ਮੇਰਾ ਇੱਕ ਦੋਸਤ ਬੜੇ ਪਤਲੇ ਜਿਹੇ ਸਰੀਰ ਦਾ ਮਾਲਕ ਦੁਨੀਆਵੀ ਗੱਲਾਂ ਤੋਂ ਦੂਰ ਰਹਿਣ ਵਾਲਾ ਪਤਾ ਨਹੀਂ ਕਿਵੇਂ ਇੱਕ ਕੁੜੀ ਨੂੰ ਪਸੰਦ ਆ ਗਿਆ ਉਸਨੂੰ ਉਹ ਆਪਣੀ ਜ਼ਿੰਦਗੀ ਦੀ ਪ੍ਰਾਪਤੀ ਸਮਝਦਾ ਰਹਿਆ ਪਰ ਹੌਲੀ ਹੌਲੀ ਇਹ ਪ੍ਰਾਪਤੀ ਉਸ ਦੇ ਗਲੇ ਦੀ ਹੱਡੀ ਬਣ ਗਈ ਜਿਸ ਕੁੜੀ ਨੂੰ ਉਹ ਪਸੰਦ ਆਇਆ ਉਹ ਸਾਡੇ ਨਾਲ ਦੇ ਪਿੰਡ ਹੀ ਰਹਿੰਦੀ ਸੀ ਇੱਕ ਚੰਗੀ ਖਿਡਾਰੀ ਸੀ ਸਰੀਰਕ ਤੰਦਰੁਸਤੀ ਵੱਲ ਪੂਰਾ ਧਿਆਨ ਦਿੰਦੀ ਸੀ ਜਿੰਮ ਵਿਗੇਰਾਂ ਚੰਗਾ ਆਉਣ ਜਾਣ ਸੀ । ਜਦੋਂ ਉਹਦੀ ਗੱਲਬਾਤ ਚੱਲੀ ਉਹਦੇ ਸਰਕਲ ਚ ਕਾਫ਼ੀਆਂ ਨੂੰ ਪਤਾ ਲੱਗ ਚੁੱਕਿਆਂ ਸੀ । ਉਹਦੀ ਆਮ ਫੋਨ ਤੇ ਹੀ ਗੱਲ ਹੁੰਦੀ ਪਰ ਜਦੋਂ ਕਦੇ ਕੁੜੀ ਨੇ ਦੇਖਣਾ ਉਹ ਜਾ ਰਹਿਆਂ ਪਿੱਛੋਂ ਐਕਟਿਵਾ ਤੇ ਆਉਂਦੀ ਨੇ ਪਿੱਠ ਚ ਬਹੁਤ ਜ਼ੋਰ ਦਾ ਮੁੱਕਾ ਮਾਰ ਦੇਣਾ ਤੇ ਹੱਸ ਕਿ ਲੰਘ ਜਾਣਾ ਪਹਿਲਾਂ ਪਹਿਲਾਂ ਨਵੇਂ ਪਿਆਰ ਦੇ ਚੱਕਰ ਚ ਸਭ ਸਹੀ ਗਿਆ ਕਿਉਂਕਿ ਉਹ ਸਰੀਰਕ ਪੱਖੋਂ ਕੰਮਜ਼ੋਰ ਸੀ ਦੂਜਾ ਕੁੜੀ ਜਿੰਮ ਵਿਗੇਰਾਂ ਜਾਂਦੀ ਸੀ ਉਹਦੇ ਹੱਥ ਘੱਟ ਹਥੌੜੇ ਜ਼ਿਆਦਾ ਸੀ । ਸੱਟ ਮਹਿਸੂਸ ਨਾ ਹੋਵੇ ਇਹ ਹੋ ਨੀ ਸਕਦਾ ਸੀ ਇੱਕ ਦੋ ਵਾਰ ਉਹ ਝੱਲ ਗਿਆ ਜਦੋਂ ਚੀਜ਼ਾਂ ਵਾਰ ਵਾਰ ਹੋਣ ਲੱਗੀਆਂ ਫੇਰ ਸਹਿਣ ਤੋਂ ਬਾਹਰ ਹੋ ਗਈ ਆ ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕੀ ਕਹਿੰਦਾ ਪਿਆਰ ਉਹ ਕਮਲਾ ਰੋ ਪਿਆ ਕਹਿੰਦਾ ਕਾਹਦਾ ਪਿਆਰ ਉਹ ਤਾ ਆਉਦੀ ਜਾਂਦੀ ਮੇਰੇ ਹੱਥ ਫੇਰ ਜਾਂਦੀਆਂ ਕਈ ਦਿਨ ਹੋ ਗਏ ਮੰਜੇ ਤੇ ਪਿੱਠ ਲਾ ਕਿ ਨੀ ਦੇਖੀ ਹੁਣ ਜਦੋਂ ਕਦੇ ਰੋੜ ਤੇ ਚੜਦਾ ਅੱਗੇ ਨੂੰ ਘੱਟ ਪਿੱਛੇ ਨੂੰ ਜ਼ਿਆਦਾ ਦੇਖਦਾ ਇਸੇ ਚੱਕਰ ਚ ਇੱਕ ਦਿਨ ਕੰਧ ਚ ਲੱਗਿਆਂ ਕਹਿੰਦਾ ਮੇਰਾ ਫ਼ੈਸਲਾ ਕਰਾ ਦੇ ਵੀਰ ਬਣ ਕਿ ਮੈਨੂੰ ਨੀ ਬਾਰਾਂ ਖਾਣਾ ਇਹ ਪਿਆਰ
ਵਿਦਿਆਰਥੀ
ਮਨਦੀਪ ਸਿੰਘ