ ਸੰਗੀਤ ਸਾਜ਼ ਦੀ ਬਾਹਰੋਂ ਮਦਤ ਲੈਣੀ ਪਵੇ ਉਹ ਬੇਝਿਜਕ ਲੈ ਸਕਦੇ ।ਸਮਾਗਮ ਦੀ ਪ੍ਧਾਨਗੀ ਪੰਜਾਬ ਦੇ ਇਕ ਮੰਤਰੀ ਕਰਨ ਆ ਰਹੇ । ਪੋ੍ਗਰਾਮ ਤਿਆਰ ਕਰਨ ਲਈ ਦਿਨ ਰਾਤ ਇਕ ਕਰ ਦਿਉ । ਸੰਗੀਤ ਅਧਿਆਪਕ ਤਿ੍ਪਤਾ ਜੀ ਨੇ ਕਿਹਾ ਉਹ ਕਿਸੇ ਚੰਗੇ ਤਬਲਾ ਵਾਦਕ ਦਾ ਇੰਤਜ਼ਾਮ ਕਰ ਕੇ ਦੇਣ। ਮੈ ਕਲਾਸਾਂ ਚ ਜਾ ਕੇ ਦਿਲਚਸਪੀ ਰਖਣ ਵਾਲੀਆਂ ਲੜਕੀਆਂ ਦੀ ਚੋਣ ਕਰਦੀ ਹਾ ।
ਪਿ੍ਸੀਪਲ ਨੇ ਸ਼ਹਿਰ ਦੇ ਮਸਹੂਰ ਤਬਲਾ ਵਾਦਕ ਮੁਨੀਸ਼ ਨੂੰ ਫੋਨ ਤੇ ਸੰਪਰਕ ਕਰ ਕੇ ਗਲਬਾਤ ਕਰ ਲਈ । ਉਹਨੇ ਅਗਲੇ ਦਿਨ ਆਣ ਦਾ ਵਾਅਦਾ ਕਰ ਕੇ ਫੋਨ ਕਟ ਦਿਤਾ। ਅਗਲੇ ਹੀ ਦਿਨ ਲੜਕੀਆਂ ਦੀ ਚੋਣ ਕਰ ਕੇ ਪੋ੍ਗਰਾਮ ਦੀ ਤਿਆਰੀ ਸੁਰੂ ਹੋ ਗਈ ।
ਸਗੀਤ ਅਧਿਆਪਕ ਤਿ੍ਪਤਾ ਆਪ ਖੁਦ ਇਕ ਅਛੀ ਸਾਰੰaਗੀ ਵਾਦਕ ਸੀ । ਵੇਹਲੇ ਸਮੇ ਤਿ੍ਪਤਾ ਜੀ ਨੇ ਸਾਰੰਗੀ ਦੀਆ ਤਾਰਾਂ ਨੂੰ ਸੁਰ ਕਰ ਕੇ ਜਦੋ ਸਾਰੰਗੀ ਦੇ ਪੋਟਿਆਂ ਤੇ ਉਗਲੀਆ ਰਖਣੀਆਂ ਤਬਲਾ ਵਾਦਕ ਮੁਨੀਸ਼ ਨੇ ਤੇ ਲੜਕੀਆਂ ਨੇ ਅਸ਼ ਅਸ਼ ਕਰ ਉਠਣਾ । ਸਮਾਗਮ ਵਾਲੇ ਦਿਨ ਪੰਡਾਲ ਦਰਸਕਾਂ ਨਾਲ ਭਰਿਆ ਪਿਆ ਸੀ। ਪੰਜਾਬ ਸਰਕਾਰ ਦੇ ਵਜ਼ੀਰ ਦੀ ਹਾਜ਼ਰੀ ਵਿਚ ਪੋਗਰਾਮ ਸੁਰੂ ਹੋਇਆ । ਕਾਲਜ ਦੀਆ ਲੜਕੀਆਂ ਨੇ ਰੰਗਾਰੰਗ ਪੋਗਰਾਮ ਪੇਸ਼ ਕੀਤਾ ਸਟੇਜ ਤੇ ਹਰ ਲੜਕੀ ਦੀ ਪੇਸ਼ਕਾਰੀ ਕਾਬਲੇ ਤਾਰੀਫ ਰਹੀ। ਪੋਗਰਾਮ ਦੀ ਆਖਰੀ ਪੇਸ਼ਕਾਰੀ ਪੋ੍ਫਸਰ ਤਿ੍ਪਤਾ ਜੀ ਨੇ ਸਾਰੰਗੀ ਤੇ ਪੇਸ਼ ਕੀਤੀ । ਜਦੋਂ ਤਿ੍ਪਤਾ ਜੀ ਨੇ ਸਾਰੰਗੀ ਦੇ ਪੋਟਿਆਂ ਤੇ ਆਪਣੀਆ ਉਗਲਾਂ ਨਚਾ ਕੇ
ਤੂੰ ਲੌਗ ਤੇ ਮੈ ਲਾਚੀ
ਤੇਰੇ ਪਿਛੇ ਮੈ ਗਵਾਚੀ
ਦੀ ਧੁੰਨ ਵਜਾਈ ਸਾਰੰਗੀ ਦੀ ਇਕ ਇਕ ਤਾਰ ਚੋਂ ਸੰਗੀਤਕ ਕੰਬਣੀ ਜਿਹੀ ਨਿਕਲ ਰਹੀ ਸੀ ਉਧਰ ਮੁਨੀਸ਼ ਨੇ ਤਬਲੇ ਉਤੇ ਉਗਲੀਆਂ ਦਾ ਉਹ ਨਾਚ ਕਰਾਇਆ ਸਾਹਮਣੇ ਬੈਠਾ ਹਰ ਬੰਦਾ ਵਾਹ ਉਸਤਾਦ ਵਾਹ ਉਸਤਾਦ ਕਹਿ ਉਠਿਆ । ਇਸ ਸੰਗੀਤਕ ਜੁਗਲਬੰਦੀ ਨੇ ਮੁਨੀਸ਼ ਤੇ ਤਿ੍ਪਤਾ ਨੂੰ ਇਕ ਦੂਜੇ ਦੇ ਨੇੜੇ ਲੈ ਆਦਾਂ । ਪੋਗਰਾਮ ਖਤਮ ਹੋ ਗਿਆ ।
ਮੁਨੀਸ਼ ਤੇ ਤਿ੍ਪਤਾ ਦੀ ਹਸੀਨ ਜੋੜੀ ਵਿਆਹ ਦੇ ਬੰਧਨ ਵਿਚ ਬਝ ਗਈ। ਮਨੀਸ਼ ਦੀ ਸੰਗੀਤਕ ਅਕੈਡਮੀ ਸੀ। ਉਹ ਜਾਗਰਣ ਕਵਾਲਾਂ ,ਲੋਕ ਗਾਇਕਾ, ਅਤੇ ਮਸਹੂਰ ਫਨਕਾਰਾਂ ਨਾਲ ਤਬਲਾ ਵਜਾਉਣ ਵੀ ਜਾਂਦਾ ਸੀ। ਘਰ ਵਿਚ ਖੁਸ਼ੀ ਦੀਆ ਲਹਿਰਾਂ ਬਹਿਰਾਂ ਸਨ। ਘਰ ਦੀ ਮਹਿਕਦੀ ਹੋਈ ਫੁਲਵਾੜੀ ਵਿਚ ਇਕ ਨੰਨੀ ਛਾਂ ਨੇ ਜਨਮ ਲਿਆ।
ਬਚੀ ਦਾ ਨਾਮ ਸੰਗੀਤ ਅਧਾਰਿਤ ਸੁਰਤਾਲ ਰਖਿਆ
ਜਿੰਦਗੀ ਵਧੀਆ ਚਲ ਰਹੀ ਸੀ। ਇਕ ਦਿਨ ਮੁਨੀਸ਼ ਦੀ ਮਾਂ ਦਿਲ ਦਾ ਦੌਰਾ ਪੈਣ ਨਾਲ ਰਬ ਨੂੰ ਪਿਆਰੀ ਹੋ ਗਈ। ਮਨੀਸਂ ਮਾਂ ਨੂੰ ਬੜਾ ਪਿਆਰ ਕਰਦਾ ਸੀ ।ਮਾਂ ਦੇ ਟੁਰ ਜਾਣ ਨਾਲ ਮਨੀਸ਼ ਉਦਾਸ ਜਿਹਾ ਰਹਿਣ ਲਗਾ। ਉਹਦੇ ਪਿਤਾ ਨੇ ਦੂਸਰੀ ਸ਼ਾਦੀ ਕਰ ਲਈ। ਸਹਿਰ ਵਿਚ ਇਕ ਵਧਿਆ ਕੋਠੀ ਖਰੀਦ ਲਈ। ਮਨੀਸ਼ ਤੇ ਤਿ੍ਪਤਾ ਆਪਣੀ ਬੇਟੀ ਨਾਲ ਪਿਤਾ ਦੇ ਘਰ ਆਏ ਅਗੋਂ ਮਤਰੇਈ ਮਾਂ ਨੇ ਘਰ ਨਾ ਵੜਨ ਦਿਤਾ ਪਿਉ ਨੇ ਵੀ ਪੋਤਰੀ ਦਾ ਮੂੰਹ ਵੇਖਣ ਤੋ ਇਨਕਾਰ ਕਰ ਦਿਤਾ । ਮਨੀਸ਼ ਟੁਟੇ ਦਿਲ ਨਾਲ ਘਰ ਵਾਪਿਸ ਆ ਗਿਆ ਆਉਦਾ ਪਿਤਾ ਨੂੰ ਕਹਿ ਆਇਆ ਜਿਉਦੇ ਜੀ ਤੇਰੇ ਘਰ ਦੀ ਚੌਕਟ ਤੇ ਪੈਰ ਨਹੀ ਧਰਾਗਾ।
ਇਕ ਦਿਨ ਤਿ੍ਪਤਾ ਨੇ ਸਾਰੰਗੀ ਤੇ ਪੁਰਾਣੇ ਪੰਜਾਬੀ ਗੀਤ ਦੀ ਧੁੰਨ ਵਜਾ ਕੇ ਸੋਸ਼ਲ ਮੀਡਿਆ ਫੇਸਬੁਕ ਤੇ ਅਪਲੋਡ ਕਰ ਕੇ ਪਾ ਦਿਤੀ। ਸਵੇਰ ਤਕ ਸੈਕੜੇ ਕੁਮੈਟਸ ਨਾਲ ਫੇਸਬੁਕ ਭਰੀ ਪਈ ਸੀ। ਇਕ ਪ੍ਦੇਸੀ ਪਰਮੋਟਰ ਨੇ ਫੋਨ ਕਰ ਕੇ ਕਿਹਾ ਮੈ ਤੁਹਾਡਾ ਟੇਲੈਟ ਦਨੀਆ ਚ ਪੇਸ਼ ਕਰਨਾ ਚਾਹੁੰਦਾ। ਇਕ ਲੜਕੀਆ ਦਾ ਗਰੁਪ ਨਿਊਜ਼ੀਲੈਡ ਲਿਜਾ ਰਿਹਾ ਤੁਸੀ ਸਾਰੰਗੀ ਤੇ ਸਾਥ ਦਿਉਗੇ ।ਨਿਊਜੀਲੈਂਡ ਪੰਜ ਸ਼ੋ ਹੋਣਗੇ । ਤਿ੍ਪਤਾ ਨੇ ਕਿਹਾ ਮੈ ਆਪਣੇ ਪਤੀ ਨਾਲ ਗਲ ਕਰ ਕੇ ਦਸ ਸਕਦੀ। ਅਗੋ ਪੋ੍ਮੋਟਰ ਨੇ ਕਿਹਾ ਮੈਡਮ ਬਾਰ ਬਾਰ ਇਹ ਮੌਕੇ ਨਹੀ ਮਿਲਦੇ। ਸੋਚ ਲੈਣਾ। ਤਿ੍ਪਤਾ ਨੇ ਮਨੀਸ਼ ਨਾਲ ਗਲ ਕੀਤੀ ਮਨੀਸ਼ ਨੇ ਸਾਫ਼ ਇਨਕਾਰ ਕਰ ਦਿਤਾ। ਅਗਲੇ ਦਿਨ ਤਿ੍ਪਤਾ ਆਪਣੀ ਮਾ ਕੋਲ ਆ ਕੇ ਰੋਣ ਲਗੀ ਕਹਿੰਦੀ ਵਿਦੇਸ਼ ਚ ਮੈਨੂੰ ਆਪਣੇ ਫ਼ਨ ਦਾ ਮੁਜਾਹਿਰਾ ਕਰਨ ਦਾ ਮੌਕਾ ਮਿਲ ਰਿਹਾ ਮੁਨੀਸ਼ ਮੰਨ ਨਹੀ ਰਿਹਾ । ਉਹਦੀ ਮਾਂ ਨੇ ਦਖਲ ਅੰਦਾਜ਼ੀ ਦੇਦੇ ਕਿਹਾ ਤੂੰ ਵਿਦੇਸ਼ ਜਾਣ ਦੀ ਤਿਆਰੀ ਕਰ ਦੋਹਤੀ ਨੂੰ ਮੈ ਸੰਭਾਲ ਲਵਾਂਗੀ ਤੂੰ ਮੁਨੀਸ਼ ਦੀ ਪਰਵਾਹ ਨਾ ਕਰ।ਪਰਮੋਟਰ ਨੂੰ ਪਾਸਪੋਰਟ ਦੇ ਕੇ ਪਰਵਾਨਗੀ ਦੇ ਦਿਤੀ । ਮੁਨੀਸ਼ ਦੀ ਸਹਿਮਤੀ ਜਰੂਰੀ ਨਾ ਸਮਝੀ।
ਤਿ੍ਪਤਾ ਲੜਕੀਆ ਦੇ ਗਰੁਪ ਨਾਲ ਨਿਊਜ਼ੀਲੈਡ ਰਵਾਨਾ ਹੋ ਗਈ। ਮਨੀਸ਼ ਦਾ ਦਿਲ ਟੁਟ ਗਿਆ ।
ਨਿਊਜੀਲੈਡ ਦੇ ਸ਼ੋ ਕਾਮਯਾਬ ਰਹੇ । ਮਨੀਸ਼ ਸਾਰੀਆਂ ਗਤੀਵਿਧੀਆਂ ਫੇਸਬੁਕ ਤੇ ਦੇਖ ਪੜ ਰਿਹਾ ਸੀ । ਦੋਸਤਾ ਮਿਤਰਾਂ ਅਗੇ ਸਰਮਸਾਰ ਵੀ ਹੋ ਰਿਹਾ ਸੀ। ਤਿ੍ਪਤਾ ਵਿਦੇਸ਼ ਤੋ ਵਾਪਸ ਆ ਗਈ ਤਿ੍ਪਤਾ ਨੇ ਮਾਂ ਨੂੰ ਦਸਿਆ ਕਿ ਹੁਣ ਅਗਲਾ ਟੂਰ ਕਨੇਡਾ ਦਾ ਕਰਨ ਜਾ ਰਹੀ।ਮਾਂ ਨੇ ਤਿ੍ਪਤਾ ਨੂੰ ਨਸੀਅਤ ਦਿਤੀ ਕਿ ਉਹ ਮਨੀਸ਼ ਤੋ ਤਲਾਕ ਲੈ ਲਵੇ ਕੋਰਟ ਵਿਚ ਤਲਾਕ ਦੇ ਕਾਗਜ਼ ਦਾਖਲ ਕਰ ਦੇਵੇ।
ਜਦੋਂ ਧੀ ਦੇ ਘਰ ਚ ਮਾ ਦੀ ਦਖਲ ਅੰਦਾਜ਼ੀ ਵਧ ਜਾਵੇ ਸਮਝੋ ਘਰ ਉਜਿੜਆ ਹੀ ਉਜਿੜਆ ।
