ਬਾਪੂ ਬਲਕੌਰ ਸਿੰਘ ਅੱਜ ਕਈ ਅੱਖੀਆਂ ਵਿਚ ਸੁਰਮਚੂ ਵਾਂਙ ਚੁੱਬਦਾ..ਪੁੱਤ ਦੇ ਜਾਣ ਮਗਰੋਂ ਕਈ ਸੋਚਦੇ ਕੇ ਗਮ ਵਿਚ ਇਸ ਛੇਤੀ ਮੁੱਕ ਜਾਣਾ..ਫੇਰ ਨਾ ਰਹੂਗਾ ਬਾਂਸ ਤੇ ਨਾ ਵੱਜੇਗੀ ਬੰਸਰੀ..!
ਖੈਰ ਦਲੇਰ ਬੰਦਾ ਡਟਿਆ ਹੋਇਆ..ਜਲੰਧਰ ਬੇਖੌਫ ਹੋ ਕੇ ਵਿੱਚਰਦਾ..ਜਦੋ ਗਵਾਉਣ ਲਈ ਕੁਝ ਨਾ ਹੋਵੇ ਓਦੋਂ ਇੰਝ ਹੀ ਹੁੰਦਾ..ਕਿਧਰੇ ਪੰਜਾਹ ਪੰਜਾਹ ਕੱਲੇ ਕਾਰੇ ਤੁਰੇ ਫਿਰਦੇ ਸੱਜੇ ਸਵਰੇ ਵਾਹਨ ਤੇ ਕਿਧਰੇ ਕੱਲੇ ਪਿੱਛੇ ਹੀ ਪੰਜਾਹ ਪੰਜਾਹ ਹਜਾਰ ਦਾ ਇੱਕਠ..ਰੱਬ ਸੁੱਖ ਰੱਖੇ..!
ਪਿੱਛੇ ਜਿਹੇ ਮੱਧ ਪ੍ਰਦੇਸ਼ ਤੋਂ ਦੋ ਚੋਬਰ ਉਚੇਚਾ ਮਿਲਣ ਆਏ..ਆਖਣ ਲੱਗੇ ਸਧਾਰਨ ਜਿਹਾ ਘਰ..ਸਧਾਰਨ ਜਿਹਾ ਮਾਹੌਲ..ਬਾਹਰ ਖਲੋਤੇ ਡਰੀ ਜਾਈਏ ਪਤਾ ਨੀ ਮਿਲਣ ਦਿੰਦੇ ਕੇ ਨਹੀਂ..ਪਰ ਬਾਪੂ ਨੇ ਅੰਦਰ ਵਾਜ ਮਾਰ ਲਈ..ਗਲਵੱਕੜੀ ਵਿਚ ਲੈ ਲਿਆ..ਆਖਿਆ ਅਸੀਂ ਵੀ ਕਿਰਸਾਨੀ ਕਿੱਤੇ ਨਾਲ ਸਬੰਧਿਤ ਘਰਾਂ ਵਿਚੋਂ ਹਾਂ..ਕਿੰਨੀਆਂ ਗੱਲਾਂ ਕੀਤੀਆਂ..ਆਖਣ ਲੱਗਾ ਮੈਂ ਵੀ ਤੁਹਾਡੇ ਪਾਸ ਆਵਾਂਗਾ..ਸਾਨੂੰ ਕੋਈ ਗੱਲ ਨਾ ਅਹੁੜੇ..ਮੂਸੇ ਵਾਲੇ ਦਾ ਬਾਪ..ਏਨਾ ਕੋਲ ਬੈਠਾ..ਸਿੱਧੂ ਕੌਂਮ ਦਾ ਹੀਰਾ..ਹਾਲੀਵੁੱਡ..ਲੰਡਨ..ਨਿਊਯਾਰਕ ਸਾਰੇ ਕੁਝ ਨੇ ਮਾਨਸੇ ਵੱਲ ਵਹੀਰਾਂ ਘੱਤ ਲਈਆਂ..ਵੇਖੀਏ ਤਾਂ ਸਹੀ ਜਿਥੇ ਜੰਮਿਆਂ ਉਹ ਪਿੰਡ ਕਿੱਦਾਂ ਦਾ ਹੈ..ਕੱਲਾ ਕੌਂਮ ਦਾ ਨਾਮ ਪੂਰੀ ਦੁਨੀਆਂ ਤੀਕਰ ਲੈ ਗਿਆ..ਹੁਣ ਵਾਰੀ ਸਾਡੀ ਏ..ਰਹਿ ਗਏ ਕੋਹੇਨੂਰ ਨੂੰ ਕਿੱਦਾਂ ਆਪਣਾ ਸਕਦੇ ਹਾਂ..ਬਾਪੂ ਤੇਰੇ ਤੇ ਮਾਣ ਏ..!
ਦੋਸਤੋ ਸਿਫਤ ਉਹ ਜਿਹੜੀ ਬੇਗਾਨੇ ਅਣਜਾਣ ਖੂੰਝੇ ਵਿਚੋਂ ਉੱਠੀ ਹੋਵੇ..ਬੇਸ਼ੱਕ ਵੇਖਦਾ ਸਾਰਾ ਮੁਲਖ ਏ..ਜਿਹੜਾ ਵੀ ਮਾਨਸੇ ਆਉਂਦਾ..ਉੱਤਰਦਾ ਤਾਂ ਅਖੀਰ ਦਿੱਲੀ ਹੀ ਹੈ..ਪਰ ਜਾਣ ਬੁਝ ਕੇ ਘੇਸ ਮਾਰੀ ਰੱਖਦੇ..ਖੈਰ ਸਾਹਿਬ ਹੱਥ ਵਡਿਆਈਆਂ..ਬੰਦੇ ਦਾ ਕੀ ਹੈ..ਵੱਸ ਚੱਲੇ ਤਾਂ ਆਪਣੇ ਤੋਂ ਬੇਹਤਰ ਸਾਰੇ ਮੁਕਾ ਦੇਵੇ!
ਹਰਪ੍ਰੀਤ ਸਿੰਘ ਜਵੰਦਾ