ਮੇਰੀ ਦੁਕਾਨ ਤੇ ਕੰਮ ਕਰਦੇ ਦੋ ਮੁੰਡੇ ਆਪਸ ਵਿੱਚ ਬਹੁਤ ਬਹਿਸ ਕਰਦੇ ਸਨ । ਪੰਜਾਬੀ ਮੁੰਡਾ ਅਕਸਰ ਰਾਜਸਥਾਨੀ ਮੁੰਡੇ ਨੂੰ ਛੇੜਦਾ ਰਹਿੰਦਾ ਕਿ ਤੁਹਾਡੇ ਟਿਬੇ ਕਿਸੇ ਕੰਮ ਨਹੀਂ ਆਉਂਦੇ।
ਇਕ ਦਿਨ ਮੈਨੂੰ ਰਾਜਸਥਾਨੀ ਮੁੰਡੇ ਨੇ ਉਲਾਂਭਾ ਦਿੰਦਿਆਂ ਕਿਹਾ ਕਿ ਬਾਈ ਤੂੰ ਇਸ ਨੂੰ ਕੁਛ ਕਹਿੰਦਾਂ ਕਿਉਂ ਨਹੀਂ।
ਮੈਂ ਉਸ ਮੁੰਡੇ ਨੂੰ ਟਿਕਾਉਣ੍ਹ ਲਈ ਸ਼ਰਾਰਤੀ ਅੰਦਾਜ਼ ਨਾਲ
ਪੰਜਾਬੀ ਮੁੰਡੇ ਨੂੰ ਸਮਝਾਉਂਦਿਆਂ ਕਿਹਾ ਕਿ ਕੁਦਰਤ ਦੀ ਬਣਾਈ ਕੈਈ ਵੀ ਚੀਜ਼ ਬੇਕਾਰ ਨਹੀਂ ਹੂੰਦੀ। ਗਲੋਬਲ ਵਾਰਮੀੰਗ ਕਾਰਨ ਗਲੈਸੀਅਰ ਪਿਘੰਲ ਕੇ ਸਮੁੰਦਰਾਂ ਚ ਪਾਣੀ ਦਾ ਸਤਰ ਵਧਾ ਰਹੇ ਹਨ ਤੇ ਕਿਸੇ ਦਿਨ ਨੂੰ ਇਸ ਤਰ੍ਹਾਂ ਸਾਰਾ ਮੈਦਾਨੀ ਇਲਾਕਾ ਪਾਣੀ ਨਾਲ ਭਰ ਜਾਵੇਗਾ ਤਾਂ ਇਹ ਉਚੇ ਟਿਬੇ ਹੀ ਰਹਿਣ ਦੇ ਕੰਮ ਆਉਣਗੇ । ਮੇਰੀ ਇਹ ਗਲ ਸੁਣ ਕੇ ਰਾਜਸਥਾਨੀ ਮੁੰਡਾਂ ਬਹੁਤ ਖ਼ੁਸ਼ ਹੋਇਆ ਤੇ ਪੁੱਛਣ ਲਗਿਆ ਕਿ ਉਹ ਦਿਨ ਕਦੇਂ ਆਏਗਾ ਤਾਂ ਮੈਂ ਯਬਲੀ ਮਾਰਦਿਆਂ ਕਹਿ ਦਿੱਤਾ ਕਿ ਸੰਨ 4400 ਚ । ਅਗੋਂ ਉਹ ਪੰਜਾਬੀ ਮੁੰਡੇ ਨੂੰ ਕਹਿੰਦਾ ਕਿ ਹੁਣ 2200 ਚੱਲਦਾ ਹੈ ਤੇ ਇਸ ਹਿਸਾਬ ਨਾਲ ਅਧਾ ਟਾਇਮ ਤਾਂ ਲੌਘ ਗਿਆ ਹੈ ਬੱਸ ਅਧਾ ਹੀ ਰਹਿ ਗਿਆ , ਆ ਲੈਣ ਦੇ ਸਾਡੇ ਟਾਇਮ ਨੂੰ ਫਿਰ ਤੈਨੂੰ ਟਿੱਬਿਆਂ ਤੇ ਨੀ ਚੜ੍ਹਨ ਦੇਣਾ ।ਇਥੇ ਪੰਜਾਬ ਚ ਹੀ ਪਾਣੀ ਚ ਤਰਦਾ ਫਿਰੀਂ ।
ਅਮਰਜੀਤ ਸਿੰਘ