ਦੋਨੋਂ ਭੈਣ ਭਰਾ ਜਿਉਂ ਹੀ ਆਪਣੀ ਗਲ਼ੀ ਚੋਂ ਨਿਕਲ ਕੇ ਨਿੰਮਾ ਵਾਲੇ ਚੌਂਕ ਤੋਂ ਅੱਗੇ ਵਧੇ ਤਾਂ ਸੰਘਣੀ ਧੁੰਦ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ । ਹਰ ਪਾਸੇ ਸੰਨਾਟਾ ਪਸਰਿਆ ਹੋਇਆ ਸੀ ਉਹ ਹਰ ਰੋਜ਼ ਦੀ ਤਰ੍ਹਾਂ ਹੌਲ਼ੀ ਹੌਲ਼ੀ ਅਕਾਲ ਸਟੇਡੀਅਮ ਵੱਲ ਨੂੰ ਵਧ ਰਹੇ ਸੀ ।ਅੱਜ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਕਿ ਦੌੜਦੇ ਹੋਏ ਕੋਈ ਵੀ ਰਾਹ ਵਿਚ ਨਾ ਟੱਕਰਿਆ । ਫੇਰ ਵੀ ਜਿਗਰਾ ਜਿਹਾ ਕਰਕੇ ਦੌੜਦੇ ਦੌੜਦੇ ਸਟੇਡੀਅਮ ਪਹੁੰਚ ਗਏ । ਸਟੇਡੀਅਮ ਦੇ ਦੋ ਕੁ ਚੱਕਰ ਲਾਏ ਪਰ ਹੋਰ ਕੋਈ ਵੀ ਪਰੈਕਟਿਸ ਕਰਨ ਵਾਲਾ ਕੋਈ ਨਾ ਪਹੁੰਚਿਆ ਫਿਰ ਵੀ ਦੋਨੋਂ ਭੈਣ ਭਰਾ ਦੌੜਦੇ ਰਹੇ । ਕੋਈ ਦਿਨ ਦਾ ਚੜਾਅ ਵੀ ਨਜ਼ਰ ਨਹੀਂ ਆ ਰਿਹਾ ਸੀ ਤੇ ਨਾ ਕਿਸੇ ਮੰਦਿਰ ਗੁਰਦੁਆਰੇ ‘ ਚੋਂ ਕੋਈ ਅਵਾਜ਼ ਆਈ । ਦੋਨੋਂ ਭੈਣ ਭਰਾ ਡਰ ਗਏ । ਦੋਨਾਂ ਨੂੰ ਪਤਾ ਲੱਗ ਗਿਆ ਕੇ ਅੱਜ ਓਹ ਬਹੁਤ ਪਹਿਲਾ ਹੀ ਪਰੈਕਟਿਸ ਲਈ ਆ ਗਏ ਸਨ । ਉਹਨਾਂ ਨੂੰ ਸਮੇਂ ਦਾ ਕੋਈ ਪਤਾ ਨਾ ਚਲਿਆ ਕਿਉਕਿ ਉਹਨੀ ਦਿਨੀਂ ਏਨੀ ਗ਼ਰੀਬੀ ਸੀ ਕਿ ਉਹਨਾਂ ਦੇ ਘਰ ਇਕ ਸਮਾਂ ਘੜੀ ਵੀ ਨਹੀਂ ਸੀ। ਹਾਂ ਕੁਝ ਕਰ ਗੁਜ਼ਰਨ ਦਾ ਜਨੂੰਨ ਜ਼ਰੂਰ ਸੀ । ਭਰਾ ਆਪਣੇ ਕਾਲਜ ‘ਚ ਕੁਸ਼ਤੀ ਦਾ ਖਿਡਾਰੀ ਸੀ ਤੇ ਭੈਣ ਅਥਲੀਟ ਸੀ। ਦੋਨੋਂ ਦੌੜਦੇ ਹੋਏ ਜਲਦੀ ਜਲਦੀ ਘਰ ਮੁੜ ਗਏ ।ਫਿਰ ਦਿਨ ਚੜ੍ਹੇ ਦੁਬਾਰਾ ਪਰੈਕਟਿਸ ਕਰਨ ਲਈ ਗਏ ।
ਅੱਜ ਓਹ ਕੁੜੀ ਰਿਟਾਇਰਡ ਪੁਲਿਸ ਅਫ਼ਸਰ ਹੈ ਤੇ ਉਸਦੇ ਭਰਾ ਨੇ ਕਾਲਜ ਸਮੇਂ ਤੇ ਕਾਲਜ ਤੋਂ ਬਾਦ ਵੀ ਬਹੁਤ ਸਾਰੇ ਕੁਸ਼ਤੀ ਮੁਕਾਬਲਿਆਂ ‘ ‘ਚ ਨਾਮਣਾ ਖੱਟਿਆ ।
ਸੁਭਾਸ਼ ਸੰਧੂ
23-5-23