ਪੰਜਾਬੀਆਂ ਨੂੰ ਕਾਰੋਬਾਰ ਦੇ ਚੱਕਰ ਚ ਬਾਹਰ ਘੁੰਮਣਾ ਪੈਂਦਾ, ਪੁਰਾਣੀ ਯਾਦ ਤਾਜੀ ਕਰ ਰਿਹਾਂ, ਬੰਬਿਉ ਗੱਡੀਆਂ ਭਰ ਕੇ ਮਦਰਾਸ ਦੇ ਨੇੜੇ ਗੱਡੀਆਂ ਖਾਲੀ ਕੀਤੀਆਂ, ਚੌਥੇ ਕੁ ਦਿਨ ਵਾਪਸੀ ਗੱਡੀਆਂ ਭਰ ਗ ਈ ਆਂ, ਪਰ ਪਹਿਲਾਂ ਖਾਲੀ ਕੀਤਿਆਂ ਦਾ ਭਾੜਾ ਫਸ ਗਿਆ ਸਾਨੂੰ ਦੋ ਬੰਦਿਆਂ ਨੂੰ ਰੁਕਣਾ ਪਿਆ। ਅਣਥੱਕ ਕੋਸ਼ਿਸ਼ਾਂ ਸਦਕਾ ਕੁਝ ਨਗਦ ਤੇ ਬਾਕੀ ਦਸ ਦਿਨ ਬਾਦ ਦਾ ਚੈੱਕ। ਟਰੱਕ ਲਾਇਨ ਚ ਇਹ ਆਮ ਸੀ। ਚਲੋ ਮਸਲਾ ਵਾਪਸ ਬੰਬੇ ਜਾਣ ਖੜਾ ਹੋ ਗਿਆ। ਉਦੋਂ ਤਤਕਾਲ ਸੇਵਾ ਉਦੋਂ ਉਪਲਭਧ ਨਹੀਂ ਸੀ। ਕਰਤਾਰਾ ਭਾਊ ਕਹਿੰਦਾ ਬੁਡੀਆਂ ਵਾਲੇ(ਮਹਿਲਾਵਾ) ਆਲੇ ਚੜ ਜੋ, ਕੁਹ ਨੀ ਹੁੰਦਾ। ਮੂੜ ਬਣਾਉਣ ਲਈ ਲਿਆ ਅਧੀਆ ਸਾਨੂੰ ਚੜਾਉਣ ਆ ਏ ਭਾਊ ਕਰਤਾਰੇ ਨੇ ਫੜ ਲਿਆ। ਅਖੇ ਬੁਡੀਆਂ ਆਲੇ ਡੱਬੇ ਚ ਦਾਰੂ ਲਾਉਡ ਨਹੀ। ਚਲੋ ਗੱਡੀ ਚ ਬਹਿਗੇ। ਖ਼ਿੜਕੀ ਵਾਲੀਆਂ ਦੋ ਸੀਟਾਂ ਤੇ ਬਹਿ ਗਏ। ਕੁਝ ਹੋਰ ਸੀਟਾਂ ਵੀ ਖਾਲੀ ਸਨ, ਪਰ ਮਰਦ ਹੋਰ ਕੋਈ ਨੀ ਸੀ। ਟੀ ਟੀ ਆ ਇ ਆ, ਟੁੱਟੀ ਫੁੱਟੀ ਹਿੰਦੀ ਚ ਉਤਰਨ ਨੂੰ ਕਹਿ ਗਿਆ। ਰਾਤ ਦਸ ਕੁ ਵਜੇ ਟੀ ਟੀ ਤੇ ਪੁਲਿਸ ਵਾਲੇ ਸਾਨੂਂੰ ਦੂਜੇ ਜਨਰਲ ਡੱਬੇ ਚ ਜਾਣ ਦੀ ਤਾਕੀਦ ਕਰ ਗਏ। ਪਰ ਅਸੀਂ ਨਾ ਉੱਤਰੇ। ਅੱਧੀ ਕ ਰਾਤ ਨੂੰ ਇੱਕ ਸਰਦਾਰ ਰੇਲਵੇ ਅਫਸਰ, ਦੋ ਟੀ ਟੀ, ਪੰਜ ਸੱਤ ਪੁਲਸ ਵਾਲੇ ਆ ਗਏ। ਸਰਦਾਰ ਅਫਸਰ ਕਹਿੰਦਾ ਤਾਡੀਆਂ ਬਹੁਤ ਸ਼ਕੈਤਾਂ ਵਾਇਰਲੈੱਸ ਤੇ ਆ ਈ ਆਂ ਯਾਰ ਊੱਠੋ ਹੁਣ। ਮੇਰਾ ਸਾਥੀ ਹੀਰਾ ਸਿੰਘ ਹੱਥ ਜੋੜ ਕੇ ਕਹਿੰਦਾ, ਭਾਜੀ ਰਾਤ ਦਾ ਸਮਾਂ ਕੱਲੀਆਂ ਬੀਬੀਆ ਵੇਖ ਰਾਖਿਆਂ ਵਜੋ ਬੈਠੇ ਆਂ, ਪੁੱਛ ਲੋ ਭਾਵੇਂ ਕੋਈ ਬੰਦਾ ਵੜਨ ਦਿੱਤਾ। ਸਰਕਾਰ ਮੁੱਛਾਂ ਹੱਸਿਆ, ਆਲੇ ਦੁਆਲੇ ਦੀਆਂ ਬੀਬੀਆਂ ਤੋਂ ਸਾਡੇ ਵਿਵਹਾਰ ਤੇ ਕੋਈ ਇਤਰਾਜ ਨਹੀਂ ਦੀ ਗਰੰਟੀ ਲੈਕੇ ਸਾਡੀ ਟਿਕਟ ਅੰਗਰੇਜੀ ਕੁਝ ਲਿਖ ਕੇ ਪੁਲਸ ਆਲੇ ਕੋਲੋਂ ਮੋਹਰ ਲਵਾ ਦਿੱਤੀ। ਉਤਰਨ ਲੱਗਾ ਕਹਿ ਗਿਆ ਰਾਖੀ ਚੌਕੰਨੇ ਹੋ ਕੇ ਕਰਿਉ।