ਭੂਰੂ ਤੇ ਕਾਲੂ ਕਾ ਦੋਵੇਂ ਬਚਪਨ ਦੇ ਦੋਸਤ ਸਨ। ਦੋਵਾਂ ਦਾ ਬਚਪਨ ਆਪਣੇ ਘਰ ਤੇ ਆਪਣੇ ਕਬੀਲੇ ਵਿੱਚ ਪਿਆਸੇ ਕਾ ਵਾਲੀ ਵਾਰਤਾ ਸੁਣਦਿਆਂ ਬੀਤਿਆ। ਉਹਨਾਂ ਦੇ ਬਜੁਰਗਾਂ ਦਾ ਵਾਰ ਵਾਰ ਇਹ ਵਾਰਤਾ ਸੁਣਾਉਣ ਦਾ ਮਕਸਦ ਉਹਨਾਂ ਦੋਵਾਂ ਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਉਹ ਬਜੁਰਗਾਂ ਦੇ ਤਜੁਰਬੇ ਨਾਲ ਹੀ ਸਿਆਣੇ ਬਣ ਸਕਦੇ ਹਨ। ਦੋਵੇਂ ਕੁੱਛ ਵੱਡੇ ਹੋਏ ਤਾਂ ਭੋਜਨ ਦੀ ਤਲਾਸ਼ ਵਿੱਚ ਦੂਰ ਦੂਰ ਉਡਾਣ ਭਰਨ ਲੱਗੇ। ਇੱਕ ਦਿਨ ਬੜੀ ਗਰਮੀ ਸੀ , ਰੋਜ ਦੀ ਤਰਾਂ ਦੋਵੇਂ ਕਾਵਾ ਨੇ ਪੂਰਬ ਤੋਂ ਪੱਛਮ ਵੱਲ ਬੜੀ ਦੂਰ ਉਡਾਣ ਭਰੀ। ਥੱਕ ਹਾਰ ਕੇ ਉਹਨਾਂ ਨੂੰ ਭੋਜਨ ਨਸੀਬ ਹੋਇਆ। ਰੱਜ ਕੇ ਖਾਣ ਮਗਰੋਂ ਦੋਵੇਂ ਆਪਣੇ ਘਰ ਵੱਲ ਵਾਪਿਸ ਮੁੜਨ ਲੱਗੇ। ਲੰਬੀ ਉਡਾਣ ਦੌਰਾਨ ਉਹਨਾਂ ਨੂੰ ਪਿਆਸ ਨੇ ਬੜਾ ਸਤਾਇਆ , ਪਰ ਦੂਰ ਦੂਰ ਤੱਕ ਪਾਣੀ ਨਜ਼ਰ ਨਾ ਪਿਆ। ਪਿਆਸ ਨਾਲ ਪੂਰੀ ਤਰਾ ਚੂਰ ਹੋਏ ਜਦੋਂ ਇਕ ਪਾਰਕ ਉਪਰੋ ਗੁਜਰ ਰਹੇ ਸੀ ਤਾਂ ਉਹਨਾਂ ਦੀ ਨਜ਼ਰ ਇਕ ਘੜੇ ਉਤੇ ਪਈ।ਉਹਨਾਂ ਦੀ ਜਾਨ ਵਿੱਚ ਜਾਨ ਪੈ ਗਈ। ਦੋਵੇਂ ਆਪਸ ਵਿੱਚ ਰਾਇ ਕਰ ਕੇ ਘੜੇ ਕੋਲ ਪਹੁੰਚ ਗਏ। ਪਰ ਘੜੇ ਕੋਲ ਪਹੁੰਚ ਕੇ ਬੜੇ ਨਿਰਾਸ਼ ਹੋਏ ਕਿਉਕਿ ਉਸ ਵਿੱਚ ਤਲ ਤੇ ਸਿਰਫ ਕੁਛ ਘੁਟਾ ਪਾਣੀ ਦੀਆਂ ਸਨ। ਭੁਰੂ ਦੇ ਦਿਮਾਗ ਵਿਚ ਇਕ ਦਮ ਸਿਆਣੇ ਬਜ਼ੁਰਗ ਦੀ ਵਾਰਤਾ ਘੁੰਮਣ ਲੱਗੀ।ਉਸਨੇ ਪਾਰਕ ਵਿਚ ਰੋੜ੍ਹਿਆ ਦੀ ਭਾਲ ਕਰਨੀ ਸ਼ੁਰੂ ਕੀਤੀ। ਪਰ ਕਾਲੂ ਉਥੋ ਅੱਗੇ ਪਾਣੀ ਦੀ ਤਲਾਸ਼ ਲਈ ਉੱਡ ਪਿਆ। ਭੁਰੂ ਨੇ ਪਾਰਕ ਦੇ ਦੂਜੇ ਪਾਸੇ ਬੜੀ ਦੂਰ ਰੋੜੇ ਲੱਭ ਲਏ ਤੇ ਘੜੇ ਵਿਚ ਪਾਉਣ ਲੱਗਾ। ਉੱਧਰ ਕੁਝ ਦੂਰੀ ਤੇ ਕਾਲੂ ਨੂੰ ਇਕ ਟੋਏ ਵਿੱਚ ਪਾਣੀ ਨਜ਼ਰ ਪਿਆ ਜਿਥੋਂ ਉਸਨੇ ਪਾਣੀ ਪੀਤਾ ਤੇ ਘਰ ਵੱਲ ਉਡਾਣ ਭਰੀ।ਪਰ ਦੂਜੇ ਪਾਸੇ ਭੁਰੂ ਨੇ ਇਕ ਇਕ ਰੋੜਾ ਘੜੇ ਵਿਚ ਪਾਉਣਾ ਜਾਰੀ ਰੱਖਿਆ।ਪਰ ਉਹ ਜਿੰਨੇ ਰੋੜੇ ਪਾਉਂਦਾ ਪਾਣੀ ਉੱਪਰ ਆਉਣ ਦੀ ਜਗ੍ਹਾ ਰੋੜੇ ਪਾਣੀ ਨੂੰ ਸੋਖ ਲੈਂਦੇ। ਬੜੀ ਮੇਹਨਤ ਕਰਨ ਤੇ ਵੀ ਪਾਣੀ ਉਪਰ ਨਾ ਆਇਆ ਤੇ ਪਿਆਸ ਨਾ ਝਲਦਾ ਭੁਰੂ ਉੱਥੇ ਹੀ ਮਰ ਗਿਆ।
ਸਿੱਖਿਆ – ਕਦੇ ਵੀ ਸੁਣੇ ਸੁਣਾਏ ਤਜਰਬੇ ਤੇ ਯਕੀਨ ਕਰਨ ਦੀ ਜਗ੍ਹਾ ਆਪ ਹੀ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।
ਗੁਰਸ਼ਰਨ ਸਿੰਘ ਨੱਤ
9781320750