ਬਿਨਾ ਦੇਖੇ ਹੀ ਬਸ ਘਰਦਿਆ ਨੂੰ ਪਸੰਦ ਆ ਗਿਆ ਸੀ ਤੇ ਉਹਦੇ ਘਰ ਦਿਆ ਨੂੰ ਮੈ, ਬਾਪੂ ਜੀ ਦੇ ਭੈਣ ਦੇ ਪਿੰਡ ਦਾ ਉਹ ਮੁੰਡਾ ਜਿਸ ਨਾਲ ਮੇਰਾ ਰਿਸਤਾ ਹੋਇਆ ਸੀ ਨੂੰ ਮੈ ਕਦੇ ਦੇਖਿਆ ਵੀ ਨਹੀ ਸੀ।
ਨਾਲ ਦੀਆ ਅਕਸਰ ਕਿਹਾ ਕਰਦਿਆ..”ਤੂੰ ਕਿਹੋ ਜਿਹੀ ਆ ਅੱਜ ਕਲ ਤਾ ਲੋਕ ਬਿਨਾ ਦੇਖੇ ਮੋਬਾਇਲ ਫੋਨ ਨੀ ਲੈਦੇ ਤੂੰ ਬਿਨਾ ਦੇਖੇ ਹੀ ਮੁੰਡੇ ਨੂੰ ਰਿਸ਼ਤੇ ਲਈ ਹਾਮੀ ਭਰ ਦਿੱਤੀ।
ਇਕ ਵਾਰ ਤੈਨੂੰ ਮੁੰਡਾ ਦੇਖਣਾ ਤਾ ਚਾਹੀਦਾ ਸੀ ਕੀ ਪਤਾ ਕਿਹੋ ਜਿਹਾ ਹੋਵੇਗੇ ਤੂੰ ਏਨੀ ਸੋਹਣੀ ਪਰ ਉਹ ਪਤਾ ਨਹੀ ਕਿਹੋ ਜਿਹਾ ਹੋਵੇਗਾ।
ਸਹੇਲੀਆਂ ਦੀਆਂ ਇਹ ਗੱਲਾ ਸੁਣ ਅਕਸਰ ਇਕ ਹਲਕਾ ਜਿਹਾ ਡਰ ਦਿਲ ਵਿੱਚ ਉੱਠ ਜਾਦਾ ਪਰ ਬਾਪੂ ਜੀ ਤੋ ਥੋੜਾ ਜਿਹਾ ਡਰਦੀ ਸਾ ਭਰਾ ਛੋਟਾ ਸੀ ਇਕ ਸਾਮ ਰੋਟੀਆਂ ਪਕਾਉਦੀ ਮਾ ਕੋਲ ਚੁੱਪ ਚਾਪ ਬੈਠ ਗਈ।
ਤਵੇ ਉੱਤੇ ਰੋਟੀ ਪਾ ਮਾ ਨੇ ਪੁੱਛਿਆ…”ਕੀ ਗੱਲ ਪੁੱਤ ਅੱਜ ਬੜੀ ਚੁੱਪ ਬੈਠੀ ਏ..”? ਮਾ ਦੀ ਕਹੀ ਇਸ ਗਲ ਨਾਲ ਥੋੜਾ ਹੋਸਲਾ ਜਿਹਾ ਮਿਲਿਆ…”ਅੱਗੋ ਆਪਣੀ ਸਹੇਲੀ ਦੀ ਕਹੀ ਸਾਰੀ ਗੱਲ ਆਖ ਦਿੱਤੀ।
ਪੇੜਾ ਬਣਾ ਮਾ ਨੇ ਇਕ ਵਾਰ ਦੇਖਿਆ ਤੇ ਕਿਹਾ…”ਪੁੱਤ ਮੈ ਤੇਰੇ ਇਸ ਡਰ ਨੂੰ ਸਮਝਦੀ ਹਾ ਮੈ ਸਮਝਦੀ ਹਾ ਇਕ ਔਰਤ ਦੇ ਲਈ ਆਪਣੀ ਨਵੀ ਜਿੰਦਗੀ ਨੂੰ ਲੈ ਕੇ ਅਕਸਰ ਇਕ ਡਰ ਬਣਿਆ ਰਹਿੰਦਾ ਹੈ।
ਪਰ ਮੈਨੂੰ ਤੇਰੇ ਬਾਪੂ ਤੇ ਬਹੁਤ ਯਕੀਨ ਆ ਉਹਨਾ ਆਪਣੇ ਵਰਗਾ ਹੀ ਲੱਭਿਆ ਹੋਣਾ। ਪਤਾ ਮੇਰੇ ਬਾਪੂ ਨੇ ਇਹਨਾ ਨੂੰ ਦੇਖਿਆ ਸੀ ਪਰ ਮੈ ਨਹੀ ਦੇਖਿਆ ਤੇਰੇ ਵਾਂਗ ਡਰ ਸੀ ਵੀ ਪਤਾ ਨਹੀ ਕਿਹੋ ਜਿਹਾ ਹੋਵੇਗਾ ਪਰ ਸੱਚ ਦੱਸਾ ਤਾ ਤੇਰਾ ਬਾਪੂ ਜਿਸ ਨੂੰ ਮੈ ਵਿਆਹ ਵਾਲੇ ਦਿਨ ਹੀ ਦੇਖਾ ਸੀ।
