ਸਾਡਾ ਇੱਕ ਸਾਥੀ ਹੈ, ਉਸ ਸਾਨੂੰ ਉੰਗਲ ਫੜ ਕੇ ਕਿਸਾਨ ਯੂਨੀਅਨ ਨਾਲ ਤੋਰਿਆ। ਪੰਜ ਸੱਤ ਸਾਲ ਚੰਗੇ ਲੰਘ ਗਏ। ਸਾਨੂੰ ਛੱਡ ਕੇ ਦੂਜੇ ਧੜੇ ਚ ਜਾ ਰਲਿਆ, ਸਾਨੂੰ ਵੀ ਸ਼ੱਕ ਦੀ ਨਜਰ ਨਾਲ ਵੇਖਿਆ ਜਾਣ ਲੱਗਾ, ਛੇਆਂ ਕੁ ਮਹੀਨਿਆਂ ਬਾਦ ਉਹ ਕਿਸੇ ਹੋਰ ਤੋਂ ਪ੍ਰਭਾਵਿਤ ਹੋ ਕੇ ਉਧਰ ਚਲਾ ਗਿਆ। ਇੰਝ ਈ ਉਹ ਅੱਜ ਛੇਵੇਂ ਥਾਂ ਹੈ। ਭਲਕ ਦਾ ਪਤਾ ਨਹੀਂ। ਸਾਡੇ ਚ ਇੱਕ ਸਿਆਣਾ ਹੈ ਲੰਬੜਦਾਰ ਹੈ। ਸਾਨੂੰ ਨਾਲ ਲੈ ਕੇ ਪੁਰਾਣੇ ਸਾਥੀ ਨੂੰ ਮਿਲਣ ਚਲੇ ਗਏ। ਜਲ ਪਾਣੀ ਛੱਕ ਕੇ ਸਾਨੂੰ ਵੱਖ ਵੱਖ ਯੂਨੀਅਨ ਦੇ ਝੰਡੇ ਵਿਖਾਉਣ ਲੱਗ ਪਿਆ। ਜਿੱਥੋਂ ਤੁਰਿਆ ਸੀ ਉਹਨਾਂ ਲੀਡਰਾਂ ਦੀ ਭੰਡੀ ਤੇ ਜਿੱਥੇ ਸੀ ਉਸ ਦੀ ਵਡਿਆਈ। ਚਲੋ ਤੁਰਨ ਲੱਗਿਆਂ ਉਸ ਦੀ ਘਰਵਾਲੀ ਨੂੰ ਪਿਆਰ ਦੇ ਲੰਬੜਦਾਰ ਕਹਿੰਦਾ,ਕੁੜੀਏ ਜਦੋਂ ਪ੍ਰਧਾਨ ਸਾਬ ਮਰੂ ਪੇਕਿਆਂ ਨੂੰ ਕਹੀਂ ਖੱਫਣ ਨਾਂ ਲਿਆ ਉਣ, ਏਹਦਾ ਝੰਡਿਆਂ ਨਾਲ ਈ ਸਰ ਜਾਣਾ।