ਜਦੋ ਨਵਾਂ ਨਵਾਂ ਫੇਸ ਬੁੱਕ ਤੇ ਅਕਾਉਟ ਬਨਾਇਆ ਤਾਂ ਸਾਰਿਆਂ ਤੋ ਪਹਿਲਾ ਕੰਮ ਹੋਇਆ ਪੁਰਾਣੇ ਦੋਸਤ ਮਿਲ ਗਏ ।..ਐਮ ਏ ਦੇ ਪੁਰਾਣੇ ਦੋਸਤਾ ਦਾ ਵਟਸਐਪ ਗਰੁੱਪ ਬਨ ਗਿਆ ਜਿਸ ਵਿੱਚ ਸਰੀਕੇਹਯਾਇਤ ਵੀ ਸ਼ਾਮਿਲ ਸੀ , ਸਹਿਪਾਠੀ ਹੋਣ ਦੇ ਨਾਤੇ।
ਪੰਗਾ ਇਹ ਰੋਜ਼ ਰਾਤ ਨੂੰ ਮੇਲਾ ਸ਼ੁਰੂ ਹੋ ਜਾਂਦਾ । ਮੁਸੀਬਤ ਮੇਰੇ ਕੋਲੋ ਟਾਇਪ ਨਾਂ ਹੋਵੇ। ਮੈਂ ਅੱਖਰ ਅੱਖਰ ਲੱਭ ਕੇ ਟਾਈਪ ਕਰਨਾਂ, ਇੱਕ ਇੱਕ ਅੱਖਰ ਲੱਭਣਾ ਉਨਾ ਦੱਸ ਜਣਿਆਂ ਨੇ ਤਦ ਤੀਕ ਪੰਜਾਹ ਤਨੁਕੇ ਲਾ ਦੇਣੇ। ਉਨਾਂ ਕਹਿਣਾ ਕਰਮਜੀਤ ਤੂੰ ਸੁਵਖਤੇ ਸੁਵਖਤੇ ਲੱਗ ਜਾਇਆ ਕਰ ਤਾਂ ਤੇਰੇ ਕੋਲੋਂ ਸ਼ਾਮ ਤੱਕ ਲਾਇਨ ਲਿੱਖੀ ਜਾਣੀ ।
ਦੋ ਕੁ ਵਾਰੀ ਤੇ ਗਰੁੱਪ ਲੈਫਟ ਕਰ ਤਾ ਪਰ ਉਹ ਕਹਿੰਦੇ ਬੱਚਾ ਮਿਹਨਤ ਕਰ ਭੱਜਣ ਨਹੀ ਦਿੰਦੇ ਹੁਣ ।
ਇੱਕ ਦਿਨ ਮੈਂ ਸੋਚ ਲਿਆ, ਅੱਜ ਕਰਦੇ ਆ ਘੋਗਾ ਚਿਤ ਸਾਰਿਆਂ ਦਾ। ਮੈ ਘਰਵਾਲੀ ਨੂੰ ਉਲਝਾ ਦਿੱਤਾ ਤੇ ਮੁਬਾਇਲ ਚੁੱਕ ਕੇ ਮੁੰਡੇ ਨੂੰ ਬਿੱਠਾ ਲਿਆ ਕੋਲ ਤੇ ਕਿਹਾ ਬਸ ਦੱਬੀ ਜਾ ਕਿਲੀ ਹੁਣ! ਮੈਂ ਪੂਰਾ ਤਾਣ ਲਾ ਦਿੱਤਾ …ਮੁੰਡਾ ਵੀ ਮੇਰਾ ਖਰਾਂਡ ….ਪੰਜ ਕੁ ਮਿੰਟ ਚ ਬਸ ਪੂਰੀ ਦੈਗੜ ਦੈਗੜ ਕਰ ਦਿੱਤੀ। ਪਰ ਦੇਖਿਅਇ ਕੋਈ ਉਸਤਰਾ ਦਾ ਜਵਾਬ ਨਹੀ ਆ ਰਿਹਾ!
ਉਧਰੋ ਇੱਕ ਮੈਸਿਜ ਆਇਆ ਲੱਗਦਾ ਗੁਰਿੰਦਰ ਚ ਵਿਆਹ ਤੋ ਬਾਅਦ ਕਵੀ ਇਸਦੇ ਅੰਦਰ ਚਲੇ ਗਿਆ ,ਦੇਖ ਭਾਸ਼ਾ ਵੀ ਸਾਹਿਤਕਾਰਾ ਵਾਲੀ ਬੋਲੀ ਜਾਂਦੀ ਹੈ!
ਨਾਲ ਹੀ ਰਸੋਈ ਚੋ ਮੈਸਿਜ ਆਇਆ,ਕਵੀ ਤੇ ਬਾਹਰ ਹੀ ਬੈਠਾ ਮੁੰਡੇ ਕੋਲੋ ਸ਼ਾਇਰੀ ਟਾਇਪ ਕਰਵਾਈ ਜਾਂਦਾ …. ਮੈਂ ਤੇ ਇਨਾਂ ਦਾ ਫੋਨ ਰਸੋਈ ਚ ਚੈਕ ਕਰ ਕੇ ਆਪਣਾ ਧਰਮ ਨਿਭਾ ਰਹੀ ਸੀ ਇਹ ਇੰਨੇ ਕਾਹਲੇ ਜੱਬਲੀਆਂ ਮਾਰਨ ਨੂੰ ਦੱਸ ਫੋਨ ਤੇ ਅਪਣਾ ਚੁੱਕ ਲੈਦੇ ….!
ਕਰਮ ਜੀਤ ਸਿੰਘ