ਅਸੀਂ 21ਵੀਂ ਸਦੀ ਵਿਚ ਪ੍ਰਵੇਸ਼ ਕਰ ਚੁਕੇ ਹਾਂ ਪਰ ਹਾਲਾਤ ਜਿਉਂ ਦੇ ਤਿਉਂ , ਕੁਝ ਵੀ ਨਹੀਂ ਬਦਲਿਆ। ਸਰਕਾਰਾਂ ਬਲਦੀਆਂ ਰਹਿੰਦੀਆਂ ਨੇ, ਪਰ ਹਾਲਾਤ ਨਹੀਂ ਬਦਲੇ , ਕੀ ਕਾਰਨ ਹੋ ਸਕਦਾ ਹੈ, ਕਿਸ ਦੀ ਗਲਤੀ ਹੈ ,ਕੌਣ ਜ਼ਿੰਮੇਵਾਰ ਹੈ, ਸਰਕਾਰਾਂ ਜਾਂ ਅਸੀਂ।
ਹੁਣ ਵੀ ਸਾਨੂੰ ਇਨਸਾਫ਼ ਲੈਣ ਲਈ ਦਰ-ਦਰ ਧੱਕੇ ਖਾਣੇ ਪੈਂਦੇ ਹਨ, ਪਰ ਸਿਵਾਏ ਨਮੋਸ਼ੀ ਦੇ ਕੁਝ ਵੀ ਹੱਥ-ਪੱਲੇ ਨਹੀਂ ਪੈਂਦਾ। ਨਿੱਤ ਦਿਨ ਕੋਈ ਨਾ ਕੋਈ ਨਵਾਂ ਮਸਲਾ ਸਾਹਮਣੇ ਆ ਖੜ੍ਹਾ ਹੁੰਦਾ ਹੈ, ਤੇ ਸਾਨੂੰ ਵੰਗਾਰ ਰਿਹਾ ਹੁੰਦਾ ਹੈ ਕਿ ਇਹ ਸਭ ਲਈ ਕੌਣ ਜ਼ਿੰਮੇਵਾਰ ਹੈ, ਪਰ ਅਸੀਂ ਇਸ ਸੰਨਤਾਪ ਨੂੰ ਭੋਗ ਰਹੇ ਹੋ ।
ਕਦੇ ਮਜ਼ਦੂਰਾਂ ਦੀ ਗੱਲ , ਕਦੇ ਕਿਸਾਨਾਂ ਦੀ ਗੱਲ , ਕਦੇ ਧਰਨਿਆਂ ਦੀ ਗੱਲ , ਕਦੇ ਕਚਹਿਰੀਆਂ ਚ ਰੋਲਦੀਆਂ ਧੀਆਂ ਦੀ ਗੱਲ , ਨਸ਼ੇ ਚ’ ਮਰੇ ਪੁੱਤਰਾਂ ਦੀ ਗੱਲ , ਮਰਦੀ ਜਵਾਨੀ ਦੀ ਗੱਲ, ਘਟਦੇ ਪਾਣੀਆਂ ਦੀ ਗੱਲ , ਵਧਦੇ ਪ੍ਰਦੂਸ਼ਣ ਦੀ ਗੱਲ, ਧੀਆਂ ਦੇ ਸ਼ੋਸ਼ਣ ਦੀ ਗੱਲ, ਭ੍ਰਿਸ਼ਟ ਨੇਤਾਵਾਂ ਦੀ ਗੱਲ, ਚਿੱਟੇ ਚੋਰਾਂ ਦੀ ਗੱਲ, ਖ਼ਾਲੀ ਹੋ ਰਹੇ ਪੰਜਾਬ ਦੀ ਗੱਲ, ਪ੍ਰਵਾਸੀਆਂ ਦੇ ਮਾੜੇ ਵਿਹਾਰ ਦੀ ਗੱਲ, ਆਦਿ ਆਦਿ ਆਦਿ ਆਦਿ ਆਦਿ ਆਦਿ।
ਹੋਰ ਪਤਾ ਨਹੀਂ ਕਿੰਨੇ ਮਸਲੇ ਨੇ ਇਸ ਦੁਨੀਆ ਵਿੱਚ, ਪਤਾ ਨਹੀਂ ਇਹਨਾਂ ਮਸਲਿਆਂ ਦੇ ਹੱਲ ਕਦੋਂ ਨਿਕਲਣਗੇ।
ਅੱਜ ਜਦੋਂ ਦਿੱਲੀ ਵਿਚ ਪਹਿਲਵਾਨ ਧੀਆਂ ਨਾਲ ਮਾੜਾ ਸਲੂਕ ਹੁੰਦਾ ਦੇਖਿਆ ਤਾਂ ਦਿਲ ਬਹੁਤ ਦੁਖੀ ਹੋਇਆ , ਜਿਹੜੀਆਂ ਧੀਆਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ , ਅਸੀਂ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ ਹਾਂ, ਕਿੰਨੀ ਸ਼ਰਮ ਦੀ ਗੱਲ ਹੈ। ਸਮੇਂ ਦੇ ਹੁਕਮਰਾਨ ਕਿੰਨਾਂ ਮਾੜਾ ਸਲੂਕ ਕਰ ਰਹੇ ਨੇ ਦੇਖ ਸੁਣ ਕੇ ਸ਼ਰਮ ਆਉਂਦੀ ਹੈ।
ਕਿੰਨਾ ਸਮਾਂ ਹੋਇਆ ਉਨ੍ਹਾਂ ਨੂੰ ਧਰਨੇ ਉੱਤੇ ਬੈਠਿਆਂ, ਕੁਝ ਵੀ ਹਾਸਲ ਨਹੀਂ ਹੋਇਆ, ਸਿਵਾਏ ਨਮੋਸ਼ੀ ਦੇ, ਸਿਵਾਏ ਤੰਗ ਪਰੇਸ਼ਾਨੀਆਂ ਦੇ, ਸਿਵਾਏ ਮਾਨਸਿਕ ਪੀੜਾਂ ਦੇ ।
ਹੋਰ ਪਤਾ ਨਹੀਂ ਕਿੰਨਾ ਕੁ ਸਮਾਂ ਲੱਗੇਗਾ, ਇਸ ਦੇਸ਼ ਦੇ ਸੰਵਿਧਾਨਕ ਢਾਂਚੇ ਨੂੰ ਠੀਕ ਹੋਣ ਵਿੱਚ।
ਸੁਰਜੀਤ ਪਾਤਰ ਦੀ ਖੂਬਸੂਰਤ ਰਚਨਾ ਦੇ ਬੋਲ
ਇਸ ਅਦਾਲਤ ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਇਨਾਂ ਨੂੰ ਉਜੜੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ ।
✍️ ਗੁਰਮੀਤ ਸਿੰਘ ਘਣਗਸ
9872617880