ਰਿਸ਼ਤਿਆਂ ਦੀ ਅਹਿਮੀਅਤ | ridhteya di ehmiyat

ਕੁੱਝ ਦਿਨ ਪਹਿਲਾਂ ਮੈਂ ਆਪਣੇ ਇਕ ਜਾਣ ਪਛਾਣ ਵਾਲੇ ਦੇ ਘਰ ਗਿਆ । ਦੋਵਾਂ ਭਰਾਵਾਂ ਦੀਆਂ ਕੋਠੀਆਂ ਬਰਾਬਰ ਪਾਈਆਂ ਹੋਈਆਂ ਹਨ । ਪਰ ਕੋਠੀਆਂ ਦੇ ਸਾਹਮਣੇ ਪਸ਼ੂ ਡੰਗਰਾਂ ਲਈ ਬਣਾਏ ਗਏ ਵੱਡੇ ਬਰਾਂਡਿਆਂ ਵਿਚ ਉਹਨਾਂ ਦੀ ਮਾਂ , ਪਿਤਾ ਤੇ ਦਾਦੀ ਦੇ ਮੰਜੇ ਡਾਹੇ ਹੋਏ ਸਨ । ਮੈਂ ਜਾਣ ਸਾਰ ਉਹਨਾਂ ਨੂੰ ਮਿਲਿਆ ਤੇ ਹਾਲ ਚਾਲ ਪੁੱਛਿਆ । ਬੜੀ ਹੈਰਾਨੀ ਜਿਹੀ ਹੋਈ ਕਿ ਗਰਮੀਆਂ ਦੇ ਦਿਨਾਂ ਵਿਚ ਇਹਨਾਂ ਨੂੰ ਬਾਹਰ ਕੱਢ ਕੇ ਬਾਹਿਆ ਹੋਇਆ । ਬਾਅਦ ਵਿਚ ਪਤਾ ਲੱਗਾ ਕਿ ਦੋਵਾਂ ਭਰਾਵਾਂ ਨੇ ਆਪਣੀ ਮਾਂ , ਪਿਤਾ ਅਤੇ ਦਾਦੀ ਨੂੰ 4-4 ਮਹੀਨਿਆਂ ਲਈ ਵੰਡਿਆ ਹੋਇਆ ਹੈ । ਚਾਰ ਮਹੀਨੇ ਇਕ ਰੋਟੀ ਪਾਣੀ ਦਿੰਦਾ ਹੈ ਤੇ ਚਾਰ ਮਹੀਨੇ ਦੂਜਾ । ਮੈਂ ਸੋਚ ਰਿਹਾ ਸਾਂ ਕਿ ਕੀ ਘਰ ਦੇ ਮਾਲਕਾਂ ਲਈ ਕੋਠੀਆਂ ਦੇ ਅੰਦਰ ਕੋਈ ਥਾਂ ਨਹੀਂ ਹੈ ।
————–
ਸੁਖਪਾਲ ਸਿੰਘ ਢਿੱਲੋਂ
9815288208

Leave a Reply

Your email address will not be published. Required fields are marked *