ਸਾਡੇ ਘਰੇ ਕਣਕ ਦਾ ਢੋਲ ਟੁੱਟ ਗਿਆ ਸੀ ਘਰਦਿਆਂ ਨੇ ਉਹਦੀ ਮੁਰੰਮਤ ਕਰਨ ਦੀ ਬਜਾਏ ਨਵਾਂ ਢੋਲ ਲੈ ਲਿਆਂ ਪੁਰਾਣੇ ਨੂੰ ਥੋੜੇ ਟਾਇਮ ਬਾਅਦ ਸਹੀ ਕਰਵਾ ਲਿਆ ਪਰ ਕਣਕ ਨਵੇਂ ਢੋਲ ਚ ਪਾ ਲਈ ਅਤੇ ਦੂਜੇ ਘਰ ਚ ਰੱਖ ਦਿੱਤੀ ਅਤੇ ਪੁਰਾਣੇ ਵਾਲੇ ਢੋਲ ਨੂੰ ਬਾਹਰ ਵਿਹੜੇ ਚ ਪੌੜੀ ਦੇ ਹੇਠਾਂ ਰੱਖ ਦਿੱਤਾ। ਜਿੱਥੇ ਅਸੀਂ ਰਹਿੰਦੇ ਸੀ
ਮੇਰੇ ਰਿਸ਼ਤੇ ਦੀ ਗੱਲ ਚੱਲੀ ਮੈਨੂੰ ਦੇਖਣ ਲਈ ਪਹਿਲਾਂ ਕੁੜੀ ਦਾ ਜੀਜਾ ਆਇਆ ਸਾਡੇ ਨੇੜੇ ਦੇ ਪਿੰਡ ਦਾ ਹੋਣ ਕਰਕੇ ਲਿਹਾਜ਼ੀ ਬਣ ਗਿਆ ਤੇ ਓਕੇ ਕਰ ਗਿਆ ਐਤਵਾਰ ਨੂੰ ਕੁੜੀ ਦੇ ਭਰਾਂ ਤੇ ਪਿਤਾ ਸ੍ਰੀ ਦੇ ਆਉਣ ਦਾ ਰੱਖਿਆ ਗਿਆ ਉਸ ਦਿਨ ਦੱਬ ਕਿ ਮੀਂਹ ਪਿਆ ਉਹ ਨਾ ਆ ਸਕੇ ਅਗਲਾ ਦਿਨ ਰੱਖ ਦਿੱਤਾ ਗਿਆ
ਦੂਜੇ ਦਿਨ ਵੀ ਮੀਂਹ ਪੈ ਰਹਿਆ ਸੀ ਫੇਰ ਵਿਚਕਾਰਲੇ ਬੰਦੇ ਨੂੰ ਕੋਈ ਕੰਮ ਸੀ ਆਉਂਦੇ ਦਿਨਾਂ ਤੱਕ ਤਾਂ ਕਰਕੇ ਉਹ ਕਹਿੰਦਾ ਅੱਜ ਹੀ ਨਿਬੇੜੋ ਨਹੀਂ ਜ਼ਿਆਦਾ ਲੰਮਾ ਪੈ ਜਾਣਾ ਕੰਮ ਉਹ ਥੋੜਾ ਮੀਂਹ ਹੱਟਣ ਤੇ ਚੱਲ ਪਏ ਸਾਡੇ ਘਰ ਆਉਂਦੇ ਆਉਂਦੇ ਫੇਰ ਮੀਂਹ ਆ ਗਿਆ
ਚੱਲੋ ਗੱਲ ਬਾਤੀ ਹੋਈ ਤਾਂ ਪਤਾ ਲੱਗਿਆ ਕੁੜੀ ਦਾ ਬਾਪੂ ਜ਼ਿੰਮੀਂਦਾਰਾਂ ਨਾਲ ਸਾਂਝੀ ਰਲਦਾ ਹੈ । ਬੰਦੇ ਦਾ ਜਿਵੇਂ ਦਾ ਆਲਾ ਦੁਆਲਾ ਹੁੰਦਾ ਉਵੇਂ ਦੀਆਂ ਉਹ ਗੱਲਾਂ ਕਰਦਾ ਕੁੜੀ ਦਾ ਬਾਪੂ ਕਹਿੰਦਾ ਕਿੰਨੇ ਡੰਗਰ ਰੱਖੇ ਨੇ ਮੈਂ ਕਿਹਾ ਜੀ ਇੱਕ ਮੱਝ ਆ ਠੀਕ ਆ ਮੰਗ ਕੀ ਆ ਮੈ ਕਿਹਾ ਕੋਈ ਨੀ ਜੀ
