ਗੱਲ ਥੱਲੇ ਨੀ ਲੱਗਣ ਦੇਣੀ | gall thalle ni laggan deni

ਮੇਰੇ ਮਿੱਤਰ ਨੇ ਗੱਲ ਸੁਣਾਈ
ਉਹ ਕਹਿੰਦਾ ਜਦੋਂ ਮੈ ਪੰਜਵੀਂ ਪਾਸ ਕਰਕੇ ਛੇਵੀਂ ਚ ਹੋਇਆ ਤਾਂ ਮੈਨੂੰ ਸਕੂਲ ਵੀ ਬਦਲਣਾ ਪਿਆ ਨਾਲ ਦੇ ਸਰਕਾਰੀ ਸਕੂਲ ਚ ਦਾਖਲੇ ਲਈ ਮੈਨੂੰ ਮੇਰੀ ਮਾਤਾ ਲੈ ਗਈ ਰਸਤੇ ਚ ਜਾਂਦੇ ਜਾਂਦੇ ਸਾਡੀ ਗੁਆਂਢਣ ਮਿਲ ਗਈ ਉਹ ਵੀ ਆਪਣੀ ਕੁੜੀ ਦਾ ਦਾਖਲਾ ਕਰਵਾਉਣ ਜਾ ਰਹੀ ਸੀ ਉਹ ਵੀ ਮੇਰੇ ਨਾਲ ਪੜ੍ਹਦੀ ਸੀ ਉਹਨਾਂ ਦਾ ਟੱਬਰ ਥੋੜਾ ਪੜਿਆ ਲਿਖਿਆ ਸੀ ਜਿਵੇਂ ਪਿੰਡਾ ਚ ਕਹਿੰਦੇ ਹੁੰਦੇ ਨੇ ਵਾਲੀ ਅੰਗਰੇਜ਼ੀ ਮਾਰਦੇ ਸੀ ਮੈਨੂੰ ਉਹਨਾਂ ਦੀ ਕੁੜੀ ਤੋਂ ਈਰਖਾਂ ਸੀ ਕਿਉਂਕਿ ਉਹ ਜ਼ਿਆਦਾ ਪੜਾਕੂ ਸੀ । ਹਰ ਥਾਂ ਹੀ ਆਪਣੀ ਵਿਦਿਆ ਦੀ ਖਿਲਾਰਾਂ ਪਾਈ ਰੱਖਦੀ ਸੀ । ਸੋ ਅਸੀਂ ਤੁਰਦੇ ਤੁਰਦੇ ਸਕੂਲ ਪਹੁੰਚ ਗਏ ਸਾਰੀਆਂ ਕਲਾਸਾਂ ਅੱਗੇ ਮਾਸਟਰ ਮੈਡਮਾਂ ਕੁਰਸੀਆਂ ਮੇਜ਼ ਲਾ ਕਿ ਬੈਠੇ ਸੀ ਅਤੇ ਦਾਖਲੇ ਕਰ ਰਹੇ ਸੀ । ਅਸੀਂ ਵੀ ਛੇਵੀਂ ਕਲਾਸ ਦੇ ਕਮਰੇ ਕੋਲ ਆ ਗਏ ਮੈਡਮ ਨਾਲ ਦੁਆਂ ਸਲਾਮ ਹੋਈ ਮੈਡਮ ਨੇ ਆਉਣ ਦਾ ਕਾਰਨ ਪੁੱਛਿਆ ਤੇ ਸਰਟੀਫਿਕੇਟ ਮੰਗੇ ਅਸੀਂ ਪਹਿਲਾਂ ਸਰਟੀਫਿਕੇਟ ਦਿੱਤਾ ਮੈਡਮ ਨੇ ਮਾਤਾ ਪਿਤਾ ਨਾ ਪੁੱਛਿਆ ਮੈਂ ਸਿੱਧਾ ਹੀ ਦੱਸ ਦਿੱਤਾ ਉਸ ਤੋਂ ਬਾਅਦ ਜਦੋਂ ਗੁਆਂਢਣ ਦੀ ਕੁੜੀ ਦੀ ਵਾਰੀ ਆਈ ਉਹਨੇ ਆਪਣੇ ਪਿਤਾ ਦਾ ਨਾਂ ਦੱਸਣ ਤੋਂ ਪਹਿਲਾਂ ਸ੍ਰੀ ਲੱਗਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਮਾ ਗਈ ਮੈਡਮ ਕਹਿੰਦੇ ਗੁੱਡ ਗੁੱਡ ਕੀ ਨਾਂ ਹੈ ਸ੍ਰੀ ਸਾਡੀ ਗੁਆਂਢਣ ਦੀ ਕੁੜੀ ਕਹਿੰਦੀ ਸ੍ਰੀ ਨਰਿੰਦਰ ਸਿੰਘ ਮੇਰੀ ਮਾਤਾ ਨੇ ਉਸੇ ਟਾਇਮ ਗੱਲ ਸਾਂਭ ਦੀਆਂ ਕਿਹਾ ਇਵੇਂ ਸਾਡੇ ਆਲਾ ਵੀ ਕਰਦਾ ਹੁੰਦਾ ਘਰੇ ਅਸੀ ਘੂਰ ਰੱਖਿਆ ਇਵੇਂ ਓਪਰਾ ਜਿਹਾ ਲੱਗਦਾ ਭੈਣ ਜੀ ਸਭ ਹੱਸ ਪਏ
ਵਿਦਿਆਰਥੀ
ਮਨਦੀਪ ਸਿੰਘ

Leave a Reply

Your email address will not be published. Required fields are marked *