‘ਤਾਇਆ ਕਿੱਥੇ ਚੱਲਿਆ”
ਛਿੰਦੇ ਨੇ ਵੀਹੀ ਵਿੱਚ ਇਕੱਲਾ ਚੋਲਾ ਕੁੜਤਾ ਪਾਈ ਨੰਗੇ ਪੈਰੀਂ ਘਰੋਂ ਨਿੱਕਲਦੇ ਤਾਏ ਬੋਘੇ ਨੂੰ ਸੁਆਲ ਕੀਤਾ।
‘ਉਏ ਜਾਣਾ ਕਿੱਥੇ ਪਾੜ੍ਹਿਆ ਮੋਟਰ ਤੇ ਨੂੰ ਚੱਲਿਆ ਪਾਣੀ ਛੱਡਿਆ ਹੋਇਆ ਵੱਢ ਨੂੰ।
‘ਪਰ ਤਾਇਆ ਆਹ ਡਾਂਗ ਕਿਉਂ ਚੱਕੀ ਫਿਰਦਾਂ”
ਉਏ ਕਾਕਾ ਬੱਲੀ ਵੇਲੇ ਕੁਵੇਲ੍ਹੇ ਸੌ ਸੱਪ ਸਲੂਟੀ ਟੱਕਰ ਜਾਂਦੀ ਏ।
‘ਤਾਇਆ ਸੱਪ ਤਾਂ ਮੰਨਿਆ ਪਰ ਆਹ ਸਲੂਟੀ ਕੀ ਚੀਜ਼ ਆ”।
ਮੁੰਡਿਆਂ ਜਦੋਂ ਤਾਂ ਅਸੀਂ ਸੱਪ ਤੇ ਭਾਰੂ ਹੋਈਏ ਫਿਰ ਠਾਹ ਸੋਟਾ ਤੇ ਕੰਮ ਤਮਾਮ।ਅਤੇ ਜੇ ਸੱਪ ਫਨੀਅਰ ਨਾਗ ਹੋਵੇ ਅਤੇ ਫੁੰਕਾਰਾਂ ਮਾਰਦਾ ਫ਼ਨ ਫ਼ਲਕਾਰ ਸਾਡੇ ਤੇ ਭਾਰੂ ਹੋ ਜਾਵੇ।ਫ਼ੇਰ ਅਸੀਂ ਗੁਗੇ ਭਗਤ ਨੂੰ ਧਿਆ ਕੇ ਦੋਹਵੇਂ ਹੱਥ ਜੋੜ੍ਹ ਉਹਨੂੰ ਸਲੂਟ ਠੋਕੀਦਾ।ਕੇ ਹੁਣ ਬਖਸ਼ ਲੈ ਤੇਰੇ ਈ ਰੱਖਣ ਦੇ ਆਂ।ਤੈਨੂੰ ਦੁੱਧ ਸੇਂਵੀਆਂ ਵੀ ਚੜ੍ਹਾਵਾਂਗੇ।ਬੱਸ ਇਹਨੂੰ ਈ ਸੱਪ ਸਲੂਟੀ ਕਹਿੰਦੇ ਆ।
ਚੰਨਣ ਸਿੰਘ ਹਰਪੁਰਾ,
ਸੀਏਟਲ ਤੋਂ।