ਝੌਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ
ਹਰੇਕ ਸਾਲ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ
ਵੱਢਣ ਤੋਂ ਬਾਅਦ ਲੋਕਾਂ ਵਲੋਂ ਅੱਜ ਕੱਲ ਲਾਈ ਜਾਂਦੀ ਹੈ।
ਇਸ ਦੇ ਨੁਕਸਾਨ ਜਿਆਦਾ ਤੇ ਫਾਇਦੇ ਘੱਟ
ਅੱਗ ਨੂੰ ਲੈ ਕੇ ਕੁੱਝ ਪੁਰਾਣੇ ਸਮੇਂ ਦੀਆਂ ਗੱਲਾਂ ਯਾਦ ਆ ਗਈਆਂ।
ਕਣਕ ਦੀ ਵਾਢੀ ਲਾਂਘੇ ਦੀਆਂ ਬੰਨ੍ਹੀਆਂ ਭਰੀਆਂ ਵਿਚੋਂ ਕਿਰਿਆ ਦਾਣਿਆਂ ਨੂੰ (ਚਿੜੀਆਂ ਕੀੜੀਆਂ) ਪਸ਼ੂ ਪੰਛੀ ਤੇ ਜਾਨਵਰ ਅਪਣੀ ਭੁੱਖ ਮਿਟਾਉਂਦੇ ਰਹਿੰਦੇ ਸੀ।
ਝੋਨੇ ਸਮੇਂ ਵੀ ਲੋਕਾਂ ਵੱਲੋਂ ਪਰਾਲੀ ਨੂੰ ਇਕੱਠੀ ਕਰਕੇ ਵੱਡੇ ਵੱਡੇ ਕੁੱਪ ਬਣਾ ਲਏ ਜਾਂਦੇ ਸਨ, ਤੇ ਲੰਮੇ ਸਮੇਂ ਤਕ ਇਹ ਕੁੱਪ ਲੱਗੇ ਰਹਿੰਦੇ ਸਨ। ਇਹ ਪਰਾਲੀ ਪਸ਼ੂਉਆਂ ਦੇ ਚਾਰੇ ਵਿੱਚ ਕੁਤਰ ਕੇ ਪਾਉਣ, ਠੰਡ ਦੇ ਮੌਕੇ ਪਸ਼ੂਉਆਂ ਦੇ ਹੇਠਾਂ ਆਦਿ ਕਾਫੀ ਕੰਮਾਂ ਵਿੱਚ ਵਰਤੋਂ ਲਈ ਜਾਂਦੀ ਸੀ।
ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਕਾਫੀ ਬਚਾਅ ਹੋ ਸਕਦਾ?
ਜ਼ਮੀਨ ਚ ਲੱਗੇ ਦਰੱਖਤ ਤੇ ਵਾਤਾਵਰਣ ਬਚ ਜਾਂਦੇ ਨੇ,
ਖੇਤ ਵਿੱਚ ਕਈ ਥਾਵਾਂ ਤੇ ਟਟੀਹਰੀ ਦੇ ਆਂਡੇ, ਕਈ ਥਾਵਾਂ ਤੇ ਤਿਤਰੀ ਦੇ ਆਂਡੇ ਤੇ ਕਈ ਥਾਂ ਖਰਗੋਸ਼ , ਚੂਹਿਆਂ ਤੇ ਕੀੜੇ ਕੀੜੀਆਂ ਦੀਆਂ ਦੀ ਖੁੱਡਾ।
ਜਿਨਾਂ ਸਾਰਿਆਂ ਨੂੰ ਜਮੀਨ ਵਾਹੁਣ ਸਮੇਂ ਬਚਾਇਆ ਜਾਂਦਾ ਸੀ।
ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਪੁਰਾਣੇ ਸਮੇਂ ਨੂੰ ਦੇਖ ਕੇ ਕੁੱਝ ਸੇਧ ਲੈ ਲੈਣੀ ਚਾਹੀਦੀ ਹੈ, ਤਾਂ ਜੋ ਕੁਦਰਤੀ ਜੀਵ ਜੰਤੂ,ਪਸ਼ੂ ਪੰਛੀ ਅਤੇ ਰੁੱਖਾਂ ਨੂੰ ਬਚਾਇਆ ਜਾ ਸਕੇ…..?
ਪ੍ਰਲਾਦ ਵਰਮਾ..