ਦੋਸਤੋ ਮੈਂ ਪਹਿਲਾਂ ਹੀ ਸਪਸ਼ਟ ਕਰ ਦੇਵਾ ਕਿ ਮੈ ਕਿਸੇ ਖਾਸ ਵਿਚਾਰਧਾਰਾ ਨਾਲ ਜੁੜਿਆ ਇਨਸਾਨ ਨਹੀਂ ਮਹਿਜ ਇੱਕ ਆਮ ਇਨਸਾਨ ਹੀ ਹਾਂ। ਜਦੋ ਕੋਈ ਦੋ ਅੱਖਰ ਲਿਖਦੇ ਹਾਂ ਤਾ ਬਹੁਤੇ ਕਾਹਲੇ ਰੌਲਾ ਪਾ ਦਿੰਦੇ ਨੇ ਕਿ ਇਸ ਵਾਰੇ ਨਹੀਂ ਲਿਖਿਆ ਓਸ ਨੂੰ ਇੰਝ ਹੀ ਬਰੀ ਕਰ ਦਿੱਤਾ ਸਾਰਾ ਕਸੂਰ ਸਾਡਾ ਹੀ ਕੱਢ ਦਿੱਤਾ। ਸੋ ਬੇਨਤੀ ਹੈ ਕਿ ਇੱਕ ਛੋਟੇ ਜਿਹੇ ਲੇਖ ਵਿਚ ਸਾਰਿਆਂ ਮੁੱਦਿਆਂ ਤੇ ਉਂਗਲ ਧਰਨੀ ਸੰਭਵ ਨਹੀਂ ਹੁੰਦੀ ਸੋ ਥੋੜਾ ਸਬਰ ਰੱਖੋ ,ਵਪਾਰੀ ਮੁਲਾਜਮ ਅਫਸਰਸ਼ਾਹੀ ਸਭ ਦੀਆਂ ਗਲਤੀਆਂ ਤੇ ਲਿਖਿਆ ਜਾਵੇਗਾ।
ਪਹਿਲੀ ਗੱਲ ਹਰ ਵਰਗ ਦੇ ਮੁਲਾਜਮ ਆਪਣੇ ਆਪ ਨੂੰ ਸੇਵਾਦਾਰ ਕਹਾਉਂਦੇ ਨੇ , ਪਰ ਹੁੰਦਾ ਕੋਈ ਨਹੀਂ।
1. ਕਿਸਾਨ ਕਹਿੰਦਾ ਅਸੀਂ ਅੰਨ ਦਾਤੇ ਹਾਂ , ਅਸੀਂ ਨਾ ਹੋਈਏ ਆਥਣ ਤੋਂ ਪਹਿਲਾਂ ਭੁੱਖ ਨਾਲ ਹੀ ਪਬਲਿਕ ਮਰ ਜਾਵੇ।
2. ਬਿਜਲੀ ਵਾਲੇ ਕਹਿੰਦੇ ਅਸੀਂ ਗਰਮੀ ਸਰਦੀ ਬਾਰਸ਼ ਵਿਚ ਤੁਹਾਡੇ ਲਈ ਬਿਜਲੀ ਦਾ ਪ੍ਰਬੰਧ ਕਰਦੇ ਹਾਂ। ਨਹੀਂ ਤੇ ਹਨੇਰੇ ਵਿਚ ਹੀ ਬੈਠੇ ਰਹੋ।
3. ਪੁਲਿਸ ਕਹਿੰਦੀ ਅਸੀਂ ਨਾ ਹੋਈਏ ਤੁਹਾਨੂੰ ਚੋਰ ਚੁੱਕ ਕੇ ਲੈ ਜਾਣ।
4. ਫੌਜ ਕਹਿੰਦੀ ਅਸੀਂ ਨਾ ਹੋਈਏ ਤਾ ਸ਼ਾਮ ਨੂੰ ਦੁਸ਼ਮਣ ਦੇਸ਼ ਤੁਹਾਨੂੰ ਢਾਹ ਲਵੇਗਾ ,
5. ਵਪਾਰੀ ਕਹਿੰਦਾ ਜੇ ਅਸੀਂ ਨਾ ਹੋਈਏ ਤਾਂ ਕੋਈ ਜਰੂਰਤ ਦਾ ਸਮਾਨ ਹੀ ਨਾ ਮਿਲੇ ,
6. ਡਾਕਟਰ ਕਹਿੰਦੇ ਤੁਸੀਂ ਸਾਹ ਹੀ ਸਾਡੇ ਆਸਰੇ ਲੈਂਦੇ ਹੋ।
7. ਮਾਸਟਰ ਕਹਿੰਦੇ ਤੁਹਾਨੂੰ ਅਕਲ ਹੀ ਸਾਡੇ ਕਰਕੇ ਆਓਂਦੀ ਹੈ ਵਰਨਾ ਢੋਰ ਡੰਗਰ ਹੀ ਹੁੰਦੇ।
8. ਮਾਪੇ ਕਹਿੰਦੇ ਅਸੀਂ ਤੁਹਾਨੂੰ ਜੰਮਿਆ ਪਾਲਿਆ ਪਡ਼ਾਇਆ ਲਿਖਾਇਆ ਜੇ ਸਾਡੇ ਕੰਮ ਨਹੀਂ ਆਓਂਦੇ ਤਾ ਸਾਨੂੰ ਕੀ ਫਾਇਦਾ ?
