ਹੌਲੀ-ਹੌਲੀ ਸਾਡੇ ਵਿੱਚੋਂ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ l ਮਸ਼ੀਨਾਂ ਦੀ ਗਤੀ ਤੇਜ਼ ਹੋਣ ਦਾ ਅਸਰ ਸਾਡੇ ਤੇ ਵੀ ਪਿਆ ਹੈ l ਅੱਜ ਕਾਫ਼ੀ ਸਮੇਂ ਬਾਅਦ ਬੱਸ ਵਿੱਚ ਬੈਠਣ ਦਾ ਮੌਕਾ ਮਿਲਿਆ ਤਾਂ ਏਦਾਂ ਲੱਗ ਰਿਹਾ ਸੀ ਕਿ ਇਹ ਐਨੀ ਹੌਲੀ ਕਿਉਂ ਚੱਲ ਰਹੀ ਹੈ l ਮਨ ਬੇਚੈਨ ਹੋ ਰਿਹਾ ਸੀ ਕਿ ਡਰਾਈਵਰ ਨੂੰ ਜਾ ਕੇ ਕਹਿ ਦੇਵਾਂ ਕਿ ਬੱਸ ਨੂੰ ਹੋਰ ਤੇਜ਼ ਚਲਾ l ਨਾ ਸਬਰ ਰਿਹਾ ਹੈ ਤੇ ਨਾ ਆਰਾਮ l ਇਨਸਾਨ ਸਵੇਰ ਤੋਂ ਲੈ ਕੇ ਅਪਣੇ ਸਾਰੇ ਕੰਮ ਭੱਜ ਭੱਜ ਕੇ ਕਰਦਾ ਹੈ ਤੇ ਫ਼ੇਰ ਵੀ ਕੰਮ ਖ਼ਤਮ ਹੀ ਨਹੀਂ ਹੁੰਦਾ ਤੇ ਅਕਸਰ ਸਾਰਿਆਂ ਨੂੰ ਏਹੀ ਕਹਿੰਦੇ ਸੁਣਦੇ ਹਾਂ ਕਿ ਸਮਾਂ ਨਹੀਂ ਹੈ l ਕਾਸ਼ ਦੁਨੀਆ ਇੱਕ ਵਾਰ ਫ਼ਿਰ ਪਹਿਲਾਂ ਵਾਂਗ ਥੋੜ੍ਹੀ ਜਿਹੀ ਹੌਲੀ ਗਤੀ ਨਾਲ ਚੱਲਣ ਲੱਗ ਜਾਵੇ ਤਾਂ ਦੁਬਾਰਾ ਅਸੀਂ ਅਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਰੱਜ ਕੇ ਮਿਲੀਏ l ਥੋੜ੍ਹਾ ਜਿਹਾ ਸਮਾਂ ਵਿਹਲੇ ਬਹਿ ਕੇ ਵੇਖੀਏ l ਅਪਣੇ ਪਰਿਵਾਰ ਨੂੰ ਸਮਾਂ ਦੇ ਸਕੀਏ ਅਤੇ ਅਪਣੇ ਬੱਚਿਆਂ ਨਾਲ ਖੇਡ ਸਕੀਏ l