ਇੰਨਾ ਪੁੱਛ ਕਿ ਕੁੜੀ ਦਾ ਬਾਪੂ ਚੁੱਪ ਕਰ ਗਿਆ ਫੇਰ ਕਿਸੇ ਨੇ ਕੋਈ ਸਵਾਲ ਨਾ ਕੀਤਾ ਇੱਕ ਇੱਕ ਕਰਕੇ ਰਿਸ਼ਤੇਦਾਰ ਸਲਾਹ ਕਰਨ ਦੇ ਬਹਾਨੇ ਬਾਹਰ ਨਿਕਲ ਗਏ ਸਲਾਹ ਕਰਕੇ ਕਹਿੰਦੇ ਦੱਸਦੇ ਆ ਜਦੋਂ ਕੁੜੀ ਦਾ ਬਾਪੂ ਜਾਣ ਲੱਗਿਆਂ ਉਹਨੇ ਜੁੱਤੀ ਮੀਂਹ ਕਰਕੇ ਬਾਹਰ ਖੋਲ੍ਹੀ ਸੀ ਜੁੱਤੀ ਪਾਉਣ ਲੱਗੇ ਨੇ ਸਾਡੇ ਖਾਲੀ ਕਣਕ ਦੇ ਢੋਲ ਨੂੰ ਸਹਾਰਾ ਲਾ ਕਿ ਜੁੱਤੀ ਪਾਉਣ ਦੀ ਕੋਸ਼ਿਸ਼ ਜਿਵੇਂ ਹੀ ਉਹਨੇ ਢੋਲ ਨੂੰ ਹੱਥ ਲਾਇਆ ਖਾਲੀ ਢੋਲ ਬੋਲ ਪਿਆ
ਸਾਡਾ ਉਹ ਢੋਲ ਤਿੰਨ ਸਟੈਂਪ ਵਾਲਾ ਸੀ ਕੁੜੀ ਦੇ ਬਾਪੂ ਨੇ ਢੋਲ ਚੈੱਕ ਕਰਨ ਲਈ ਹੋਰ ਝੁੱਕ ਕਿ ਜੁੱਤੀ ਦੇ ਬਹਾਨੇ ਨਾਲ ਢੋਲ ਖੜਕਾਂ ਕਿ ਵੇਖਿਆ ਢੋਲ ਖਾਲੀ ਹੋਣ ਕਰਕੇ ਵੱਜਣਾ ਹੀ ਸੀ । ਕੁੜੀ ਦਾ ਬਾਪੂ ਕਹਿੰਦਾ ਢੋਲ ਖਾਲੀ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਦੋ ਢੋਲ ਨੇ ਦੂਜਾ ਢੋਲ ਦੂਜੇ ਘਰ ਆ ਜੇ ਮੀਂਹ ਨਾ ਪੈਂਦਾ ਹੁੰਦਾ ਦਿਖਾ ਲਿਆਉਂਦੇ ਉਸ ਬੰਦੇ ਨੇ ਘਰੇ ਜਾ ਕਿ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਮੁੰਡੇ ਆਲੇ ਦਾ ਢੋਲ ਤਾਂ ਖਾਲੀ ਆ ਮੈਂ ਨੀ ਉੱਥੇ ਕੁੜੀ ਵਿਆਹੁਣੀ
ਜਦੋਂ ਸਾਨੂੰ ਪਤਾ ਲੱਗਿਆ ਪਹਿਲਾਂ ਉਹ ਢੋਲ ਹੀ ਚੁੱਕ ਕਿ ਅਸੀਂ ਸਾਈਡ ਤੇ ਕੀਤਾ
ਵਿਦਿਆਰਥੀ
ਮਨਦੀਪ ਸਿੰਘ