ਮਾਂ ਦੇ ਕਹਿਣ ਤੇ ਅਦਾਲਤ ਚ ਤਲਾਕ ਦਾਖਲ ਕਰ ਦਿਤਾ ਗਿਆ। ਮਨੀਸ਼ ਕਿਸੇ ਵੀ ਹਾਲਤ ਚ ਤਲਾਕ ਨਹੀ ਸੀ ਚਾਹੁੰਦਾ । ਉਹਨੂੰ ਬੇਟੀ ਸੁਰਤਾਲ ਨਾਲ ਬਹੁਤ ਪਿਆਰ ਸੀ । ਉਹ ਚਾਹੰਦਾ ਸੀ ਪਿਆਰ ਨਾਲ ਗਲ ਮੁਕ ਜਾਵੇ ਪਰ ਤਿ੍ਪਤਾ ਦੀ ਮਾਂ ਤਲਾਕ ਤੇ ਅੜੀ ਹੋਈ ਸੀ । ਲੋਕ ਅਦਾਲਤ ਨੇ ਦੋਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਸਿੱਟਾ ਨਾ ਨਿਕਲਿਆ ਲੋਕ ਅਦਾਲਤ ਨੇ ਦੋਹਾਂ ਨੂੰ ਨੇੜੇ ਹੋਣ ਦਾ ਮੌਕਾ ਦੇ ਕੇ ਤਾਰੀਖ ਅਗੇ ਪਾ ਦਿਤੀ ।
ਤਿ੍ਪਤਾ ਆਪਣੇ ਗੱਰੁਪ ਨਾਲ ਕਨੇਡਾ ਰਵਾਨਾ ਹੋ ਗਈ । ਸਾਰੇ ਸ਼ੋ ਕਾਮਯਾਬ ਰਹੇ। ਤਿ੍ਪਤਾ ਗਰੁਪ ਚੋਂ ਨਿਖੜ ਕੇ ਕਨੇਡਾ ਚ ਪਕੇ ਤੌਰ ਤੇ ਰਹਿਣ ਲਈ ਅਪਲਾਈ ਕਰ ਦਿਤਾ । ਤਿ੍ਪਤਾ ਪੀਜ਼ਾ ਹਟ ਤੇ ਕੰਮ ਕਰਨ ਲਗੀ । ਪਰ ਘਰ ਆਣ ਕੇ ਇਕਲੀ ਨੂੰ ਰਹਿ ਕੇ ਅਹਿਸਾਸ ਹੋਣ ਲਗਾ । ਮਨੀਸ਼ ਦੀ ਯਾਦ ਆਉਣ ਲਗੀ । ਸੋਚਣ ਲਗੀ ਮਨੀਸ਼ ਦਾ ਤਾਂ ਕੋਈ ਕਸੂਰ ਹੀ ਨਹੀ ਮੈ ਉਹਨੂੰ ਕਿਸ ਗਲ ਦੀ ਸਜ਼ਾ ਦੇ ਰਹੀ ਹਾਂ । ਜਿਸ ਕਿਸੇ ਨਾਲ ਜਿੰਦਗੀ ਦੀ ਗਲ ਕਰਦੀ ਉਹ ਉਹਨੂੰ ਹੀ ਲਾਹਨਤਾਂ ਪਾਉਦਾਂ । ਤਿ੍ਪਤਾ ਉਚੀ ਉਚੀ ਪਾਗਲਾਂ ਵਾਂਗ ਰੋਣ ਲਗ ਪੈਦੀ ਾ ਇਕ ਦਿਨ ਉਹਨੂੰ ਅਹਿਸਾਸ ਹੋਇਆ ਕਿ ਸੋਹਰਤ ਦੀ ਭੁਖ ਖਾਤਿਰ ਮੈ ਆਪਣੇ ਵਫਾਦਾਰ ਜੀਵਨ ਸਾਥੀ ਮਨੀਸ਼ ਨੂੰ ਕਿਸ ਗਲ ਦੀ ਸਜ਼ਾ ਦੇ ਰਹੀ ਹਾਂ । ਇਕ ਨਾਲ ਕੰਮ ਕਰਦੀ ਫਰੈਡ ਨੇ ਹੌਸਲਾ ਦਿਤਾ ਮੈ ਤੇਰੀ ਮਦਤ ਕਰਾਗੀ ਮੈ ਸਪਾਂਸਰ ਕਰ ਕੇ ਸਦਾਗੀ ਤੂੰ ਫੋਨ ਕਰ ਕੇ ਗਲਤੀ ਦਾ ਅਹਿਸਾਸ ਕਰ । ਤੈਨੂੰ ਮਾ ਦਾ ਖਹਿੜਾ ਛਡਨਾ ਪੈਣਾ । ਖਰੀਆਂ ਖਰੀਆਂ ਗਲਾਂ ਨੇ ਤਿ੍ਪਤਾ ਦੀਆਂ ਅਖਾਂ ਖੋਲ ਦਿਤੀਆਂ । ਅੰਦਰੋ ਅੰਦਰੀ ਤਿ੍ਪਤਾ ਮਾਂ ਨੁੰ ਕੋਸ ਰਹੀ ਸੀ। ਤਿ੍ਪਤਾ ਨੇ ਰੋਦੇ ਰੋਦੇ ਮਨੀਸ਼ ਨੂੰ ਫੋਨ ਲਾਇਆ ਹੈਲੋ ਦੀ ਅਵਾਜ਼ ਆਈ। ਤਿ੍ਪਤਾ ਤੋਂ ਗਲ ਨਾ ਹੋਈ ਉਹਦੀ ਫਰੈਡ ਨੇ ਫੋਨ ਫੜ ਲਿਆ ਮਨੀਸ਼ ਨਾਲ ਗਲ ਕੀਤੀ । ਤਿ੍ਪਤਾ ਨੂੰ ਕਿਹਾ ੳਹ ਮਨੀਸ਼ ਨਾਲ ਗਲ ਕਰੇ। ਦੋਹਾਂ ਚ ਚੁਪ ਛਾ ਗਈ ਹੌਸਲਾ ਕਰ ਕੇ ਤਿ੍ਪਤਾ ਨੇ ਰੋ ਰੋ ਗਲਤੀ ਦਾ ਅਹਿਸਾਸ ਕਰਕੇ ਮਾਫੀ ਮੰਗ ਰਹੀ ਸੀ ਾ।ਫਰੈਡ ਨੇ ਮਨੀਸ਼ ਤੇ ਸੁਰਤਾਲ ਦਾ ਵੀਜਾ ਅਪਲਾਈ ਕਰ ਦਿਤਾ। ਪਿਉ ਧੀ ਨੂੰ ਵੀਜ਼ਾ ਮਿਲ ਗਿਆ । ਮਨੀਸ਼ ਤੇ ਸੁਰਤਾਲ ਕਨੇਡਾ ਪਹੁੰਚੇ ਤਿ੍ਪਤਾ ਏਅਰਪੋਰਟ ਤੇ ਇੰਤਜਾਰ ਕਰ ਰਹੀ ਸੀ । ਮਨੀਸ਼ ਤੇ ਸੁਰਤਾਲ ਨੂੰ ਵੇਖ ਕੇ ਅਖਾਂ ਭਰ ਲਈਆ ਬੇਟੀ ਨੂੰ ਵੇਖ ਕੇ ਮਾ ਦੀ ਮਮਤਾ ਬੇਟੀ ਨੂੰ ਚੁੰਮਦੀ ਰਹੀ ਮਨੀਸ਼ ਨੂੰ ਵੇਖ ਕੇ ਅਖਾਂ ਚ ਸਰਮ ਸੀ ਮਨੀਸ਼ ਨੇ ਤਿ੍ਪਤਾ ਨੂੰ ਕਲਾਵੇ ਚ ਲਿਆ ਤੇ ਸਾਰੇ ਏਅਰਪੋਰਟ ਤੋਂ ਬਾਹਰ ਆ ਗਏ ।
ਢਾਡੀ ਕੁਲਜੀਤ ਸਿੰਘ ਦਿਲਬਰ
+1 425-524-1828