ਗੱਲ ਕੀ ਹਰ ਮਹਿਕਮਾ ਅਹਿਸਾਨ ਜਤਾਉਂਦਾ ਹੈ। ਕੀ ਵਿਦੇਸ਼ਾਂ ਵਿਚ ਵੀ ਇਸੇ ਤਰਾਂ ਹੁੰਦਾ ਹੈ ? ਮਹਿਕਮੇ ਮਾਪੇ ਤਾ ਓਥੇ ਵੀ ਹਨ। ਕਈ ਵਾਰ ਲਗਦਾ ਹੈ ਕਿ ਕਿਤੇ ਇਥੇ ਜਨਮ ਲੈ ਕੇ ਗਲਤੀ ਤਾਂ ਨਹੀਂ ਕਰ ਲਈ?
ਦੋਸਤੋ ਇਹ ਫਜੂਲ ਦੀਆਂ ਗੱਲਾਂ ਹਨ ਕੋਈ ਸੇਵਾ ਨਹੀਂ ਕਰਦਾ, ਹਰ ਕੋਈ ਆਪਣਾ ਕੰਮ ਕਰਦਾ ਹੈ ਪੈਸੇ ਲੈਂਦਾ ਹੈ ਜਿਆਦਾਤਰ ਤਾਂ ਕੰਮ ਵੀ ਪੂਰਾ ਨਹੀਂ ਕਰਦੇ ਜਿਸ ਦੇ ਪੈਸੇ ਲਏ ਗਏ ਹਨ।, ਘੱਟੋ ਘੱਟ ਇੰਡੀਆ ਵਿੱਚ ਤੇ ਕਦਾਚਿਤ ਨਹੀਂ। ਜੇ ਸੇਵਾ ਹੁੰਦੀ ਤਾਂ ਲੋਕ ਉਪਰੋਕਤ ਮਹਾਨ ਲੋਕਾਂ ਕੋਲ ਜਾਣ ਤੋਂ ਘਬਰਾਉਂਦੇ ਨਾ। ਲਗਦਾ ਹੈ ਕਿ ਸਾਰੇ ਮਹਿਕਮੇਆਂ ਦੇ ਸਲੋਗਨ ਮਸਹੂਰੀ ਮਾਤਰ ਹੀ ਹਨ। ਅੰਦਰਖਾਤੇ ਸਭ ਛੁਰੀਆਂ ਚੁੱਕੀ ਬੈਠੇ ਨੇ। ਆਪਣੇ ਆਪ ਹੀ ਮਹਾਨ ਬਣੀ ਜਾਂਦੇ ਨੇ ਜਿਵੇ ਕਹਿੰਦੇ ਹੁੰਦੇ ਨੇ ਕਿ*ਆਪੇ ਬੇਬੇ ਮੱਥਾ ਟੇਕਦੀਆਂ ਤੇ ਆਪੇ ਬੁੱਢ ਸੁਹਾਗਣ* ਹੁਣ ਇਹ ਸਮਝ ਨਹੀਂ ਆਓਂਦੀ ਕਿ ਕਿਵੇਂ ਇਹਨਾਂ ਸਾਰਿਆਂ ਦੀ ਆਰਤੀ ਗਾਈਏ ਕਿ ਆਪ ਜੀ ਮਹਾਨ ਹੋ ਤੇ ਆਪ ਜੀ ਬਿਨਾ ਅਸੀਂ ਸਭ ਫਜੂਲ ਹਾਂ।
ਇਸ ਲੇਖ ਲੜੀ ਵਿੱਚ ਵਾਰੀ ਵਾਰੀ ਹਰ ਵਰਗ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਮੀਆਂ ਤੇ ਉਂਗਲ ਰੱਖੀ ਜਾਵੇਗੀ , ਉਸਾਰੂ ਸੁਝਾਵ ਤੇ ਆਲੋਚਨਾ ਨੂੰ ਜੀ ਆਇਆਂ ਵੀ ਆਖਿਆ ਜਾਵੇਗਾ। ਜੈਸਿੰਘ ਕੱਕੜਵਾਲ ਵ੍ਹਟਸਐਪ ਨੰਬਰ 9815026985