ਬੱਚੇ ਮਨ ਦੇ ਸੱਚੇ ਹੁੰਦੇ ਹਨ।ਪਰ ਉਹ ਕਿਸੇ ਸਮੇਂ ਕੀ ਗੱਲ ਕਹਿ ਦੇਣ ਉਹਨਾਂ ਬਾਰੇ ਕੁੱਝ ਵੀ ਪਤਾ ਨਹੀ ਹੁੰਦਾ ਹੈ।ਸੋ ਮੈ ਮੇਰੀ ਮਾਸੀ ਦੀ ਕੁੜੀ ਮਤਲਬ ਮੇਰੀ ਭੈਣ ਦੇ ਸੋਹਰੇ ਘਰੇ ਗਿਆ ਸੀ।ਉਹ ਸਾਡੇ ਹੀ ਸ਼ਹਿਰ ਵਿਆਹੀ ਸੀ।ਮੈਂ ਉਹਨਾਂ ਦੇ ਘਰ ਕੋਲੋ ਦੀ ਲ਼ੰਘ ਰਿਹਾ ਸੀ।ਸੋ ਭਾਣਜੇ ਲਈ ਕੁੱਝ ਉਸਦੇ ਮਨ ਪਸੰਦ ਚੀਜ਼ਾਂ ਲੈ ਕੇ ਚਲਾ ਗਿਆ।
ਅੱਗੇ ਜਦੋ ਘਰੇ ਗਿਆ।ਤਾਂ ਉਸਦੀ ਭੂਆ ਬੈਠਕ ਚ ਟੀ.ਵੀ ਵੇਖ ਰਹੀ ਸੀ।ਮੈਂ ਜਾਕੇ ਸੱਭ ਨੂੰ ਮਿਲਿਆ।ਤਾਂ ਭੈਣ ਹੁਣੀ ਚਾਹ ਬਣਾਉਣ ਚਲੇ ਗਏ।ਸੋ ਭਾਣਜਾ ਸ੍ਰੀ ਜੀ ਬੈਠਕ ਚ ਆ ਗਏ।ਉਹ ਮਨ ਪਸੰਦ ਚੀਜ਼ਾਂ ਵੇਖਕੇ ਬਹੁਤ ਖੁਸ਼ ਹੋਇਆ।ਫੇਰ ਇੱਕੋ ਦਮ ਪਤਾ ਨਹੀਂ ਕੀ ਗੱਲ ਹੋਈ।ਉਸਦੀ ਭੂਆ ਨੇ ਹਾਸੇ ਚ ਕੁੱਝ ਭਾਣਜੇ ਨੂੰ ਉਸਦੇ ਪਿਤਾ ਬਾਰੇ ਕੋਈ ਟਿੱਪਣੀ ਕੀਤੀ।
ਫੇਰ ਹੱਸਣ ਲੱਗ ਪਈ।ਉਸਨੇ ਵੀ ਭੂਆ ਨੂੰ ਮੋੜਵਾਂ ਜਵਾਬ ਖੁਦ ਵੱਲੋ ਹਾਸੇ ਚ ਦਿੱਤਾ।ਜਿਸ ਬਾਰੇ ਉਸਨੂੰ ਪਤਾ ਨਹੀ ਸੀ।ਕਿ ਉਹ ਕੀ ਕਹਿ ਰਿਹਾ ਹੈ।ਪਰ ਉਸਦੇ ਜਵਾਬ ਨੇ ਸਾਡੇ ਦੋਵਾਂ ਦੇ ਹੱਸਦੇ ਮੂੰਹ ਤੇ ਇਕਦਮ ਉਦਾਸੀ ਲੈ ਆਇਆ।ਇੱਕ ਦਮ ਸ਼ਾਂਤੀ ਪਸਰ ਗਈ।ਕਿਉਂਕਿ ਭਾਣਜਾ ਸ੍ਰੀ ਨੇ ਭੂਆ ਨੂੰ ਮੋੜਵੇਂ ਜਵਾਬ ਚ ਕਿਹਾ ਸੀ।ਕਿ “ਮੇਰੇ ਕੋਲ ਪਾਪਾ ਤਾਂ ਹੈ।ਤੇਰੇ ਕੋਲ ਤਾਂ ਤੇਰਾ ਪਾਪਾ ਵੀ ਨਹੀ ਹੈ।”ਕਿਉਂਕਿ ਇੱਕ ਸਾਲ ਪਹਿਲਾਂ ਉਹਨਾਂ ਦੇ ਪਿਤਾ ਮਤਲਬ ਮੇਰੇ ਭੈਣ ਦੇ ਸੋਹਰਾ ਸਾਹਿਬ ਦਾ ਦੇਹਾਂਤ ਹੋ ਗਿਆ ਸੀ।
