ਸਾਡੇ ਦੋ ਮਕਾਨ ਹਨ ਇੱਕ ਚ ਅਸੀਂ ਰਹਿੰਦੇ ਹਾਂ ਇੱਕ ਅਸੀਂ ਬਣਾ ਕਿ ਵੈਸੇ ਛੱਡ ਰੱਖਿਆ ਅਕਸਰ ਉਹ ਘਰ ਬੰਦ ਰਹਿੰਦਾ ਫੈਮਿਲੀ ਛੋਟੀ ਆ ਇੱਕ ਘਰ ਚ ਗੁਜ਼ਾਰਾ ਹੋ ਜਾਂਦਾ ਘਰ ਪਿੰਡ ਚ ਨੇ ਤੇ ਪਿੰਡਾਂ ਚ ਸਫ਼ਾਈ ਕਰਮਚਾਰੀ ਨਾਂ ਮਾਤਰ ਹੀ ਹੁੰਦੇ ਨੇ ਆਪਣੇ ਘਰ ਅੱਗੇ ਆਪ ਹੀ ਸਫ਼ਾਈ ਕਰਨੀ ਪੈਂਦੀ ਆ ਘਰ ਅੱਗੇ ਸੜਕ ਵੀ ਸੁੱਖ ਨਾਲ ਕਾਫੀ ਚੋੜੀਆਂ ਸਾਈਡ ਤੇ ਬੂਟੇ ਵਿਗੇਰਾਂ ਲੱਗੇ ਹੋਏ ਹਨ ਤਾਂ ਅਕਸਰ ਲਿਫਾਫੇ ਅਤੇ ਚਿਪਸ ਦੇ ਪੈਟਕ ਵਿਗੇਰਾਂ ਆ ਜਾਂਦੇ ਨੇ
ਜਦੋਂ ਹਫਤੇ ਬਾਅਦ ਜਾਈ ਦਾ ਕਾਫੀ ਕੂੜਾ ਇਕੱਠਾ ਹੋ ਜਾਂਦਾ ਆਮ ਤਾਂ ਅਸੀਂ ਇੱਕਠੇ ਕਰਕੇ ਕੀਤੇ ਬਾਹਰ ਸੁੱਟ ਆਉਂਦੇ ਸੀ ਪਿਛਲੇ ਐਤਵਾਰ ਮਾਤਾ ਨੇ ਸ਼ਾਮ ਦੇ ਟਾਇਮ ਸਮਾਂ ਨਾ ਹੋਣ ਕਰਕੇ ਇੱਕਠੇ ਕਰਕੇ ਅੱਗ ਲਾ ਦਿੱਤੀ ਉਸ ਦਿਨ ਗਰਮੀ ਬਹੁਤ ਸੀ ਸਾਡੀ ਗੁਆਂਢਣ ਘਰ ਨਹੀਂ ਸੀ ਵਿਆਹ ਗਈ ਹੋਈ ਸੀ । ਮਾਤਾ ਕੂੜੇ ਨੂੰ ਅੱਗ ਲਾ ਕਿ ਘਰ ਆ ਗਈ ਸ਼ਾਮ ਨੂੰ ਮੂੰਹ ਹਨੇਰੇ ਕੀਤੇ ਪਿੰਡ ਦੀਆ ਕੁੱਝ ਔਰਤਾਂ ਸੈਰ ਕਰਨ ਨਿਕਲੀਆਂ ਤਾਂ ਉਹਨਾਂ ਨੇ ਸੜਕ ਦੇ ਕਿਨਾਰੇ ਛੋਟੀ ਜਿਹੀ ਚਿੰਗਾਰੀ ਜੱਲਦੀ ਦੇਖੀ ਇੱਕ ਦਮ ਉਹਨਾਂ ਦੇ ਮੰਨ ਚ ਖਿਆਲ ਆ ਗਿਆ ਅੱਜ ਐਤਵਾਰ ਹੈ ਕਿਸੇ ਨੇ ਚਿਰਾਗ ਲਾਇਆਂ ਹੋਇਆ ਜੇਕਰ ਬੀਬੀਆਂ ਨੂੰ ਕੋਈ ਗੱਲ ਪਤਾ ਲੱਗੇ ਪਿੰਡ ਚ ਨਾ ਫੈਲੇ ਇਹ ਹੋ ਨਹੀਂ ਸਕਦਾ ਦੋ ਤਿੰਨ ਦਿਨ ਬਾਅਦ ਜਦੋਂ ਅਸੀਂ ਉੱਧਰ ਗਏ ਪੂਰਾਂ ਮੁੱਹਲਾ ਅੱਖਾਂ ਕੱਢ ਕੱਢ ਦੇਖੇ ਗੱਲ ਕੁੱਝ ਸਮਝ ਆਵੇ ਨਾ ਮੈਂ ਤੇ ਮਾਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਮਕਾਨ ਦੇ ਅੰਦਰ ਚੱਲੇ ਗਏ ਥੋੜੇ ਟਾਇਮ ਬਾਅਦ ਗੁਆਂਢਣ ਆਈ ਬੜੀ ਗਰਮ ਹੋਈ ਫਿਰੇ ਆਉਦੀ ਹੀ ਕਹਿੰਦੀ ਚਾਚੀ ਗੱਲ ਕਰਨੀ ਆ ਤੇਰੇ ਨਾਲ ਮਾਤਾ ਕਹਿੰਦੀ ਕਰ ਭਾਈ ਗੁਆਂਢਣ ਕਹਿੰਦੀ ਚਾਚੀ ਤੁਸੀਂ ਘਰ ਅੱਗੇ ਚਿਰਾਗ਼ ਲਾਇਆਂ ਸੀ ਜਿਸ ਦਿਨ ਮੈਂ ਉਸੇ ਦਿਨ ਦੀ ਬਿਮਾਰ ਆ ਉੱਲਟੀਆ ਟੱਟੀਆਂ ਪਾਣੀ ਵਾਂਗ ਚੱਲਦਾ ਕੰਮ ਹਲੇ ਗੁਆਂਢਣ ਬੋਲ ਰਹੀ ਸੀ ਮਾਤਾ ਤੱਤੀ ਹੋ ਗਈ ਕਹਿੰਦੀ ਕਿਹੜਾ ਕਹਿੰਦਾ******” ਕਰ ਅੱਗੇ ਮੇਰੇ
ਗੁਆਂਢਣ ਕਹਿੰਦੀ ਉਹ ਤਾਂ ਮੈਂ ਦੱਸਣਾ ਨੀ ਮੈਂ ਤਾਂ ਵਿਆਹ ਗਈ ਹੋਈ ਸੀ ਮੈਨੂੰ ਪਤਾ ਲੱਗਿਆ
ਮੈਂ ਕਿਹਾ ਆਪਾਂ ਕੈਮਰੇ ਚੈੱਕ ਕਰਦੇ ਆ ਕੈਮਰੇ ਚੈੱਕ ਕੀਤੇ ਗੱਲ ਸਾਫ਼ ਹੋ ਗਈ ਗੁਆਂਢਣ ਪਾਣੀ ਪਾਣੀ ਹੋ ਗਈ ਸ਼ਰਮਿੰਦਗੀ ਦੀ ਮਾਰੀ ਫੇਰ ਕਹਿੰਦੀ ਵਿਆਹ ਚ ਹੀ ਕੁੱਛ ਜ਼ਿਆਦਾ ਖਾ ਲਿਆ ਹੋਣਾ ਗਰਮੀ ਬਹੁਤ ਆ ਨਾ ਅਸੀਂ ਘਰੇ ਆ ਕਿ ਬੜਾ ਹੱਸੇ ਮਾਤਾ ਪੰਚਾਇਤ ਇੱਕਠੀ ਕਰਨ ਨੂੰ ਫਿਰੇ ਕਹਿੰਦੀ ਕਿਵੇਂ ਦੂਸ਼ਣ ਲਾਉਂਦੀਆਂ ਡਰਦੀ ਗੁਆਂਢਣ ਫੇਰ ਘਰੇ ਆਈ ਜਦੋਂ ਪਤਾ ਲੱਗਿਆ ਮਾਤਾ ਪੰਚਾਇਤ ਇੱਕਠੀ ਕਰ ਰਹੀ ਆ ਤਾਂ ਗੁਆਂਢਣ ਕਹਿੰਦੀ ਮੈਨੂੰ ਤਾਂ ਸਰਪੰਚਣੀ ਨੇ ਦੱਸਿਆ ਉਹੀ ਸੈਰ ਕਰਦੀ ਫਿਰਦੀ ਸੀ । ਫੇਰ ਮਾਤਾ ਨੇ ਮੱਥੇ ਤੇ ਹੱਥ ਮਾਰਿਆਂ ਮੇਰਿਆਂ ਮਾਲਕਾਂ ਸਾਡਾ ਪਿੰਡ ਵੀ ਤਾਰਦੇ ਇਹਨਾਂ ਨੂੰ ਵੀ ਅੰਧ ਵਿਸ਼ਵਾਸ਼ ਚੋ ਕੱਢ
ਵਿਦਿਆਰਥੀ
ਮਨਦੀਪ ਸਿੰਘ