ਸੋਹਣਾ ਸੁਨੱਖਾ ਤੇ ਉਸ ਤੋ ਵੱਧ ਇਕ ਵਧਿਆ ਇਨਸਾਨ ਆ ਮੈਨੂੰ ਯਕੀਨ ਆ ਉਹਨਾ ਵਧਿਆ ਹੀ ਲੱਭਾ ਹੋਣਾ।ਖੈਰ ਮਾ ਇਸ ਗੱਲ ਨੇ ਉਸ ਨੂੰ ਥੋੜੀ ਹਿੰਮਤ ਦਿੱਤੀ। ਕੁਝ ਦਿਨਾ ਬਾਦ ਹੀ ਉਹ ਦਾ ਵਿਆਹ ਕਰ ਦਿੱਤਾ ਗਿਆ।
ਨਵੇਂ ਘਰ ਆਈ ਤੇ ਪਹਿਲੀ ਮਰਤਬਾ ਉਸ ਆਪਣੇ ਪਤੀ ਨੂੰ ਦੇਖਿਆ ਉਹ ਸਚਮੁੱਚ ਹੀ ਕਾਫੀ ਸੋਹਣਾ ਸੀ ਵਿਆਹ ਦੀ ਪਹਿਲੀ ਰਾਤ ਹੀ ਉਸ ਨੇ ਆਪਣੇ ਦਿਲ ਦੀ ਗੱਲ ਆਖ ਦਿੱਤੀ। ਉਹ ਡਰ ਜੋ ਵਿਆਹ ਅਤੇ ਮੁੰਡੇ ਨੂੰ ਲੈ ਕੇ ਉਸ ਦੇ ਮਨ ਵਿੱਚ ਸੀ ਉਹ ਇਕਦਮ ਦੂਰ ਹੋ ਗਿਆ।
ਜਿਦਾ ਉਹ ਆਪਣੇ ਬਾਪੂ ਕੋਲ ਖੁਦ ਨੂੰ ਵਧਿਆ ਮਹਿਸੂਸ ਕਰਦੀ ਸੀ ਬਿਲਕੁਲ ਉਦਾ ਹੀ ਹੁਣ ਉਹ ਆਪਣੇ ਪਤੀ ਕੋਲ ਮਹਿਸੂਸ ਕਰ ਰਹੀ ਸੀ।
ਵਿਆਹ ਤੋ ਬਾਦ ਜਦ ਵੀ ਉਹ ਆਪਣੇ ਪਤੀ ਨਾਲ ਪੇਕੇ ਫੇਰੀ ਪਾਉਣ ਆਉਦੀ ਤਾ ਉਸ ਦੀਆ ਅੱਖਾਂ ਵਿੱਚ ਖੁਸੀ ਦੀ ਚਮਕ ਇਹ ਦੱਸ ਜਾਦੀ ਕੀ ਉਹ ਖੁਸ ਹੈ ਬਿਲਕੁਲ ਉਦਾ ਜਿਵੇਂ ਉਹ ਆਪਣੇ ਬਾਪ ਦੇ ਘਰ ਰਹਿੰਦੀ ਸੀ।
ਗਲੇ ਮਿਲਦੀ ਉਸ ਧੀ ਤੋ ਜਦੋ ਬਾਪੂ ਜੀ ਨੇ ਪੁੱਛਿਆ…”ਧੀਏ! ਸੱਚ ਦੱਸ ਮੁੰਡਾ ਕਿਵੇ (ਕੀਦਾ) ਲੱਗਾ”? ਅੱਗੋ ਫਿਰ ਹਲਕਾ ਜਿਹਾ ਸੰਗਦੀ ਨੇ ਆਪਣੇ ਬਾਪੂ ਜੀ ਨੂੰ ਕਲਾਵੇ ਵਿੱਚ ਭਰ ਕੇ ਮੁਸਕਰਾ ਕੇ ਕਿਹਾ…”ਬਾਪੂ ਜੀ ਇਹ ਬਿਲਕੁਲ ਤੁਹਾਡੇ ਵਰਗੇ ਨੇ।
ਧੀ ਦੇ ਮੂੰਹੋ ਇਹ ਸਬਦ ਸੁਣ ਬਾਪ ਦੀਆ ਅੱਖਾਂ ਵਿੱਚ ਖੁਸੀ ਦੇ ਹੰਝੂ ਆ ਗਏ। ਫਿਰ ਅੱਖਾਂ ਪੂੰਝਦੇ ਹੋਏ ਬੋਲਿਆ…”ਬਸ ਧੀਏ ਹੁਣ ਮੇਰਾ ਜੀਵਨ ਸਫਲ ਹੋ ਗਿਆ।
ਧੀ-ਬਾਪ ਦੇ ਮਿਲਾਪ ਨੂੰ ਕੋਲ ਖੜੀ ਮਾ ਬੜੇ ਹੀ ਗੌਰ ਨਾਲ ਦੇਖ ਰਹੀ ਸੀ।
“ਕੁਲਦੀਪ ✍️