ਅਸੀ ਦੋਵੇ ਇੱਕ ਦੂਸਰੇ ਦੇ ਮੂੰਹ ਵੱਲ ਤੱਕ ਰਹੇ ਸੀ।ਕਿ ਇਹ ਕੀ ਹੋ ਗਿਆ।ਪਰ ਮੈਨੂੰ ਅੰਦਰੋਂ ਅੰਦਰੀ ਬਹੁਤ ਤਰਸ ਆ ਰਿਹਾ ਸੀ।ਕਿਉਂਕਿ ਧੀ ਹਮੇਸ਼ਾ ਆਪਣੇ ਬਾਪ ਦੇ ਬਹੁਤ ਨੇੜੇ ਹੁੰਦੀ ਹੈ।ਉਸਦਾ ਦਾ ਦਰਦ ਉਹ ਹੀ ਜਾਣਦੀ ਹੁੰਦੀ ਹੈ।ਉਹ ਕਿਸੇ ਨੂੰ ਬਿਆਨ ਨਹੀਂ ਕਰਦੀ ਹੈ।ਪਰ ਬਾਪ ਨੂੰ ਹਮੇਸ਼ਾ ਆਪਣੇ ਅੰਦਰ ਕਿਤੇ ਨਾ ਕਿਤੇ ਚੇਤੇ ਰੱਖਦੀ ਹੈ।ਉਹਨਾਂ ਦੇ ਪਿਤਾ ਬੱਚਿਆਂ ਲਈ ਚੰਗੀ ਜ਼ਮੀਨ ਜਾਇਦਾਦ ਬਣਾ ਗਏ ਸੀ।ਪਰ ਬਾਪ ਦੀ ਕਮੀ ਉਹ ਚੀਜ਼ਾਂ ਕਦੇ ਪੂਰੀਆਂ ਨਹੀਂ ਕਰ ਸਕਦੀਆਂ ਹਨ।
ਇੰਨੇ ਨੂੰ ਭੈਣ ਚਾਹ ਲੈਕੇ ਆ ਗਏ।ਅਸੀ ਦੋਵਾਂ ਨੇ ਉਸ ਗੱਲ ਨੂੰ ਅਣਗੋਲਿਆ ਕੀਤਾ।ਭਾਣਜਾ ਸ੍ਰੀ ਬਾਹਰ ਬੱਚਿਆਂ ਨਾਲ ਖੇਡਣ ਦੋੜ ਗਿਆ।ਮੈਂ ਵੀ ਇਜਾਜ਼ਤ ਲੈਕੇ ਅਲਵਿਦਾ ਆਖ ਆਇਆ।ਪਰ ਮਨ ਚ ਉਹ ਵਾਪਰੀ ਘਟਨਾ ਘੂੰਮੀ ਜਾ ਰਹੀ ਸੀ।ਕਿ ਨਿੱਕੀ ਉਮਰੇ ਬਾਪ ਦਾ ਹੱਥ ਸਿਰੋ ਉੱਠ ਜਾਣਾ ਦੁਨਿਆ ਦੇ ਵੱਡੇ ਦੁੱਖਾਂ ਚੋ ਇੱਕ ਹੈ।
ਮੋਤ ਤਾਂ ਆਖਿਰ ਇੱਕ ਸੱਚ ਹੈ।ਪਰ ਸੋਚਕੇ ਰੂਹ ਕੰਭ ਜਾਂਦੀ ਹੈ।ਮਾਪਿਆ ਬਿੰਨਾ ਇਨਸਾਨ ਜੱਗ ਚ ਕੱਖੋ ਹੋਲੇ ਹੋ ਜਾਂਦਾ ਹੈ।ਸੋ ਉਹ ਲੋਕ ਬਹੁਤ ਖੁਸ਼ ਕਿਸਮਤ ਹਨ।ਜਿੰਨਾਂ ਦੇ ਮਾਪੇ ਉਹਨਾਂ ਕੋਲ ਹਨ।ਉਹਨਾਂ ਦੀ ਸੇਵਾ ਹੀ ਅਸਲ ਤੀਰਥ ਹੈ।ਅਸਲ ਰੱਬ ਤੁਹਾਡੇ ਮਾਪੇ ਹੀ ਹਨ।ਸੋ ਬਾਹਰ ਰੱਬ ਨੂੰ ਲੱਭਣ ਨਾਲੋ ਘਰੇ ਬੈਠੇ ਰੱਬ ਦੀ ਸੇਵਾ ਕਰੋ।ਜਿੰਨਾਂ ਕਰਕੇ ਸਾਡਾ ਇਸ ਜੱਗ ਤੇ ਕੋਈ ਹਸਤੀ ਹੈ। ਧੰਨਵਾਦ 🙏
✍️:ਵਿਕਰਮਜੀਤ ਸਿੰਘ