ਵੀਹ ਕੁ ਸਾਲ ਪਹਿਲਾਂ ਜਦੋਂ ਪੰਜਾਬੀ ਗੀਤਾਂ ਦੀਆਂ ਕੈਸਿਟਾਂ ਬਹੁਤ ਵਿਕਦੀਆਂ ਸਨ। ਮੇਰੇ ਇਕ ਦੋਸਤ ਨੇ ਵੀ ਮਿਊਜ਼ਿਕ ਕੰਪਨੀ ਦਾ ਬੈਨਰ ਲਾ ਕੇ ਬਠਿੰਡੇ ਚੁਬਾਰੇ ਚ ਦਫ਼ਤਰ ਖੋਲ੍ਹ ਲਿਆ। ਕੁੱਝ ਦਿਨਾਂ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਕਿ ਬਾਈ ਵਧਾਈਆਂ ਹੋਣ ਆਪਾਂ ਕਲ ਨੂੰ ਪੰਜਾਬੀ ਗੀਤਾਂ ਦੀ ਪਹਿਲੀ ਕੈਸੇਟ ਰਿਲੀਜ਼ ਕਰ ਰਹੇ ਹਾਂ ਤੇ ਦਰਸ਼ਨ ਦੇਣਾ। ਮੈਂ ਸਵਿ ਵਧਾਈਆਂ ਦੇ ਕੇ ਆਪਣੇ ਆਉਣ ਤੋਂ ਅਸਮਰੱਥਤਾ ਜ਼ਾਹਿਰ ਕਰਕੇ ਧੰਨਵਾਦ ਕਰਦਿਆ ਨਾ ਪਹੁੰਚ ਸਕਣ ਲਈ ਮਾਫ਼ੀ ਮੰਗ ਲਈ। ਉਸ ਤੋਂ ਮਹੀਨੇ ਕੁਝ ਬਾਅਦ ਫਿਰ ਫਿਰ ਫੋਨ ਆ ਗਿਆ ਕਿ ਬਾਈ ਆਪਣੀ ਕੰਪਨੀ ਦੀ ਦੂਜੀ ਕੈਸਿਟ ਵੀ ਰਿਕਾਰਡ ਹੋ ਗਈ ਹੈ ।ਮੋ ਵਧਾਈਆਂ ਦਿੰਦਿਆਂ ਕਿਹਾ ਕਿ ਰੱਬ ਕਰੇ ਕਿ ਇਹ ਕੈਸਿਟ ਪਹਿਲੀ ਕੈਸੇਟ ਨਾਲੋਂ ਦੁੱਗਣੀ ਚੋਗਣੀ ਕਮਾਈ ਕਰੇ । ਮੇਰੀ ਇਹ ਗੱਲ ਸੁਣਦਿਆਂ ਹੀ ਉਹ ਪੂਰੇ ਗੁਸੇ ਚ ਆ ਗਿਆ ਤੇ ਲੜਦਿਆਂ ਹੋਏ ਕਹਿਣ ਲੱਗਾ ਕਿ ਪਹਿਲੀ ਕੈਸੇਟ ਦੀ ਰਿਕਾਰਡਿੰਗ , ਪ੍ਰਚਾਰ ਤੇ ਲਖ ਰੁਪਏ ਲਾਇਆ ਸੀ ਤੇ ਸਿਰਫ ਚਾਰ ਕੈਸਿਟਾਂ ਵੇਚ ਕੇ ਸੋ ਰੁਪਏ ਦੀ ਵਿਕਰੀ ਹੋਈ ਸੀ ਤੇ ਤੁੰ ਕੀ ਚਾਹੂਂਦਾ ਹੈ ਕਿ ਹੁਣ ਮੇਰੀਆਂ ਅਠ ਦਸ ਕੈਸਿਟਾਂ ਹੀ ਵਿਕਣ।
ਅਮਰਜੀਤ ਸਿੰਘ ਭਗਤਾ ਭਾਈ ਕਾ