ਕੁੜੀ ਨੂੰ ਮਾਪਿਆਂ ਲਈ ਵਫ਼ਦਾਰ, ਫ਼ਿਕਰਮੰਦ ਹੋਣਾ ਸਿਖਾਇਆ ਜਾਂਦਾ ਪਰ ਬੱਸ ਵਿਆਹ ਹੋਣ ਤੱਕ,
ਜੇ ਵਿਆਹ ਤੋਂ ਬਾਅਦ ਮਾਪਿਆਂ ਦਾ ਮੋਹ ਕਰੇਂਗੀ, ਤਾਂ ਘਰ ਨਹੀਂ ਵਸੇਗਾ….(ਇਹ ਵੱਖਰੀ ਗੱਲ ਆ ਵੀ ਇਹ ਗੱਲ ਸਮਝ ਜ਼ਿਆਦਾਤਰ ਮੁੰਡੇ ਜਾਂਦੇ ਨੇ)…..
ਓਹੀਓ ਕੁੜੀ ਜਿਸ ਬਿਨਾਂ ਇੱਕ ਦਿਨ ਵੀ ਸਹੁਰੇ ਕੰਮ ਨਹੀਂ ਚਲਦਾ,
ਜੇ ਬਿਮਾਰ ਆ ਤਾਂ ਭਾਵੇਂ ਮਹੀਨਾ ਪੇਕੇ ਲਾ ਆਵੇ,
ਕੰਮ ਵੇਲੇ ਜਿਸਨੂੰ ਪਹਿਲ ਤੇ ‘ਵਾਜ ਪੈਂਦੀ ਆ ਖਾਣ ਵੇਲੇ ਅਖੀਰ ਚ ਯਾਦ ਆਉਂਦੀ ਆ,
“ਤੇ ਫੇਰ ਗ਼ਲਤ ਕੀ ਆ, ਆਏਂ ਈ ਤਾਂ ਹੁੰਦਾ ਆਇਆ”
ਤੇ ਇਸ ਤੇ ਕੋਈ ਸ਼ਰਮਿੰਦਾ ਵੀ ਨਈਂ….
ਕਹਿੰਦੇ ਓ ਤੁਸੀਂ ਕੁੜੀਆਂ ਨੂੰ ‘ਪੱਥਰ’ , ਪਰ ਉਹਨਾਂ ਨੂੰ ਤੁਹਾਡੇ ਸਭ ‘ਪੱਖਪਾਤ’ ਮਹਿਸੂਸ ਹੁੰਦੇ ਨੇ, ਹਾਂ ਸਹਿਣ ਵਿਚ ਜ਼ਰੂਰ ਪੱਥਰ ਨੇ ਓਹ….
ਤੇ ਫੇਰ ਜਦੋਂ ਓਹ ਆਪਣੇ ਮਾਪਿਆਂ ਦੇ ਦੁੱਖ ,ਬਿਮਾਰੀ ਸਹਿ ਜਾਂਦੀਆਂ ਕਿਉਂਕਿ ਤੁਹਾਡਾ ‘ਸਰਦਾ’ ਨਹੀਂ,( ਹਾਲਾਂਕਿ ਘਰ ਵਿੱਚ 3-4 ਮੈਂਬਰ ਹੋਰ ਵੀ ਹੁੰਦੇ ਨੇ) ਫੇਰ ਜੀ ਓਹ ਤੁਹਾਡਾ ਬਿਰਧ ਆਸ਼ਰਮ ਜਾਣਾ ਵੀ ਜਰ ਈ ਲੈਂਦੀਆਂ ਬੇਚਰੀਆਂ…..
(ਮਨਦੀਪ ਰਿਸ਼ੀ)