ਮੈਨੂੰ ਮੇਰੀ ਦੋਸਤ ਨੇ ਦੱਸਿਆ ਉਸ ਦੀ ਕੋਈ ਔਰਤ ਦੋਸਤ ਖਾਣ ਪੀਣ ਦੀ ਬਹੁਤ ਸ਼ੌਕੀਨ ਆ ਉਸ ਦਾ ਮੰਨਣਾ ਇਹ ਹੈ ਉਹ ਬਾਕੀ ਸਾਰੇ ਕੁੱਝ ਤੋਂ ਬਿਨਾਂ ਰਹਿ ਸਕਦੀਆਂ ਪਰ ਖਾਣੇ ਤੋਂ ਬਿਨਾਂ ਨਹੀਂ ਉਹਨੂੰ ਜਦੋਂ ਵੀ ਜਿੱਥੇ ਵੀ ਕੀਤੇ ਮਿਲੋ ਇੱਕ ਹੱਥ ਚ ਪਾਣੀ ਦੀ ਬੋਤਲ ਇੱਕ ਹੱਥ ਚ ਖਾਣ ਵਾਲਾ ਲਿਫ਼ਾਫ਼ਾ ਜਾ ਬਰਤਨ ਪੱਕਾ ਹੀ ਹੁੰਦਾ ਹੈ ਕਾਲਜ ਟਾਈਮ ਸਾਨੂੰ ਉਹਦੇ ਹੁੰਦੇ ਕਦੇ ਭੁੱਖਾ ਨਹੀਂ ਰਹਿਣਾ ਪਿਆ ਪਰ ਉਹ ਫਿੱਟ ਵੀ ਬਹੁਤ ਆ ਇਹ ਹੈਰਾਨੀ ਵਾਲੀ ਗੱਲ ਹੈ। ਹੁਣ ਉਸ ਦਾ ਵਿਆਹ ਹੋ ਗਿਆ ਉਹ ਬਾਹਰ ਚੱਲੀ ਗਈ ਹੈ ਜਦੋਂ ਵੀ ਕਾਲ ਕਰੋ ਕਾਲ ਤੇ ਵੀ ਖਾਂਦੀ ਤੇ ਹੱਸਦੀ ਨਜ਼ਰ ਆਉਂਦੀ ਹੈ ਉਸ ਨੂੰ ਕਾਰ ਚਲਾਉਣੀ ਨਹੀਂ ਆਉਂਦੀ ਸੀ ਉਸ ਨੇ ਥੋੜਾ ਟਾਇਮ ਲਾ ਕਿ ਬਾਹਰ ਹੀ ਕਾਰ ਸਿੱਖ ਲਈ ਥੋੜੇ ਦਿਨ ਬਾਅਦ ਉਹ ਆਪ ਚੱਲਾਉਣ ਲੱਗ ਪਈ ਜਦੋਂ ਕਾਰ ਚ ਸਫ਼ਰ ਕਰਦੀ ਖਾਣਾ ਨਾਲ ਹੀ ਰੱਖਦੀ ਖਾਂਦੀ ਖਾਂਦੀ ਸਫ਼ਰ ਕਰਦੀ ਕਈ ਵਾਰ ਸਫ਼ਰ ਕਰਦੀ ਕਰਦੀ ਕਿਸੇ ਗਲਤ ਰਸਤੇ ਚੱਲੀ ਜਾਂਦੀ ਜਦੋਂ ਕੁੱਝ ਸਮਝ ਨਾ ਲੱਗਦਾ ਫੇਰ ਉਹ ਪਤੀ ਨੂੰ ਫੋਨ ਕਰਦੀ ਉਹ ਵਿਚਾਰਾ ਉਸ ਨੂੰ ਜਾ ਕਿ ਲੈ ਕਿ ਆਉਂਦਾ ਇੱਕ ਦਿਨ ਖਾ ਪੀ ਕਿ ਉਹ ਘਰੋ ਕੰਮ ਲਈ ਨਿਕਲੀ ਰਸਤੇ ਚ ਉਸ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਤੇਜ਼ ਰਫ਼ਤਾਰ ਵਿੱਚ ਸੀ ਅਤੇ ਰਸਤੇ ਤੋਂ ਹੇਠਾਂ ਉੱਤਰ ਗਈ ਗੱਡੀ ਦੇ ਅੱਗੇ ਤੋਂ ਪਿੱਛਲੀ ਸੀਟ ਤੱਕ ਦੋ ਫਾੜ ਹੋ ਗਏ ਅਤੇ ਉਹ ਗੱਡੀ ਦੇ ਵਿੱਚ ਬੁਰੀ ਤਰ੍ਹਾਂ ਫਸ ਗਈ ਉਹਨੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਨਾ ਸਕੀ ਆਲੇ ਦੁਆਲੇ ਲੋਕ ਇੱਕਠੇ ਹੋ ਗਏ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਕੋਈ ਕੱਢਣ ਚ ਮਦਦ ਕਰ ਰਹੀਆਂ ਸੀ ਪਰ ਸਭ ਅਸਮਰੱਥ ਰਹੇ ਉਸ ਨੇ ਆਪਣੇ ਪਤੀ ਨੂੰ ਫੋਨ ਲਾਇਆ ਤੇ ਉੱਚੀ ਉੱਚੀ ਰੋਣ ਲੱਗੀ ਪਤੀ ਨੇ ਉਸ ਨੂੰ ਹੌਸਲਾ ਰੱਖਣ ਦੀ ਸਲਾਹ ਦਿੱਤੀ ਅਤੇ ਕਿਹਾ ਤੁਸੀਂ ਗੱਲ ਕਰਦੇ ਰਹੋ ਮੈਂ ਪਹੁੰਚ ਰਹੀਆਂ ਉੱਧਰ ਐਂਬੂਲੈਂਸ ਵੀ ਆ ਗਈ ਜਦੋਂ ਬਚਾਅ ਦਲ ਨੇ ਗੱਡੀ ਦਾ ਹਾਲ ਦੇਖਿਆ ਤਾਂ ਉਹਨਾਂ ਨੇ ਗੈਂਸ ਕਟਰ ਨਾਲ ਗੱਡੀ ਨੂੰ ਕੱਟ ਕਿ ਮਰੀਜ਼ ਕੱਢਣ ਦੀ ਸਲਾਹ ਕੀਤੀ ਉੱਦੋ ਤੱਕ ਉਹਨਾ ਨੇ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇਣ ਦਾ ਸੋਚਿਆ ਉਸ ਕੁੜੀ ਨੇ ਡਾਕਟਰਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕਿ ਪਤੀ ਦੇਵ ਨੂੰ ਕਿਹਾ ਚੱਲੋ ਠੀਕ ਆ ਹੁਣ ਮੈਂ ਕੁੱਝ ਖਾ ਲਵਾ ਡਾਕਟਰ ਆ ਗਏ ਲੱਗਦਾ ਮੈਨੂੰ ਬੇਹੋਸ਼ ਕਰਨਗੇ ਉਹਨੇ ਫੋਨ ਕੱਟ ਕਿ ਆਪਣੇ ਕੋਲ ਪਏ ਬੈਂਗ ਚੋ ਇੱਕ ਕੇਲਾ ਕੱਢ ਲਿਆ ਖਾਣ ਲਈ ਜਦੋਂ ਉਹ ਖਾਣ ਲੱਗੀ ਡਾਕਟਰ ਨੇ ਮੰਨਾ ਕਰ ਦਿੱਤਾ ਉਹ ਕਹਿੰਦੀ ਮੈਂ ਬਹੁਤ ਵੀਕ ਆ ਪਲੀਜ਼ ਇੱਕ ਖਾ ਲੈਣ ਦਿਓ ਫੇਰ ਬੇਹੋਸ਼ ਕਰੀਓ ਡਾਕਟਰਾਂ ਨੇ ਉਹਦੀ ਇੱਕ ਨਾ ਸੁਣੀ ਬੇਹੋਸ਼ ਕਰ ਦਿੱਤਾ ਜਦੋਂ ਕੁੱਝ ਸਮੇਂ ਬਾਅਦ ਹੋਸ਼ ਆਇਆ ਉਸ ਦੀ ਇੱਕ ਲੱਤ ਤੇ ਪਲਸਤਰ ਸੀ ਡਾਕਟਰਾਂ ਨੇ ਉਸ ਦੇ ਪਤੀ ਨੂੰ ਅੰਦਰ ਭੇਜੀਆਂ ਹੌਸਲਾ ਦੇਣ ਲਈ ਉਸ ਨੇ ਜਾ ਕਿ ਆਪਣੀ ਪਤਨੀ ਨੂੰ ਸਮਝਾਇਆ ਰੋ ਨਾ ਕੁੱਝ ਨੀ ਹੋਇਆ ਕਹਿੰਦੀ ਉਹ ਤਾਂ ਮੈਨੂੰ ਵੀ ਪਤਾ ਪਰ ਡਾਕਟਰਾਂ ਨੇ ਬੇਹੋਸ਼ ਕਰਨ ਤੋਂ ਪਹਿਲਾਂ ਮੈਨੂੰ ਕੁੱਝ ਖਾਣ ਨੀ ਦਿੱਤਾ ਇਹ ਕਹਿ ਕਿ ਉੱਚੀ ਉੱਚੀ ਰੋਣ ਲੱਗ ਪਈ
ਵਿਦਿਆਰਥੀ
ਮਨਦੀਪ ਸਿੰਘ